By 121 News
Chandigarh 21st June:- ਭਲਕੇ 22 ਜੂਨ ਨੂੰ ਹਲਕਾ ਐਸ.ਏ.ਐਸ ਨਗਰ ਦੇ ਸਰਧਾਲੂਆਂ ਲਈ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਜਾਣ ਵਾਲੀ ਵਿਸ਼ੇਸ ਰੇਲ ਗੱਡੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਇਹ ਵਿਸ਼ੇਸ ਰੇਲ ਗੱਡੀ ਸਵੇਰੇ 09.00 ਵਜੇ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਵੇਗੀ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ ਨੇ ਦਿੰਦਿਆ ਦੱਸਿਆ ਕਿ ਸਰਧਾਲੂਆਂ ਲਈ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਦਿਦਾਰਿਆ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ ਤਾਂ ਜੋ ਸਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ ਨਾ ਆਵੇ। ਉਨ੍ਹਾਂ ਸਰਧਾਲੂਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਸਰਧਾਲੂਆਂ ਨੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੈ ਸਵੇਰੇ ਠੀਕ 07.00 ਵਜੇ ਰੇਲਵੇ ਸਟੇਸ਼ਨ ਪੁੱਜਣ ਦੀ ਖੇਚਲ ਕਰਨ ਤਾਂ ਜੋ ਉਨ੍ਹਾਂ ਨੂੰ ਨਿਯਤ ਕੀਤੀਆਂ ਸੀਟਾਂ ਅਨੁਸਾਰ ਬਿਠਾਇਆ ਜਾ ਸਕੇ ਅਤੇ ਵਿਸ਼ੇਸ ਟਰੇਨ ਨੂੰ ਸਮੇ ਸਿਰ ਰਵਾਨਾ ਕੀਤਾ ਜਾ ਸਕੇ।
ਡੀ.ਐਸ. ਮਾਂਗਟ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਹਲਕਾ ਐਸ.ਏ.ਐਸ ਨਗਰ ਦੇ 1000 ਦੇ ਕਰੀਬ ਸਰਧਾਲੂ ਵਿਸ਼ੇਸ ਰੇਲ ਗੱਡੀ ਰਾਹੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਣਗੇ। ਜਿਥੇ ਸਰਧਾਲੂ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰ ਸਕਣਗੇ । ਉਥੇ ਉਹ ਨੇੜਲੇ ਧਾਰਮਿਕ ਅਸਥਾਨਾਂ ਦੇ ਵੀ ਦਰਸ਼ਨ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਸਰਧਾਲੂਆਂ ਲਈ ਖਾਣ ਪੀਣ ਆਦਿ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਕੀਤੀ ਇਸ ਪਹਿਲ ਕਦਮੀ ਸਦਕਾ ਐਸ.ਏ.ਐਸ ਨਗਰ ਹਲਕੇ ਦੇ ਸਰਧਾਲੂਆਂ ਵਿੱਚ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਵੱਡਾ ਉਤਸਾਹ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਵਿਸ਼ੇਸ ਰੇਲ ਗੱਡੀ ਨੂੰ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਅਤੇ ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ ਹਰੀ ਝੰਡੀ ਦਿੱਖਾ ਕੇ ਕਰਨ ਰਵਾਨਾ ਕਰਨਗੇ।
No comments:
Post a Comment