Thursday 21 July 2016

ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਡੇਂਗੂ ਅਤੇ ਮਲੇਰੀਏ ਦੇ ਬਚਾਅ ਲਈ ਸ਼ਹਿਰਾਂ ,ਕਸਬਿਆਂ ਅਤੇ ਪਿੰਡਾਂ ਚ ਫੌਗਿੰਗ ਕਰਵਾਈ ਜਾਵੇ : ਮਾਂਗਟ

By 121 News

Chandigarh 21st July:- ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਮੂਹ ਕਾਰਜ ਸਾਧਕ ਅਫਸਰ ਅਤੇ ਬੀ.ਡੀ.ਪੀ.ਓਜ਼ ਸਿਹਤ ਵਿਭਾਗ ਨਾਲ ਮਿਲਕੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਏ  ਤੋਂ ਬਚਾਅ ਲਈ ਫੌਗਿੰਗ ਕਰਵਾਉਣ ਨੂੰ ਯਕੀਨੀ ਬਣਾਉਣ ਇਹ ਹਦਾਇਤਾਂ ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ ਨੇ ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿਖੇ ਜਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ  

ਡੀ.ਐਸ. ਮਾਂਗਟ ਨੇ ਕਿਹਾ ਕਿ ਫੌਗਿੰਗ ਦੇ ਨਾਲ-ਨਾਲ ਖੜ੍ਹੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਵੀ ਕੀਤਾ ਜਾਵੇ ਤਾਂ ਜੋ ਮੱਖੀ ਮੱਛਰ ਪੈਦਾ ਨਾ ਹੋਵੇ ਉਨਾ੍ਹਂ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਸ਼ਹਿਰਾਂ ਦੀ ਸਫਾਈ ਦੇ ਨਾਲ ਨਾਲ ਟਾਇਰਾਂ ਦੀਆਂ ਦੁਕਾਨਾਂ ਜਿਥੇ ਕੇ ਅਕਸਰ ਪੁਰਾਣੇ ਟਾਇਰ ਪਏ ਰਹਿੰਦੇ ਹਨ ਜਿਨਾ੍ਹਂ ਵਿਚ ਮੱਛਰ ਪੈਦਾ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ ਉਨਾ੍ਹਂ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਵਿਚ ਪਏ ਟਾਇਰਾਂ ਦੀ ਸਾਫ ਸਫਾਈ ਕਰਨ ਲਈ ਕਿਹਾ ਜਾਵੇ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਮੈਡੀਕਲ ਅਫਸਰਾਂ ਨੂੰ ਆਖਿਆ ਕਿ ਉਹ ਪਿੰਡ ਪੱਧਰ ਤੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਸਬੰਧੀ ਵਿਸ਼ੇਸ ਕੈਂਪ ਲਗਾਕੇ ਜਾਗਰੂਕ ਕਰਨ ਤਾਂ ਜੋ ਲੋਕਾਂ ਦਾ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਹੋ ਸਕੇ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਹ ਵੀ ਆਖਿਆ ਕਿ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਮੈਡੀਕਾਲ ਮੋਬਾਇਲ ਵੈਨ ਨੂੰ ਦੂਰ ਦਰਾਡੇ ਪਿੰਡਾਂ ਵਿਚ ਭੇਜਣ ਤਾਂ ਜੋ ਲੋਕ ਇਸ ਮੋਬਾਇਲ ਵੈਨ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। 

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਜਿਲ੍ਹੇ ਢੁਕਵੀਆਂ ਥਾਵਾਂ ਤੇ ਵੱਧ ਤੋਂ ਵੱਧ ਰੁੱਖ ਲਗਾਕੇ ਉਨਾ੍ਹਂ ਦੀ ਸਾਂਭ-ਸੰਭਾਲ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਇਸ ਮੰਤਵ ਲਈ ਸਮਾਜ ਸੇਵੀ ਸੰਸਥਾਵਾਂ , ਯੂਥ ਕਲੱਬਾਂ ਅਤੇ ਪੰਚਾਇਤਾਂ ਤੋਂ ਸਹਿਯੋਗ ਲੈਣ ਲਈ ਵੀ ਆਖਿਆ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ  ਨੇ ਜਿਲ੍ਹੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ 100 ਫੀ ਸਦੀ ਸੰਸਥਾਗਤ ਜਣੇਪਿਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਜਿਲ੍ਹੇ ਦੇ ਸਿਵਲ ਹਸਪਤਾਲ ਮੁਹਾਲੀ ਵਿਖੇ ਹੈਪਾਟਾਈਟਸ-ਸੀ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨਾ੍ਹਂ ਦੱਸਿਆ ਕਿ ਜਿਲ੍ਹੇ ਅਰਬਨ ਮਿਸ਼ਲ ਹੈਲਥ ਤਹਿਤ 7 ਅਰਬਨ ਮੁਢਲੇ ਸਿਹਤ ਕੇਂਦਰ ਹੋਰ ਬਣਾਏ ਗਏ ਹਨ ਅਤੇ ਹੁਣ ਇਨਾ੍ਹਂ ਸਿਹਤ ਕੇਂਦਰਾਂ ਵਿਚ ਹਰ ਮਹੀਨੇ ਦੀ 9 ਤਰੀਕ ਨੂੰ ਗਰਭਵਤੀ ਔਰਤਾਂ ਲਈ ਵਿਸ਼ੇਸ ਕੈਂਪ ਲਗਾਏ ਜਾਣਗੇ ਜਿਸ ਵਿਚ ਉਨਾ੍ਹਂ ਨੂੰ ਜੱਚਾ ਬੱਚਾ ਦੀ ਸਿਹਤ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।  

ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਿਲ੍ਹੇ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਸੜਕੀ ਦੂਰਘਟਨਾਂਵਾਂ ਨੂੰ ਠੱਲ ਪਾਈ ਜਾ ਸਕੇ। ਉਨਾ੍ਹਂ ਜਿਲ੍ਹੇ ਸੇਫ ਸਕੂਲ ਵਾਹਨ ਸਬੰਧੀ ਹਦਾਇਤਾਂ ਦੀ ਇੰਨਬਿੰਨ ਪਾਲਣਾਂ ਦੇ ਨਾਲ ਨਾਲ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਅਤੇ ਕੰਡੈਕਟਰਾਂ ਦਾ ਸਾਲ ਇਕ ਵਾਰ ਮੈਡੀਕਲ ਕਰਵਾਉਣ ਨੂੰ ਯਕੀਨੀ ਬਣਾਉਣ। ਇਸ ਮੌਕੇ ਜਿਲ੍ਹਾ ਟਰਾਂਸਪੋਰਟ ਅਫਸਰ ਕਰਨ ਸਿੰਘ ਨੇ ਜਿਲ੍ਹੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟਣ ਦੇ ਨਾਲ ਨਾਲ ਉਨਾ੍ਹਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਵੀ ਕੀਤਾ ਜਾਂਦਾ ਹੈ।ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਅਰਬਨ ਅਤੇ ਰੂਰਲ ਮਿਸ਼ਲ ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਕਿ ਉਹ ਵਿਕਾਸ ਕਾਰਜ਼ਾਂ ਦੇ ਮਿਆਰੀ ਹੋਣ ਨੂੰ ਯਕੀਨੀ ਬਣਾਉਣ।

No comments:

Post a Comment