Wednesday 19 March 2014

ਕਜੌਲੀ ਵਾਟਰ ਵਰਕਸ ਦਾ ਸਲੂਸ ਵਾਲਵ ਬਦਲਣ ਕਾਰਨ ਐਸ.ਏ.ਐਸ.ਨਗਰ ਵਿਖੇ 2 ਦਿਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ : ਰਾਜਿੰਦਰ ਕੁਮਾਰ

By 121 News Reporter

Mohali 19th March:-- ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 2 ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਰਾਜਿੰਦਰ ਕੁਮਾਰ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਵਾਟਰ ਸਪਲਾਈ ਸਕੀਮ ਫੇਸ -3 ਚੰਡੀਗੜ੍ਹ (ਕਜੌਲੀ ਵਾਟਰ ਵਰਕਸ) ਦੀ ਰਾਇੰਜਿੰਗ ਮੇਨ ਦਾ ਸਲੂਸ ਵਾਲਵ ਬਦਲਣ ਕਾਰਨ ਐਸ..ਐਸ.ਨਗਰ ਸ਼ਹਿਰ ਵਿੱਚ 2 ਦਿਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਉਹਨਾਂ ਦੱਸਿਆ ਕਿ 20 ਮਾਰਚ ਨੂੰ ਸ਼ਹਿਰ ਵਿੱਚ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ /ਉਪਲੱਬਧਤਾ ਅਨੁਸਾਰ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਸ਼ਾਮ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ /ਉਪਲੱਬਧਤਾ ਅਨੁਸਾਰ ਹੋਵੇਗੀ ਇਸੇ ਤਰ੍ਹਾਂ 21 ਮਾਰਚ ਨੂੰ ਵੀ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ / ਉਪਲੱਬਧਤਾ ਅਨੁਸਾਰ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਸ਼ਾਮ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ / ਉਪਲੱਬਧਤਾ ਅਨੁਸਾਰ ਹੋਵੇਗੀ ਉਹਨਾਂ ਸ਼ਹਿਰ ਨਿਵਾਸੀਆਂ ਨੂੰ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ

 

No comments:

Post a Comment