By 1 2 1 News Reporter
Mohali 25th August:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਸਰਕਾਰੀ
ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ
ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਡਾਕਟਰ ਮਰੀਜਾਂ ਨੂੰ ਜੈਨਰਿਕ ਦਵਾਈਆ ਪ੍ਰਤੀ ਵੀ
ਜਾਗਰੂਕ ਕਰਨ ਅਤੇ ਮਰੀਜਾਂ ਨੂੰ ਜੈਨਰਿਕ ਦਵਾਇਆ ਹੀ ਲਿਖਣ ਤਾਂ ਜੋ ਮਰੀਜ ਆਪਣਾ ਸਸਤਾ
ਅਤੇ ਬਿਹਤਰ ਇਲਾਜ ਕਰਵਾ ਸਕਣ। ਇਹ ਹਦਾਇਤਾ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ
ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਸਿਹਤ
ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ
ਦਿੱਤੀਆ ।
ਡਿਪਟੀਂ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਆਖਿਆ ਕਿ ਉਹ
ਜ਼ਿਲ੍ਹੇ ਵਿੱਚ ਤੰਬਾਕੂ ਕੰਟਰੋਲ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ
ਅਤੇ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ ਅਤੇ
ਮਨੂੱਖੀ ਸਿਹਤ ਤੇ ਤੰਬਾਕੂ ਦੀ ਵਰਤੋਂ ਨਾਲ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਪਿੰਡ ਪੱਧਰ
ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਵਿੰਢੀ ਜਾਵੇ। ਇਨ੍ਹਾਂ ਕੈਂਪਾਂ ਵਿੱਚ
ਲੋਕਾਂ ਨੂੰ ਨਸ਼ਿਆਂ ਵਿਰੁੱਧ ਵੀ ਲਾਮਵੰਦ ਕੀਤਾ ਜਾਵੇ ਉਨ੍ਹਾਂ ਹੋਰ ਆਖਿਆ ਕਿ ਜ਼ਿਲ੍ਹੇ
'ਚ ਚੱਲ ਰਹੇ ਨਸ਼ਾ ਛੁਡਾਉ ਕੇਂਦਰਾਂ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਉਣੀ
ਚਾਹੀਦੀ ਜੋ ਵੀ ਨਸ਼ਿਆ ਦਾ ਆਦੀ ਇਨ੍ਹਾਂ ਨਸ਼ਾ ਛੁਡਾਉ ਕੇਂਦਰਾਂ ਵਿੱਚ ਇਲਾਜ ਲਈ ਆਉਂਦਾ
ਹੈ ਉਸ ਦਾ ਇਲਾਜ ਮੁਫ਼ਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹੇ ਵਿੱਚ
ਪੀ.ਐਨ.ਡੀ.ਟੀ ਐਕਟ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆ ਅਤੇ ਅਲਟਰਾ
ਸਾਉਂਡ ਸੈਂਟਰਾਂ ਦੀ ਅਚਨਚੇਤੀ ਚੈਕਿੰਗ ਕਰਨ ਲਈ ਆਖਿਆ। ਤੇਜਿੰਦਰ ਪਾਲ ਸਿੰਘ ਸਿੱਧੂ ਨੇ
ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਰਾਹੀਂ
ਜ਼ਿਲ੍ਹੇ 'ਚ ਸੰਸਥਾਗਤ ਜਣੇਪਿਆ ਲਈ 100ਫੀਸਦੀ ਟੀਚਾ ਮੁਕੰਮਲ ਕੀਤਾ ਜਾਵੇ ਅਤੇ ਆਮ
ਲੋਕਾਂ ਨੂੰ ਮਾਤਾ ਕੌਸ਼ਲਿਆ ਸਕੀਮ, ਜ਼ਨਨੀ ਸ਼ਿਸੂ ਸਵਾਸਥ ਕਲਿਆਣ ਯੋਜਨਾ, ਜ਼ਨਨੀ ਸੁਰੱਖਸ਼ਾ
ਯੋਜਨਾ ਸਕੀਮ ਬਾਰੇ ਜਾਗਰੂਕ ਕੀਤਾ ਜਾਵੇ। ਜਿਸ ਤਹਿਤ ਜਣੇਪੇ ਵੇਲੇ ਮਾਵਾਂ ਅਤੇ ਬੱਚਿਆਂ
ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਨੀਲਮ ਭਾਰਦਵਾਜ ਨੇ ਜ਼ਿਲ੍ਹੇ 'ਚ ਸਿਹਤ ਵਿਭਾਗ ਦੁਆਰਾ
ਹਸਪਤਾਲਾਂ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਹੇਠਲੇ ਪੱਧਰ ਤੱਕ
ਦਿੱਤੀਆਂ ਜਾ ਰਹੀਆਂ ਸਹੂਲਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ
ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਰਕਾਰ ਵੱਲੋਂ ਮਰੀਜਾਂ ਨੂੰ ਮੁਫ਼ਤ ਦਵਾਈਆ ਉਪਲਬੱਧ ਹਨ
ਅਤੇ ਦਵਾਈਆਂ ਦੀ ਕਮੀ ਨਹੀਂ ਹੈ ਅਤੇ ਡਾਕਟਰਾਂ ਨੁ ਵੀ ਹਦਾਇਤ ਕੀਤੀ ਗਈ ਹੈ ਕਿ ਉਹ
ਮਰੀਜਾਂ ਨੂੰ ਜੈਨਰਿਕ ਦਵਾਈਆਂ ਹੀ ਲਿਖਣ। ਉਨ੍ਹਾਂ ਦੱਸਿਆ ਕਿ ਪੀ.ਐਨ.ਡੀ.ਟੀ ਐਕਟ ਤਹਿਤ
ਜ਼ਿਲ੍ਹੇ ਭਰ 'ਚ ਅਲਟਰਾਸਾਉਂਡ ਸੈਂਟਰਾਂ ਦੀ ਸਮੇਂ ਸਮੇਂ ਤੇ ਅਚਨਚੇਤੀ ਚੈਕਿੰਗ ਕੀਤੀ
ਜਾਂਦੀ ਹੈ । ਉਨ੍ਹਾਂ ਦੱਸਿਆਕਿ ਪੀ.ਐਨ.ਡੀ.ਟੀ. ਐਕਟ ਅਧੀਨ ਆਈ.ਵੀ.ਵਾਈ ਹਸਪਤਾਲ, ਬਤਰਾ
ਮੈਡੀਕਲ ਹਸਪਤਾਲ ਅਤੇ ਮੈਕਸ ਹਸਪਤਾਲ ਨੂੰ ਸ਼ੋਅ ਕਾਜ ਨੋਟਿਸ ਜਾਰੀ ਕੀਤੇ ਗਏ ਹਨ।
No comments:
Post a Comment