Saturday 18 June 2016

SAS Nagar Police Busted Gang of Making Fake Certificates

By 121 News

Chandigarh 18th June: - ਮੋਹਾਲੀ ਪੁਲਿਸ ਨੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਅਤੇ ਨੌਜਵਾਨਾਂ ਤੋਂ ਮੋਟੀਆਂ ਰਕਮਾਂ ਵਸੂਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨਾ੍ਹਂ ਪਾਸੋਂ ਜਾਅਲੀ ਸਰਟੀਫਿਕੇਟ, ਕੰਪਿਊਟਰ, ਤਿੰਨ ਲੈਪਟਾਪ, ਜਾਅਲੀ ਸਟੈਂਪਜ਼ ਅਤੇ 90 ਹਜ਼ਾਰ ਰੁਪਏ ਕੈਸ਼ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਗੱਲ ਦੀ ਜਾਣਕਾਰੀ ਪੀ.ਸੀ.. ਸਟੇਡੀਅਮ ਵਿਖੇ ਜਿਲ੍ਹਾ ਪੁਲਿਸ ਮੁੱਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ  

ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਥਾਣਾ ਮਟੌਰ ਨੂੰ ਖੁਫੀਆ ਇਤਿਲਾਹ ਮਿਲੀ ਸੀ ਕਿ ਰਾਜ ਕੁਮਾਰ ਪੁੱਤਰ ਹਰੀ ਚੰਦ ਵਾਸੀ ਡੱਬਵਾਲੀ ਕਲਾਂ ਜਿਲਾ ਫਾਜਿਲਕਾ ਹੁਣ  ਮਕਾਨ ਨੰਬਰ 1704 ਫੇਸ-7 ਮੋਹਾਲੀ ਅਤੇ ਸੰਜੇ ਕੁਮਾਰ ਉਰਫ ਸੋਨੂੰ ਵਾਸੀ ਮਕਾਨ ਨੰਬਰ 27 ਆਸਤਾ ਰੋਇਲ ਹੋਮ ਜੀਕਰਪੁਰ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕਿਰਾਏ ਦੇ ਮਕਾਨ ਨੰਬਰ 1704 ਫੇਸ-7 ਮੋਹਾਲੀ ਵਿਖੇ ਨੈਟਵਰਕ ਚਲਾ ਕੇ ਦਸਵੀ, +2 ਆਦਿ ਜਮਾਤਾਂ ਦੇ ਫੇਲ ਬੱਚਿਆ ਨੂੰ ਆਪਣੇ ਚੁਗਲ ਵਿੱਚ ਫਸਾ ਕੇ ਉਹਨਾਂ ਪਾਸੋਂ ਮੋਟੀਆਂ ਰਕਮਾਂ ਵਸੂਲ ਕਰਕੇ ਜਾਲਸਾਜੀ ਨਾਲ ਪਾਸ ਦਾ ਸਕੈਡੰਰੀ ਕਲਾਸ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਦੇ ਸਰਟੀਫਿਕੇਟ ਬਣ ਕੇ ਦੇ ਦਿੰਦੇ ਹਨ, ਜਿਨ੍ਹਾਂ ਵਿਦਿਆਰਥੀਆਂ ਦੇ ਨੰਬਰ ਘੱਟ ਆਉਂਦੇ ਹਨ ਉਹਨਾਂ ਦੇ ਨੰਬਰ ਵਧਾ ਕੇ ਸਰਟੀਫਿਕੇਟ ਤਿਆਰ ਕਰ ਦਿੰਦੇ ਹਨ ਅਤੇ ਜਿਨ੍ਹਾਂ ਬੱਚਿਆ ਦੀ ਨੌਕਰੀ ਲੱਗਣ ਵਾਸਤੇ ਉਮਰ ਜਿਆਦਾ ਹੋ ਜਾਂਦੀ ਹੈ ਉਹਨਾਂ ਦੀ ਉਮਰ ਘਟਾ ਕੇ ਸਰਟੀਫਿਕੇਟ ਬਣਾ ਦਿੰਦੇ ਹਨ। ਇਸ ਤੋਂ ਇਲਾਵਾ ਇਹ ਗਿਰੋਹ ਬੱਚਿਆ ਨੂੰ ਪੰਜਾਬ ਪੁਲਿਸ ਅਤੇ ਹੋਰ ਸਰਕਾਰੀ ਮਹਿਕਮਿਆਂ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਦੇ ਹਨ। 

ਉਨਾ੍ ਦੱਸਿਆ ਕਿ  ਇਤਲਾਹ ਦੇ ਆਧਾਰ  ਤੇ ਦੋਸੀਆਂ ਵਿਰੁੱਧ ਮੁਕੱਦਮਾ ਨੰਬਰ 69 ਮਿਤੀ17.06.2016 / 420,465,467,471,120ਬੀ ਥਾਣਾ ਮਟੌਰ ਵਿਖੇ ਦਰਜ ਰਜਿਸਟਰ ਕਰਕੇ ਮੌਕਾ ਪਰ ਰੇਡ ਕੀਤਾ ਗਿਆ ਅਤੇ ਦੋਸੀ ਰਾਜ ਕੁਮਾਰ ਉਰਫ ਰਾਜੂ , ਸੰਜੇ ਕੁਮਾਰ ਉਰਫ ਸੋਨੂੰ , ਚੰਦਰ ਕੁਮਾਰ ਵਾਸੀ ਮਕਾਨ ਨੰਬਰ 35 ਮੁਕਤੀ ਇਨਕਲੇਵ ਢਕੌਲੀ ਥਾਣਾ ਜੀਰਕਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੌਕੇ ਤੇ ਦੋਸੀਆ ਦੀ ਨਿਸਾਨਦੇਹੀ ਤੋਂ ਵੱਖ-ਵੱਖ ਨਾਵਾਂ ਪਰ ਤਿਆਰ ਕਰਕੇ ਦਸਵੀਂ, +2, ਆਦਿ ਦੇ ਸਰਟੀਫਿਕੇਟ ਭਾਰੀ ਗਿਣਤੀ ਵਿੱਚ ਸਰਟੀਫਿਕੇਟ ਬ੍ਰਾਮਦ ਕੀਤੇ। ਦੋਸੀਆਂ ਪਾਸੋਂ ਮੌਕਾ ਪਰ ਬ੍ਰਾਮਦ ਹੋਏ ਸਰਟੀਫਿਕੇਟ ਵਿੱਚ ਦਸਵੀ, +2, ਬੀ. ਪਾਸ ਦੀ ਡਿਗਰੀ, ਡਿਪਲੋਮਾਂ, ਬੀ..ਐਮ.ਐਸ.  ਆਦਿ ਤੋਂ ਇਲਾਵਾ ਇਹਨਾਂ ਪਾਸੋਂ ਪੰਜਾਬ ਵਾਸੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਚਾਲ-ਚੱਲਣ ਆਦਿ ਕਿਸਮ ਦੇ ਸਰਫਿਕੇਟ ਬ੍ਰਾਮਦ ਹੋਏ। 

ਗ੍ਰਿਫਤਾਰ ਕੀਤੇ ਗਏ ਦੋਸੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹ ਜਾਅਲੀ ਸਰਟੀਫਿਕੇਟ ਲੈਪਟਾਪ, ਕੰਪਿਊਟਰ ਅਤੇ ਪ੍ਰਿੰਟਰ ਰਾਹੀ ਤਿਆਰ ਕਰਦੇ ਸਨ ਅਤੇ ਇਹਨਾਂ ਨੇ ਆਪਣੇ ਲੈਪਟਾਪ ਵਿੱਚ ਇਹ ਸਰਟੀਫਿਕੇਟ ਤਿਆਰ ਕਰਨ ਲਈ ਸਾਫਟਵੇਅਰ ਇਨਸਟਾਲ ਕੀਤਾ ਹੋਇਆ ਸੀ। ਜੋ ਸੌਖੇ ਤਰੀਕੇ ਪੈਸੇ ਕਮਾਉਣ ਦੇ ਲਾਲਚ ਵਿੱਚ ਇਹ ਕੰਮ ਸੁਰੂ ਕੀਤਾ ਸੀ। ਪੁੱਛਗਿੱਛ ਦੌਰਾਨ ਦੋਸੀਆਂ ਨੇ ਮੰਨਿਆ ਹੈ ਕਿ ਇਹ ਜਿਆਦਾਤਰ ਆਪਣੇ ਇਲਾਕੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਹੀ ਆਪਣਾ ਸਿਕਾਰ ਬਣਾਉਂਦੇ ਸਨ, ਦੋਸੀਆਂ ਨੇ ਮੰਨਿਆ ਹੈ ਕਿ 2009 ਤੋਂ ਫਾਜਿਲਕਾ ਵਿਖੇ ਬਾਬਾ ਖੁਸਦਿਲ ਇੰਸਟੀਚਿਊਟ ਵਿੱਚ ਦੋਸੀ ਰਾਜ ਕੁਮਾਰ ਨੇ ਆਪਣਾ ਵਿਦਿਅਕ ਯੋਗਤਾ ਦਾ ਜਾਅਲੀ ਸਰਟੀਫਿਕੇਟ ਬਣਵਾਇਆ ਸੀ, ਇਸ ਨੂੰ ਇੰਸਟੀਚਿਊਟ ਵਾਲਿਆ ਨੇ ਪੈਸਿਆ ਦਾ ਲਾਲਚ ਦੇ ਕੇ ਹੋਰ ਬੱਚੇ ਲਿਆਉਣ ਲਈ ਕਿਹਾ ਸੀ, ਇਸ ਨੇ ਬਾਬਾ ਖੁਸਦਿਲ ਇੰਸਟੀਚਿਊਟ ਫਾਜਿਲਕਾ ਵਿਖੇ  16/17 ਬੱਚਿਆ ਦੇ 12000 ਪ੍ਰਤੀ ਬੱਚਾ ਦੇ ਹਿਸਾਬ ਨਾਲ ਫਸਟ ਈਅਰ, ਸੈਕੰਡ ਈਅਰ ਅਤੇ ਬੀ.. ਦੇ ਜਾਅਲੀ ਸਰਟੀਫਿਕੇਟ ਤਿਆਰ ਕਰਵਾ ਕੇ ਦਿੱਤੇ ਸਨ। ਦੋਸੀ ਰਾਜ ਕੁਮਾਰ ਨੇ ਸਾਲ 2009 ਤੋਂ ਬਾਅਦ ਕੁਬੇਰ ਕਾਲਜ ਫਾਜਿਲਕਾ ਤੋਂ ਪੇਪਰ ਦਿਵਾਕੇ  ਈਲਮ ਯੂਨੀਵਰਸਿਟੀ ਦੇ ਬੀ.. ਸਰਟੀਫਿਕੇਟ ਤਿਆਰ ਕਰਵਾਉਣ ਦਾ ਕੰਮ ਸੁਰੂ ਕੀਤਾ ਸੀ।  

ਉਸ ਤੋਂ ਬਾਅਦ ਦੋਸੀ ਰਾਜ ਕੁਮਾਰ ਮੋਹਾਲੀ ਵਿਖੇ ਗਿਆ ਸੀ ਅਤੇ ਇਸ ਨੂੰ ਡੱਬਵਾਲੀ ਦਾ ਇੱਕ ਵਿਅਕਤੀ ਸੁਖਵਿੰਦਰ ਸਿੰਘ ਜੋ ਕਿ ਮੋਹਾਲੀ ਵਿਖੇ ਪੀ.ਜੀ. ਚਲਾਉਂਦਾ ਸੀ, ਨੇ ਦੋਸੀ ਸੰਜੇ ਕੁਮਾਰ ਨਾਲ ਮਿਲਾ ਦਿੱਤਾ ਸੀ, ਦੋਸੀ ਸੰਜੇ ਕੁਮਾਰ ਪਹਿਲਾਂ ਹੀ ਐਕਜੂਕੇਸਨ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਦਾ ਕੰਮ ਕਰਦਾ ਸੀ, ਜਿਸ ਨੇ ਜੀਰਕਪੁਰ ਵਿਖੇ ਇੱਕ ਸਵਾਸਤਿਕਾ ਅਤੇ ਦੂਜਾ ਆਸਥਾ ਨਾਮ ਦੇ ਦਫਤਰ ਖੋਲੋ ਹੋਏ ਹਨ। ਫਿਰ ਦੋਸੀਆਂ ਨੇ ਮਿਲ ਕੇ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਨੌਜਵਾਨਾਂ ਨਾਲ ਠੱਗੀਆਂ ਮਾਰਨੀਆਂ ਸੁਰੂ ਕਰ ਦਿੱਤੀਆਂ ਸਨ। 

ਫਿਰ ਦੋਸੀਆਂ ਨੇ ਮਿਲ ਕੇ ਗਵਾਲੀਅਰ ਬੋਰਡ ( ਮੱਧ ਪ੍ਰਦੇਸ) ਦਾ 10ਵੀਂ ਅਤੇ +2 ਦੇ ਸਰਟੀਫਿਕੇਟ ਤਿਆਰ ਕਰਨ ਦਾ ਕੰਮ ਸੁਰੂ ਕਰ ਦਿੱਤਾ ਸੀ, ਫਿਰ ਮੋਹਾਲੀ ਕੌਸਲ ਆਫ ਐਜੂਕੇਸਨ -ਇੰਡਸਟੀਅਲ ਏਰੀਆ ਫੇਸ-7 ਮੋਹਾਲੀ ਦੇ ਨਾਮ ਹੇਠ ਇਹ ਜਾਅਲੀ ਸਰਟੀਫਿਕੇਟ ਬਣਾਉਣ ਦਾ ਕੰਮ ਸੁਰੂ ਕਰ ਦਿੱਤਾ, ਦੋਸੀਆਂ ਨੇ ਮੰਨਿਆ ਹੈ ਕਿ ਇਹਨਾਂ ਸਾਲ 2012 ਤੋਂ 2014 ਤੱਕ ਕਾਫੀ ਲੋਕਾਂ ਨਾਲ ਠੱਗੀਆਂ ਮਾਰੀਆਂ। ਫਿਰ ਸਰਦਾਰ ਸਹਿਰ ਰਾਜਸਥਾਨ ਯੂਨੀਵਰਸਿਟੀ ਦੇ ਬੀ.. ਦੇ ਸਰਟੀਫਿਕੇਟ ਤਿਆਰ ਕੀਤੇ , ਫਿਰ ਦੋਸੀਆਂ ਨੇ ਆਪਣੇ ਰਿਸਤੇਦਾਰਾਂ ਨੂੰ ਵੀ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਦਿੱਤੇ ਸਨ, ਫਿਰ ਦੋਸੀਆਂ ਰਾਜ ਕੁਮਾਰ ਅਤੇ ਦੋਸੀ ਸੰਜੇ ਦੀ ਆਪਸ ਵਿੱਚ ਅਣ-ਬਣ ਹੋ ਗਈ ਸੀ, ਫਿਰ ਦੋਸੀ ਰਾਜ ਕੁਮਾਰ ਨੇ ਫਾਜਿਲਕਾ ਵਿਖੇ ਇੱਕ ਵਿਅਕਤੀ ਜੋ ਅਜਿਹਾ ਹੀ ਜਾਅਲੀ ਸਰਟੀਫਿਕੇਟ ਤਿਆਰ ਕਰਨ ਦਾ ਇੰਸਟੀਚਿਊਟ ਚਲਾ ਰਿਹਾ ਹੈ, ਜਿਸ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਨਾਲ ਮਿਲ ਕੇ ਕੰਮ ਕਰਨਾ ਸੁਰੂ ਕਰ ਦਿੱਤਾ ਸੀ। 

ਦੋਸੀ ਰਾਜ ਕੁਮਾਰ ਅਤੇ ਸੰਜੇ ਕੁਮਾਰ ਫਿਰ ਸਾਲ 2016 ਵਿੱਚ ਇਕੱਠੇ ਹੋ ਗਏ ਸਨ, ਫਿਰ ਇਹਨਾਂ ਨੇ ਪੰਜਾਬ ਪੁਲਿਸ ਵਿੱਚ ਅਤੇ ਹੋਰ ਸਰਕਾਰੀ ਨੌਕਰੀਆਂ ਦਿਵਾਉਣ ਦਾ ਕੰਮ ਸੁਰੂ ਕਰ ਦਿੱਤਾ ਸੀ, ਇਹਨਾਂ ਨੇ ਆਪਣੇ ਨਾਲ ਕੁਝ ਬੰਦੇ ਦਿੱਲੀ ਦੇ  ਵੀ ਆਪਣੇ ਨਾਲ ਮਿਲਾ ਲਏ ਸਨ, ਜਿਨਾਂ ਨੇ ਰਲ ਕੇ ਪਹਿਲਾਂ ਰੇਲਵੇ ਦੀ ਭਰਤੀ ਦੇ ਨਾਮ ਤੇ ਲੋਕਾਂ ਨਾਲ ਠੱਗੀ ਮਾਰੀ ਇਹ ਪ੍ਰਤੀ ਵਿਅਕਤੀ 20000 ਅਤੇ ਇਸ ਤੋਂ ਉਪਰ ਵੀ ਰਿਸਵਤ ਲੈਂਦੇ ਸਨ, ਦੋਸੀਆਂ ਨੇ ਰੇਲਵੇ ਵਿਭਾਗ ਵਿੱਚ ਲੋਅਰ ਡਵੀਜਨ ਕਲਰਕ ਦੀ ਆਸਾਮੀ ਲਈ ਲੋਕਾਂ ਨੂੰ ਲਾਲਚ ਦੇ ਕੇ ਜਾਅਲੀ ਤਰੀਕੇ ਨਾਲ ਪਹਿਲਾਂ ਅਪਲਾਈ ਕਰਵਾਇਆ ਫਿਰ ਪ੍ਰੋਸੈਸ ਪੂਰਾ ਕਰਕੇ ਜੋਆਇਨਿੰਗ ਲੈਟਰ ਵੀ ਦੇ ਦਿੱਤੇ ਅਤੇ ਰੇਲਵੇ ਸਟੇਸਨ ਸਕੂਲ ਬਸਤੀ ਦਿੱਲੀ ਵਿਖੇ ਜੁਆਇੰਨ ਕਰਵਾਉਣ ਦੇ ਬਹਾਨੇ .ਸੀ. ਠੀਕ ਕਰਵਾਉਣ ਵਾਲੇ ਠੇਕੇਦਾਰ ਕੋਲ ਛੱਡ ਆਏ, ਜਿਨਾਂ ਨੂੰ ਅਸਲੀਅਤ ਦਾ ਅਗਲੇ ਦਿਨ ਪਤਾ ਲੱਗਿਆ ਸੀ। 

ਇਸ ਤੋਂ ਬਾਅਦ ਦੋਸੀਆਂ ਨੇ ਐਫ.ਸੀ.ਆਈ. ਮਹਿਕਮਾ ਵਿੱਚ ਪੋਸਟਾਂ ਦੇ ਬਹਾਨੇ ਲੋਕਾਂ ਨਾਲ ਠੱਗੀਆਂ ਮਾਰੀਆਂ, ਇਹਨਾਂ ਨਾਲ ਇਸ ਕੰਮ ਵਿੱਚ ਬਾਬਾ ਅੰਬੇਦਕਰ ਦਫਤਰ ਦਿੱਲੀ ਦੇ ਵੀ ਕੁਝ ਵਿਅਕਤੀ ਮਿਲੇ ਹੋਏ ਹਨ, ਜਿਨਾਂ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਹਨ। ਇਹਨਾਂ ਦੋਸੀਆਂ ਨੇ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਲਈ ਜਾਅਲੀ ਤਰੀਕੇ ਮੈਰਿਟ ਵਧਾਉਣ ਲਈ ਵੀ ਪੈਸੇ ਬਟੋਰੇ ਹਨ। ਇਹਨਾਂ ਦੋਸੀਆ ਦੇ ਹੋਰ ਸਾਥੀਆਂ ਦਾ ਵੀ ਇਸ ਗੈਰ ਕਾਨੂੰਨੀ ਕੰਮ ਵਿੱਚ ਸਾਮਲ ਹੋਣ ਦਾ ਸੱਕ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ 

 

No comments:

Post a Comment