Monday 25 August 2014

ਪ੍ਰੋਪਰਟੀ ਟੈਕਸ ਬਿਨ੍ਹਾਂ ਪੈਨਲਟੀ ਅਤੇ ਵਿਆਜ ਤੋਂ ਭਰਿਆ ਜਾ ਸਕਦਾ ਹੈ 31 ਅਗਸਤ ਤੱਕ : ਕਮਿਸ਼ਨਰ ਨਗਰ ਨਿਗਮ

By 1 2 1 News Reporter
Mohali 25th August:-- ਨਗਰ ਨਿਗਮ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਵਿਸ਼ੇਸ
ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2013-14 ਦਾ ਪ੍ਰੋਪਰਟੀ ਟੈਕਸ
ਬਿਨਾਂ ਕਿਸੇ ਪੈਨਲਟੀ/ ਵਿਆਜ ਦੇ ਅਦਾ ਕਰਨ ਲਈ ਜੋ ਰਾਹਤ ਪੰਜਾਬ ਵਾਸੀਆ ਨੂੰ ਦਿੱਤੀ
ਗਈ ਹੈ ਉਸ ਦਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਵਾਸੀਆ ਵੱਲੋ ਭਰਭੂਰ ਫਾਇਦਾ ਉਠਾਇਆ
ਜਾ ਰਿਹਾ ਹੈ। ਨਗਰ ਨਿਗਮ ਵੱਲੋ ਇਸ ਟੈਕਸ ਦੀ ਵਸੂਲੀ ਲਈ ਸ਼ਹਿਰ ਵਿੱਚ ਫੇਜ 10, 7 ,
5, 1 ਅਤੇ ਇੰਡ: ਏਰੀਆ ਫੇਜ 7 ਵਿੱਖੇ ਜੋ ਕੈਂਪ ਲਗਾਏ ਗਏ ਹਨ ਉਹਨਾਂ ਦਾ ਭਰਭੂਰ
ਫਾਇਦਾ ਉਠਾਉਦੇਂ ਹੋਏ ਸ਼ਹਿਰ ਵਾਸੀਆ ਵੱਲੋਂ ਭਾਰੀ ਗਿਣਤੀ ਵਿੱਚ ਟੈਕਸ ਦੀ ਅਦਾਇਗੀ
ਕੀਤੀ ਜਾ ਰਹੀ ਹੈ । ਸਰਕਾਰ ਵੱਲੋਂ ਦਿੱਤੀ ਉਪਰੋਤਕ ਰਾਹਤ ਦੀ ਅੰਤਮ ਮਿਤੀ 31-8-2014
ਨਜਦੀਕ ਆ ਰਹੀ ਹੈ। ਇਸ ਲਈ ਕਮਿਸ਼ਨਰ ਨਗਰ ਨਿਗਮ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ
ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰ ਵੱਲੋਂ ਦਿੱਤੀ ਰਾਹਤ ਦਾ ਫਾਇਦਾ
ਉਠਾਉਂਦੇ ਹੋਏ ਸਾਲ 2013-14 ਦਾ ਪੋਪਰਟੀ ਟੈਕਸ 31-8-2014 ਤੋਂ ਪਹਿਲਾ ਪਹਿਲਾ ਅਦਾ
ਕਰ ਦੇਣ ਕਿਉਂ ਜੋ ਉਸ ਤੋ ਬਾਅਦ ਇਸ ਟੈਕਸ ਦੀ ਵਸੂਲੀ 100× ਪੈਨਲਟੀ ਨਾਲ ਵਸੂਲ ਕੀਤਾ
ਜਾਵੇਗਾ

No comments:

Post a Comment