By 121 News Reporter
Mohali,20th December:-- ਨਗਰ ਨਿਗਮ ਐਸ.ਏ.ਐਸ.ਨਗਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਜਿਹਨਾ ਵਿਅਕਤੀਆਂ ਦੀ ਪ੍ਰਾਪਰਟੀ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੀ ਹੈ। ਉਹਨਾਂ ਨੂੰ ਪ੍ਰਾਪਰਟੀ ਟੈਕਸ ਭਰਨ ਲਈ ਆਨ ਲਾਇਨ ਸੇਵਾ ਮੁਹੱਈਆ ਕਰਵਾਈ ਗਈ ਹੈ। ਇਸ ਸੇਵਾ ਦਾ ਰਸ਼ਮੀ ਉਦਘਾਟਨ ਨਗਰ ਨਿਗਮ ਭਵਨ ਵਿਖੇ ਨਗਰ ਨਿਗਮ ਦੇ ਕਮਿਸ਼ਨਰ ਊਮਾ ਸ਼ੰਕਰ ਗੁਪਤਾ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਡੀ. ਕੇ ਸ਼ਰਮਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਕਮਿਸ਼ਨਰ ਨਗਰ ਨਿਗਮ ਨੇ ਇਸ ਮੌਕੇ ਦੱਸਿਆ ਕਿ ਹੁਣ ਸ਼ਹਿਰ ਨਿਵਾਸੀ ਆਪਣਾ ਪ੍ਰਾਪਰਟੀ ਟੈਕਸ ਲਾਂਚ ਕੀਤੀ ਗਈ 'ਆਨ ਲਾਇਨ ਕੁਲੈਕਸ਼ਨ ਆਫ਼ ਪ੍ਰਾਪਰਟੀ ਟੈਕਸ' ਰਾਹੀਂ ਅਦਾ ਕਰ ਸਕਣਗੇ। ਜਿਸ ਨਾਲ ਉਹਨਾਂ ਦੀ ਖੱਜਲ ਖੁਆਰੀ ਘਟੇਗੀ ਅਤੇ ਸਮੇਂ ਦੀ ਬੱਚਤ ਵੀ ਹੋਵੇਗੀ। ਉਹਨਾਂ ਦੱਸਿਆ ਕਿ ਨਗਰ ਨਿਗਮ ਦੀ ਵੈਬਸਾਇਟ www.mcmohali.org ਤੇ ਜਾ ਕੇ ਆਨ ਲਾਇਨ ਪੇਮੈਂਟ ਆਫ਼ ਪ੍ਰਾਪਰਟੀ ਟੈਕਸ ਲਿੰਕ ਤੇ ਜਾ ਕੇ ਪ੍ਰਾਪਰਟੀ ਟੈਕਸ ਆਨ ਅਦਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੀ ਵੈਬਸਾਇਟ www.netpnb.com ਤੇ ਜਾ ਕੇ PAYMENTS>OTHER PAYMENTS>MC MOHALI ਰਾਹੀਂ ਆਨ ਲਾਇਨ ਪ੍ਰਾਪਰਟੀ ਟੈਕਸ ਅਦਾ ਕੀਤਾ ਜਾ ਸਕਦਾ ਹੈ। ਊਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਜਿਹਨਾਂ ਐਨ.ਆਰ.ਆਈਜ਼ ਦੀ ਨਗਰ ਨਿਗਮ ਐਸ.ਏ.ਐਸ.ਨਗਰ ਦੀ ਹਦੂਦ ਅੰਦਰ ਪ੍ਰਾਪਰਟੀ ਪੈਂਦੀ ਹੈ ਉਹ ਵਿਦੇਸ਼ਾ ਵਿੱਚ ਵੀ ਬੈਠੇ ਪ੍ਰਾਪਰਟੀ ਟੈਕਸ ਆਨ ਲਾਇਨ ਰਾਹੀਂ ਭਰ ਸਕਦੇ ਹਨ।
No comments:
Post a Comment