By 121 News Reporter
Mohali 03rd March:-- ਆਉਂਦੀਆਂ ਲੋਕ ਸਭਾ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਹੁੰਝਾਫੇਰ ਜਿੱਤ ਹਾਸਲ ਕਰੇਗੀ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਬਸਪਾ ਅਤੇ ਪੀ ਪੀ ਪੀ ਉਮੀਦਵਾਰਾਂ ਦੀਆਂ ਜਮਾਨਤਾ ਜਬਤ ਹੋ ਜਾਣਗੀਆਂ। ਇਨ੍ਹਾਂ ਵਿਚਾਰ ਮੁੱਖ ਸੰਸਦੀ ਸਕੱਤਰ ਉਦਯੋਗ ਤੇ ਵਣਜ ਵਿਭਾਗ ਪੰਜਾਬ ਐਨ ਕੇ ਸ਼ਰਮਾ ਨੇ ਐਸ ਏ ਐਸ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ê¶ô ਕੀਤ¶। ਉਹ ਅੱਜ ਇਥੇ ਜਿਲੇ ਦੇ ਕੇਂਦਰੀ ਸਹਿਕਾਰੀ ਬੈਂਕ ਦੇ ਨਵੇ ਚੁਣੇ ਗਏ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕਾਰਕੌਰ ਦੇ ਆਹੁਦਾ ਸੰਭਾਲਣ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਹੋਏ ਸਨ। ਇਸ ਤੋ ਪਹਿਲਾ ਜਥੇਦਾਰ ਬਲਜੀਤ ਸਿੰਘ ਕਾਰਕੌਰ ਨੇ ਐਨ ਕੇ ਸ਼ਰਮਾ ਦੀ ਮੌਜੂਦਗੀ ਵਿੱਚ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਿਆ ।
ਐਨ ਕੇ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਹੁਣ ਕਾਂਗਰਸ ਦੇ ਬਹਿਕਾਵੇ ਵਿੱਚ ਨਹੀ ਆਉਣਗੇ ਕਿਉਕਿ ਕਾਂਗਰਸ ਹੁਣ ਦਿਸ਼ਾ ਹਿਣ ਪਾਰਟੀ ਬਣ ਕੇ ਰਹਿ ਗਈ ਹੈ ਅਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੇਸ਼ ਦਾ ਹਰ ਵਰਗ ਦੁੱਖੀ ਹੈ। ਦੇਸ਼ ਵਿਚ ਬੇਰੁਜਗਾਰੀ, ਭੁੱਖਮਰੀ, ਰਿਸ਼ਵਤਖੋਰੀ ਅਤੇ ਮਹਿੰਗਾਈ ਹੱਦਬੰਨੇ ਪਾਰ ਕਰ ਗਈ ਹੈ ਅਤੇ ਦੇਸ਼ ਦੀ ਅਰਥਵਿਵਸਥਾ ਵਿੱਚ ਵੱਡੇ ਪੱਧਰ ਤੇ ਨਿਘਾਰ ਆਇਆ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਕੰਮ ਵਿਚ ਵਿਸ਼ਵਾਸ ਕਰਦੇ ਹਨ ਫੋਕੇ ਵਾਅਦਿਆਂ ਵਿੱਚ ਨਹੀ, ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਰਾਜ ਦੇ ਲੋਕਾਂ ਵਲੋ ਚੰਗੀ ਕਾਰਗੁਜਾਰੀ ਕਾਰਨ ਹੀ ਮੁੜ ਫਤਵਾ ਦਿੱਤਾ ਹੈ, ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਕਾਸ ਦੇ ਮੁੱਦੇ ਤੇ ਲੜੀਆਂ ਜਾਣਗੀਆ। ਉਨ੍ਹਾਂ ਹੋਰ ਕਿਹਾ ਕਿ ਅੱਜ ਦੇਸ਼ ਨੂੰ ਮਜਬੂਤ ਪ੍ਰਧਾਨ ਮੰਤਰੀ ਦੀ ਲੋੜ ਹੈ ਅਤੇ ਦੇਸ਼ ਦੇ ਲੋਕ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਦ੍ਰਿੜ ਸੰਕਲਪ ਹਨ। ਲੋਕ ਸਭਾ ਚੋਣਾ ਦੌਰਾਨ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਸਮੁੱਚੇ ਦੇਸ਼ ਵਿੱਚ ਬੁਰੀ ਤਰ੍ਹਾਂ ਹਾਰ ਦਾ ਮੂਹ ਦੇਖਣਾ ਪਵੇਗਾ। ਪੱਤਰਕਾਰਾਂ ਵਲੋ ਮੁਲਾਜਮ ਵਰਗ ਵਲੋ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ਼ ਧਰਨਿਆ ਸਬੰਧੀ ਪੁਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਹਮੇਸ਼ਾ ਮੁਲਾਜਮ ਪੱਖੀ ਰਹੀ ਹੈ ਅਤੇ ਸਰਕਾਰ ਦੇ ਦਰਵਾਜੇ ਹਮੇਸ਼ਾ ਮੁਲਾਜਮ ਵਰਗ ਲਈ ਖੁਲੇ ਰਹਿੰਦੇ ਹਨ ਅਤੇ ਜੋ ਵੀ ਮੁਲਾਜਮਾ ਦੀਆਂ ਜਾਇਜ ਮੰਗਾਂ ਹਨ ਉਨ੍ਹਾਂ ਦਾ ਮਿਲ ਬੈਠ ਕੇ ਹੱਲ ਕੱਢ ਲਿਆ ਜਾਵੇਗਾ।
ਇਸ ਮੌਕੇ ਨਵੇ ਚੁਣੇ ਗਏ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕਾਰਕੌਰ ਨੇ ਕਿਹਾ ਕਿ ਜੋ ਜਿੰਮੇਵਾਰੀ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਸੌਂਪੀ ਹੈ ਉਸ ਨੂੰ ਪੁਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਸਹਿਕਾਰੀ ਬੈਂਕ ਦੀਆਂ 21 ਬ੍ਰਾਂਚਾ ਹਨ ਜੋ ਕਿ ਸਾਰੀਆਂ ਹੀ ਆਨ ਲਾਈਨ ਹਨ। ਬੈਂਕ ਦੀਆਂ ਸ਼ਾਖਾਵਾਂ ਦੀ ਕਾਰਗੁਜਾਰੀ ਵਿੱਚ ਹੋਰ ਸੁਧਾਰ ਲਿਆਂਦਾ ਜਾਵੇਗਾ।
No comments:
Post a Comment