By 121 News
Chandigarh 21st June:- ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਮੁੱਖ ਰੱਖਦੇ ਹੋਏ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਿਸ, ਆਰਮਡ ਬਟਾਲੀਅਨਜ ਦੇ ਦਿਸ਼ਾ ਨਿਰਦੇਸ਼ ਅਤੇ ਸ: ਸੁਖਵੰਤ ਸਿੰਘ ਗਿੱਲ ਕਮਾਂਡੈਂਟ, ਚੋਥੀ ਕਮਾਂਡੋ ਬਟਾਲੀਅਨ ਅਤੇ ਸੰਦੀਪ ਕੁਮਾਰ ਸ਼ਰਮਾ, ਕਮਾਂਡੈਂਟ, ਤੀਜੀ ਕਮਾਂਡੋ ਬਟਾਲੀਅਨ ਦੀ ਨਿਗਾਰਨੀ ਹੇਠ ਕਮਾਂਡੋ ਕੰਪਲੈਕਸ ਫੇਸ-11 ਵਿਖੇ ਤਿੰਨ ਰੋਜਾ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਤਿੰਨ ਦਿਨਾਂ ਯੋਗਾ ਕੈਂਪ ਵਿੱਚ ਕਸ਼ਮੀਰ ਸਿੰਘ, ਤੀਜੀ ਕਮਾਂਡੋ ਬਟਾਲੀਅਨ ਅਤੇ ਜੀਵਨ ਦਾਸ, ਚੌਥੀ ਕਮਾਂਡੋ ਬਟਾਲੀਅਨ ਤੋਂ ਇਲਾਵਾ ਦੋਨਾਂ ਬਟਾਲੀਅਨਜ ਦੇ 200 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਕਸ਼ਮੀਰ ਸਿੰਘ, ਅਤੇ ਯੋਗਾ ਇੰਸਟੱਕਟਰ ਮਹਿੰਦਰ ਪਾਲ ਨੇ ਸਮੂਹ ਜਵਾਨਾਂ ਨੂੰ ਯੋਗਾ ਕਰਵਾਇਆ ਅਤੇ ਨਾਲ ਹੀ ਯੋਗ ਕਰਨ ਨਾਲ ਹੋਣ ਵਾਲੇ ਮਾਨਸਿਕ, ਸਰੀਰਕ ਅਤੇ ਅਧਿਆਤਮਕ ਲਾਭ ਅਤੇ ਆਸਣ ਤੇ ਪ੍ਰਾਣਾਯਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਯੋਗਾ ਕੈਂਪ ਦੀ ਸਪਾਪਤੀ ਸਮਾਰੋਹ ਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਚਲਾਏ ਸਵੱਛ ਭਾਰਤ ਅਭਿਆਨ ਦੇ ਸਨਮੁੱਖ ਦੋਨਾਂ ਬਟਾਲੀਅਨਜ ਦੇ ਜਵਾਨਾਂ ਅਤੇ ਅਫਸਰਾਂ ਨੇ ਸਫਾਈ ਅਭਿਆਨ ਵੀ ਚਲਾਇਆ, ਜਿਸ ਵਿੱਚ ਕਮਾਂਡੋ ਕੰਪਲੈਕਸ ਅਤੇ ਨਾਲ ਲਗਦੇ ਏਰੀਏ ਦੀ ਸਫਾਈ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾ ਆਪਣੇ ਆਲੇ-ਦੁਆਲੇ ਦੀ ਸਫਾਈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਕਰਨ ਦਾ ਪ੍ਰਣ ਲਿਆ।
No comments:
Post a Comment