Saturday 8 March 2014

ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ:ਕੈਂਪ ਦੌਰਾਨ 31 ਯੂਨਿਟ ਖੂਨ ਇਕੱਤਰ

By 121 News Reporter

Mohali 08th March:-- ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਗੋਇਲ ਮੋਟਰਜ਼ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਇਸ ਕੈਂਪ ਦੌਰਾਨ 31 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਫੇਜ਼-6 ਮੋਹਾਲੀ ਦੀ ਬਲੱਡ ਬੈਂਕ ਦੇ ਡਾ. ਵਨੀਤਾ ਦੀ ਅਗਵਾਈ ਵਿੱਚ ਪੁਜੀ ਟੀਮ ਨੇ ਖੂਨ ਇਕੱਤਰ ਕੀਤਾ।

               

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਖੂਨਦਾਨ ਕੈਂਪ ਗੋਇਲ ਮੋਟਰਜ਼ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਗੋਇਲ ਮੌਟਰਜ਼ ਦੇ ਵਰਕਰਾਂ ਵੱਲੋਂ ਪੁਰੇ ਉਤਸਾਹ ਨਾਲ ਖੂਨਦਾਨ ਕੀਤਾ ਗਿਆ। ਇਸ ਕੈਂਪ ਵਿੱਚ ਖੂਨਦਾਨੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਖੂਨਦਾਨ ਕੈਂਪ ਵਿੱਚ ਵਿਸ਼ੇਸ ਤੌਰ ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਥਿੰਦ , ਐਸ.ਡੀ.ਐਮ  ਲਖਮੀਰ ਸਿੰਘ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਰਾਜਮਲ, ਸਿਖਲਾਈ ਅਧੀਨ ਪੀ.ਸੀ.ਐਸ. ਡਾ. ਸੁਭਪ੍ਰੀਤ ਕੌਰ, ਤਹਿਸੀਲਦਾਰ ਸਿਖਲਾਈ ਅਧੀਨ ਗੁਰਜਿੰਦਰ ਸਿੰਘ, ਰਾਣਾ ਪ੍ਰਿਤਪਾਲ ਸਿੰਘ,  ਗੋਇਲ ਮੌਟਰਜ਼ ਦੇ ਐਮ.ਡੀ. ਸੰਜੀਵ ਗੋਇਲ, ਜੀ.ਐਮ ਏ.ਕੇ ਸ੍ਰੀਵਾਸਤਵਾ, ਸਰਵਿਸ ਮੈਨੇਜਰ ਹਰਵਿੰਦਰ ਸਿੰਘ, ਲਲਿਤ ਸ਼ਰਮਾ, ਮਿਸ ਜਿਓਤੀ ਭਾਟਿਆ ਅਤੇ ਰੇਖਾ, ਸਖਵੰਤ ਸਿੰਘ ਸੁਪਰਵਾਇਜਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

 

No comments:

Post a Comment