Saturday 23 July 2016

ਐੱਸ.ਐੱਸ.ਏ-ਰਮਸਾ ਅਧਿਆਪਕ ਕਰਨਗੇ ਆਰ-ਪਾਰ ਦੀ ਲੜਾਈ:ਪੰਜਾਬ ਸਰਕਾਰ ਨੂੰ 29 ਜੁਲਾਈ ਤੱਕ ਦਾ ਦਿੱਤਾ ਅਲਟੀਮੇਟਮ

By 121 News

Chandigarh 23rd July:- ਐੱਸ.ਐੱਸ./ਰਮਸਾ/ਸੀ.ਐੱਸ.ਐੱਸ.ਉਰਦੂ ਅਧਿਆਪਕ,ਲੈਬ ਅਟੈਂਡੇਟ ਅਤੇ ਹੈੱਡ ਮਾਸਟਰ ਪਿੱਛਲੇ ਲੰਬੇ ਸਮੇਂ ਤੋਂ ਆਪਣੀਆਂ ਠੇਕਾ ਆਧਾਰਤ ਨੋਕਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨਸੂਬਾ ਪ੍ਰਧਾਨ ਰਾਮ ਭਜਨ ਚੌਧਰੀ ਨੇ ਇਥੋਂ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਨਿਯਮਾਂ ਤਹਿਤ ਭਰਤੀ ਹੋਏ ਇਹਨਾਂ ਐੱਸ.ਐੱਸ. / ਰਮਸਾ ਅਧਿਆਪਕਾਂ ਨੂੰ ਪਿਛਲੇ 8 ਸਾਲ ਠੇਕੇ ਆਧਾਰ ਤੇ ਕੰਮ ਕਰਨ ਦੇ ਬਾਦ ਵੀ ਰੈਗੂਲਰ ਨਹੀਂ ਕੀਤਾ ਗਿਆ ਜਦੋ ਕਿ ਇਹਨਾਂ ਤੋਂ ਪਿੱਛੋਂ ਠੇਕਾ ਆਧਾਰ ਤੇ ਭਰਤੀ ਹੋਏ ਅਧਿਆਪਕ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋ ਪਦ-ਉਨਤੀਆਂ ਲੈ ਰਹੇ ਹਨ ਪ੍ਰੰਤੂ ਤ੍ਰਾਸਦੀ ਇਹ ਹੈ ਕਿ ਇਹਨਾਂ ਅਧਿਆਪਕਾਂ ਵਿੱਚੋ ਕਈ  ਅਧਿਆਪਕ ਓਵਰਏਜ ਹੋ ਚੁੱਕੇ ਹਨ ਤੇ ਕੁਝ ਅਧਿਆਪਕ ਤਾਂ ਠੇਕਾ ਆਧਾਰ ਸੇਵਾ ਤੇ ਹੀ ਰਿਟਾਇਰ ਵੀ ਹੋ ਚੁੱਕੇ ਹਨਇਹਨਾਂ ਅਧਿਆਪਕਾਂ ਉੱਪਰ ਪੰਜਾਬ ਸਰਕਾਰ ਦੇ ਕੋਈ ਸਰਵਿਸ ਨਿਯਮ ਲਾਗੂ ਨਹੀਂ ਹੁੰਦੇ ਹਨ ਹੋਰ ਤਾਂ ਹੋਰ ਇਹਨਾਂ ਅਧਿਆਪਕਾਂ ਨੂੰ ਸਮੇਂ ਸਿਰ ਕੰਮ ਬਦਲੇ ਤਨਖਾਹ ਨਹੀਂ ਮਿਲਦੀ ਹੈ ਜਿਕਰਯੋਗ ਹੈ ਕਿ ਰਮਸਾ ਅਧੀਨ ਨਿਯੁਕਤ ਲੈਬ ਅਟੈਂਡੇਟ 16 ਮਹੀਨੇ,ਸੀ.ਐੱਸ.ਅੇੱਸ ਉਰਦੂ ਅਧਿਆਪਕ ਅਤੇ ਐੱਸ.ਐੱਸ. ਅਧਿਆਪਕ ਪਿਛਲੇ ਚਾਰ ਮਹੀਨਿਆਂ ਤੋਂ ਬਿਨਾ ਤਨਖਾਹ ਤੋਂ  ਕੰਮ ਕਰਨ ਲਈ ਮਜਬੂਰ ਹਨ

ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲਿਆ ਦੇ ਨਿਰਦੇਸ਼ਾ ਮੁਤਾਬਿਕ ਉਪਰੋਕਤ ਅਧਿਆਪਕ ਸਟੇਟ ਬੋਰਨ ਕਾਡਰ ਭਾਵ ਪੰਜਾਬ ਸਰਕਾਰ ਦੇ ਵਿਭਾਗ ਦੇ ਮੁਲਾਜਮ ਹਨ ਪਰ ਪੰਜਾਬ ਸਰਕਾਰ ਦੀ ਕੋਝੀ ਨੀਤੀ ਕਾਰਣ ਇਹ ਅਧਿਆਪਕ ਸਰਵ ਸਿੱਖਿਆ ਅਭਿਆਨ ਅਤੇ ਰਾਸਟਰੀ ਮਾਧਮਿਕ ਅਭਿਆਨ ਸੁਸਾਇਟੀਆਂ ਅਧੀਨ ਕੰਮ  ਕਰਨ ਲਈ ਮਜਬੂਰ ਜਨ।ਪਿਛਲੇ ਲੰਬੇ ਸਮੇਂ ਤੋਂ ਜਾਇਜ ਮੰਗਾਂ ਲਈ ਸੰਘਰਸ਼ ਕਰ ਰਹੇ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਜਗ੍ਹਾ ਪੰਜਾਬ ਸਰਕਾਰ ਇਹਨਾਂ ਉੱਪਰ ਕਦੇ ਭਾਰੀ ਲਾਠੀਚਾਰਜ,ਕਦੇ ਝੂਠੇ ਪੁਲਿਸ ਕੇਸ,ਕਦੇ ਆਰਜੀ ਸਸਪੈਂਸਨ ਜਿਹੇ ਤਸੱਦਤ ਕਰ ਚੁੱਪ ਕਾਰਉਣ ਦੀ ਕੋਸ਼ਿਸ਼ ਕਰ ਰਹੀ ਹੇੈ ਅਤੇ ਪੰਜਾਬ ਸਰਕਾਰ ਦੇ ਪੰਜ ਸਾਲਾਂ ਦੇ ਅੰਤਿਮ ਸਮੇਂ ਵਿੱਚ ਵੀ ਮੰਗਾਂ ਪੁਰੀਆਂ ਨਾ ਹੋਣ ਕਾਰਣ ਅਧਿਆਪਕਾਂ ਦੇ ਸਬਰ ਦਾ ਬੰਨ ਹੁਣ ਟੁੱਟ ਚੁੱਕਾ ਹੈ।ਸੂਬਾ ਜਨਰਲ ਸਕੱਤਰ ਅਰਜਿੰਦਰ ਕਲੇਰ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ 29 ਜੁਲਾਈ ਨੂੰ ਹੋਣ ਜਾ ਰਹੀ ਕੈਬਿਨਟ ਮੀਟਿੰਗ ਵਿੱਚ ਐੱਸ.ਐੱਸ./ਰਮਸਾ/ਸੀ.ਐੱਸ.ਐੱਸ.ਉਰਦੂ ਅਧਿਆਪਕਾਂ,ਲੈਬ ਅਟੈਂਡੇਟ ਅਤੇ ਹੈੱਡ ਮਾਸਟਰਾਂ ਨੂੰ ਬਿਨਾ ਸ਼ਰਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦਾ ਨੋਟੀਫੀਕੇਸ਼ਨ ਜਾਰੀ ਨਾ ਕੀਤਾ ਤਾਂ 31 ਜੁਲਾਈ ਨੂੰ ਰੋਪੜ ਵਿੱਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਤਿੱਖੇ ਰੂਪ ਵਿੱਚ ਸੰਘਰਸ਼ ਕੀਤਾ ਜਾਵੇਗਾ ਜਿਸ ਦੌਰਾਨ ਨਿਕਲਣ ਵਾਲੇ ਸਿੱਟਿਆਂ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ

 

No comments:

Post a Comment