By 121 News Reporter
Mohali 29th January:-- ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਐਸ.ਏ.ਐਸ.ਨਗਰ -ਕਮ- ਚੀਫ਼ ਵਿਜ਼ੀਲੈਂਸ ਅਫ਼ਸਰ ਡਾ. ਬੀ.ਐਸ.ਚੰਡੋਕ ਨੇ ਵਿਸ਼ੇਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੋਮਿਓਪੈਥਿਕ ਦੀ ਆੜ ਹੇਠ ਨਜ਼ਾਇਜ ਪ੍ਰੈਕਟਿਸ ਕਰਨ ਵਾਲਿਆਂ ਦੀ ਅਚਨਚੇਤੀ ਚੈਕਿੰਗ ਕੀਤੀ ਜਾਵੇਗੀ ਅਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਚੰਡੋਕ ਨੇ ਦੱਸਿਆ ਕਿ ਉਹਨਾਂ ਦੇ ਨੋਟਿਸ ਵਿੱਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਹੋਮਿਓਪੈਥਿਕ ਦੀ ਆੜ ਵਿੱਚ ਲੋਕਾਂ ਨੂੰ ਐਲੋਪੈਥੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਖਾਸ ਕਰਕੇ ਅਜਿਹੇ ਪ੍ਰੈਕਟਿਸਨਰ ਪਿੰਡਾਂ ਅਤੇ ਸਲੱਮ ਏਰੀਏ ਵਿੱਚ ਇਹ ਧੰਦਾ ਕਰ ਰਹੇ ਹਨ। ਜਿਹੜੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਅਤੇ ਉਹ ਨਸ਼ਿਆਂ ਦੀਆਂ ਦਵਾਈਆਂ ਵੀ ਵੇਚ ਰਹੇ ਹਨ। ਉਹਨਾਂ ਅਜਿਹੀ ਪ੍ਰੈਕਟਿਸ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਆਖਿਆ ਹੈ ਕਿ ਉਹ ਅਜਿਹੀ ਪ੍ਰੈਕਟਿਸ ਨੂੰ ਤੁਰੰਤ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਨੂੰ ਬਖ਼ਸਿਆ ਨਹੀਂ ਜਾਵੇਗਾ।
No comments:
Post a Comment