Thursday 19 December 2013

​ਹੋਮਗਾਰਡਜ ਅਤੇ ਸਿਵਲ ਰੱਖਿਆ ਸਿਖਲਾਈ ਇੰਸਟੀਚਿਊਟ ਸੁੰਡਰਾਂ ਉਤਰੀ ਭਾਰਤ ਦਾ ਸਰਵੋਤਮ ਸਿਖਲਾਈ ਕੇਂਦਰ : ਬੈਂਸ

By 121 News Reporter
Mohali,19th December:-- ਪੰਜਾਬ ਹੋਮਗਾਡਰਜ ਅਤੇ ਸਿਵਲ ਰੱਖਿਆ ਸਿਖਲਾਈ ਇੰਸਟੀਚਿਊਟ
ਉਤਰੀ ਭਾਰਤ ਦਾ ਸਰਵੋਤਮ ਸਿਖਲਾਈ ਕੇਂਦਰ ਹੈ ਅਤੇ ਇਸ ਕੇਂਦਰ ਵਿੱਚ ਹੋਮਗਾਰਡਜ ਦੇ
ਨਾਲ-ਨਾਲ ਇਸ ਇਲਾਕੇ ਦੇ ਨੌਜਵਾਨਾਂ ਨੂੰ ਵੀ ਸਕਿਊਰਟੀ ਵਿੱਚ ਵਿਸ਼ੇਸ਼ ਸਿਖਲਾਈ ਦਿੱਤੀ
ਜਾਵੇਗੀ ਤਾਂ ਜੋ ਉਹ ਰੁਜ਼ਗਾਰ ਹਾਸਿਲ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ
ਪ੍ਰਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਡੀ.ਐਸ. ਬੈਂਸ ਨੇ
ਡੇਰਾਬੱਸੀ ਨੇੜੇ ਪੈਂਦੇ ਪਿੰਡ ਸੁੰਡਰਾਂ ਵਿਖੇ ਪੰਜਾਬ ਹੋਮਗਾਰਡਜ ਦੇ ਪਹਿਲੇ ਸਿਖਲਾਈ
ਕੇਂਦਰ 'ਚ 3 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪ੍ਰਬੰਧਕੀ ਬਲਾਕ ਦਾ ਉਦਘਾਟਨ ਕਰਨ
ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਡੀ.ਐਸ. ਬੈਂਸ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਇਹ ਇੰਸਟੀਚਿਊਟ 40 ਏਕੜ ਵਿੱਚ
ਮੁਕੰਮਲ ਤੌਰ 'ਤੇ ਤਿਆਰ ਹੋਵੇਗਾ, ਜਿਸ 'ਤੇ 44 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਕੇਂਦਰ ਦੀ ਮੁਕੰਮਲ ਉਸਾਰੀ ਵਿੱਚ ਪੈਸੇ
ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਹੋਮਗਾਡਰਜ
ਦੇ ਜਵਾਨਾਂ ਦੇ ਨਾਲ-ਨਾਲ ਸਿਵਲ ਰੱਖਿਆ ਸਿਖਲਾਈ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ
ਦੱਸਿਆ ਕਿ ਇਹ ਕੇਂਦਰ ਇਸ ਇਲਾਕੇ ਦੇ ਨੌਜਵਾਨਾਂ ਦੇ ਨਾਲ-ਨਾਲ ਪੰਜਾਬ ਦੇ ਹੋਰਨਾਂ
ਨੌਜਵਾਨਾਂ ਲਈ ਵੀ ਵਰਦਾਨ ਸਾਬਿਤ ਹੋਵੇਗਾ। ਕਿਉਂਕਿ ਇਸ ਕੇਂਦਰ ਰਾਹੀਂ ਸਿਵਲ ਡਿਫੈਂਸ
ਦੀ ਟ੍ਰੇਨਿੰਗ ਮੁਹਈਆ ਕਰਵਾਈ ਜਾਵੇਗੀ ਅਤੇ ਸਿਖਲਾਈ ਪ੍ਰਾਪਤ ਨੌਜਵਾਨ ਸਰਕਾਰੀ ਖੇਤਰ ਦੇ
ਨਾਲ-ਨਾਲ ਜਨਤਕ ਖੇਤਰ ਵਿੱਚ ਵੀ ਰੋਜ਼ਗਾਰ ਹਾਸਿਲ ਕਰ ਸਕਣਗੇ। ਡੀ.ਐਸ. ਬੈਂਸ ਨੇ ਦੱਸਿਆ
ਕਿ ਬੇਰੁਜ਼ਗਾਰੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਅਤੇ ਇਹ ਕੇਂਦਰ
ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਵਿੱਚ ਬੇਹੱਦ ਸਹਾਈ ਹੋਵੇਗਾ। ਡੀ.ਐਸ. ਬੈਂਸ ਨੇ ਇਸ
ਮੌਕੇ ਪੰਜਾਬ ਹੋਮਗਾਰਡਜ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ
ਕਿਹਾ ਕਿ ਪੰਜਾਬ ਹੋਮਗਾਰਡਜ ਦੇ ਅਧਿਕਾਰੀ ਅਤੇ ਜਵਾਨ ਦੇਸ਼ ਦੀਆਂ ਸਰਹੱਦਾਂ ਤੋਂ ਇਲਾਵਾ
ਹੋਰਨਾਂ ਵੱਖ-ਵੱਖ ਨਾਜ਼ੁਕ ਥਾਵਾਂ 'ਤੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ
ਵੀ ਦੇਸ਼ 'ਚ ਚੋਣਾਂ ਹੁੰਦੀਆਂ ਹਨ ਤਾਂ ਹੋਮਗਾਰਡਜ ਦੇ ਅਧਿਕਾਰੀ ਤੇ ਜਵਾਨ ਆਪਣੀ ਡਿਊਟੀ
ਬਾਖੂਬੀ ਨਿਭਾਉਂਦੇ ਹਨ। ਇਥੋਂ ਤੱਕ ਕਿ ਦੂਜੇ ਰਾਜ ਵੀ ਹੋਮਗਾਰਡਜ ਦੀਆਂ ਸੇਵਾਵਾਂ
ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਸੈਂਟਰ ਵਿੱਚ ਪੰਜਾਬ ਹੋਮਗਾਰਡਜ ਦੇ ਜਵਾਨ
ਸਿਖਲਾਈ ਪ੍ਰਾਪਤ ਕਰਕੇ ਆਪਣੀ ਡਿਊਟੀ ਨੂੰ ਹੋਰ ਚੰਗੀ ਤਰ੍ਹਾਂ ਅਤੇ ਸਮੇਂ ਦੇ ਹਾਣੀ
ਬਣਕੇ ਬਾਖੂਬੀ ਨਿਭਾ ਸਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਹੋਮਗਾਰਡਜ ਵਿਭਾਗ ਨੂੰ ਹੋਰ
ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਹੋਮਗਾਰਡਜ ਵਿੱਚ 292
ਪੋਸਟਾਂ ਦੀ ਮਨਜ਼ੂਰੀ ਦੇ ਕੇ ਭਰਤੀ ਪ੍ਰੀਕ੍ਰਿਆ ਨੂੰ ਮੁਕੰਮਲ ਕੀਤਾ ਹੈ। ਇਸਤੋਂ ਇਲਾਵਾ
ਵਿਭਾਗ ਨੂੰ ਨਵੇਂ ਉਪਕਰਨ ਅਤੇ ਆਧੁਨਿਕ ਹਥਿਆਰ ਖਰੀਦਣ ਲਈ ਵੀ ਫੰਡ ਮੁਹੱਈਆ ਕੀਤੇ ਗਏ
ਹਨ। ਇਸ ਮੌਕੇ ਡੀ.ਜੀ.ਪੀ. ਹੋਮਗਾਰਡਜ ਡਾ. ਜੀ.ਡੀ. ਪਾਂਡੇ ਨੇ ਬੋਲਦਿਆਂ ਕਿਹਾ ਕਿ ਇਸ
ਕੇਂਦਰ ਨੂੰ ਉਤਰੀ ਭਾਰਤ ਦੇ ਰੀਜ਼ਨਲ ਟ੍ਰੇਨਿੰਗ ਸੈਂਟਰ ਫਾਰ ਡਿਜਾਸਟਰ ਮੈਨੇਜਮੈਂਟ
ਬਣਾਉਣ ਦੀ ਵੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਇਸ ਸਿਖਲਾਈ ਕੇਂਦਰ
ਵਿੱਚ ਹੋਮਗਾਰਡਜ ਦੇ 300 ਜਵਾਨ ਸਿਖਲਾਈ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ
ਸਿਖਲਾਈ ਕੇਂਦਰ ਦੁਆਰਾ ਮਿਆਰੀ ਸਿਖਲਾਈ ਦਿੱਤੀ ਜਾਵੇਗੀ। ਜੀ.ਡੀ ਪਾਂਡੇ ਨੇ ਹੋਰ ਦੱਸਿਆ
ਕਿ ਇਸ ਕੇਂਦਰ ਵਿੱਚ ਈ.ਐਸ.ਡੀ. ਨੈਟਵਰਕ ਇੰਡੀਆ ਅਤੇ ਪੰਜਾਬ ਹੋਮਗਾਰਡਜ ਵੱਲੋਂ ਸਾਂਝੇ
ਤੌਰ 'ਤੇ ਸੂਹੀਆ ਕੁੱਤਿਆਂ ਲਈ ਵਿਸ਼ੇਸ਼ ਸਿਖਲਾਈ ਕੇਂਦਰ ਖੋਲ੍ਹਣ ਦੀ ਵੀ ਯੋਜਨਾ ਹੈ, ਜਿਸ
ਤਹਿਤ ਕੁੱਤਿਆਂ ਨੂੰ ਮਲਟੀਪਰਪਜ਼ ਸਿਖਲਾਈ ਦੇ ਨਾਲ-ਨਾਲ ਖਾਸ ਤੌਰ 'ਤੇ ਡਰੱਗਜ਼ ਜੋ ਕਿ
ਬਹੁਤ ਵੱਡੀ ਚੁਣੌਤੀ ਹੈ ਨੂੰ ਚੈਕ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਇਸਤੋਂ ਪਹਿਲਾਂ
ਡੀ.ਆਈ.ਜੀ. ਹੋਮਗਾਰਡਜ ਕੇ.ਐਸ. ਘੁੰਮਣ ਨੇ ਪੰਜਾਬ ਹੋਮਗਾਰਡਜ ਵੱਲੋਂ ਨਿਭਾਈਆਂ ਜਾ
ਰਹੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹੋਮਗਾਰਡਜ ਵੱਲੋਂ ਸ਼ਾਨਦਾਰ ਸੇਵਾਵਾਂ
ਨਿਭਾਈਆਂ ਜਾ ਰਹੀਆਂ ਹਨ ਅਤੇ ਹੋਮਗਾਰਡਜ ਵੀ.ਆਈ.ਪੀ. ਸੁਰੱਖਿਆ, ਰੇਲਵੇ ਬ੍ਰਿਜਾਂ,
ਜੇਲ੍ਹਾਂ, ਐਫ.ਸੀ.ਆਈ. ਦੇ ਗੁਦਾਮਾਂ ਅਤੇ ਬੈਂਕਾਂ ਆਦਿ ਵਿੱਚ ਆਪਣੀ ਆਪਣੀ ਡਿਊਟੀ
ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਇਸ ਮੌਕੇ ਬੋਲਦਿਆਂ ਦੱਸਿਆ ਕਿ ਇਸਤੋਂ ਪਹਿਲਾਂ ਪੰਜਾਬ
ਹੋਮਗਾਰਡਜ ਕੋਲ ਆਪਣਾ ਕੋਈ ਵੀ ਸਿਖਲਾਈ ਕੇਂਦਰ ਨਹੀਂ ਸੀ। ਹੁਣ ਇਹ ਕੇਂਦਰ ਹੋਮਗਾਰਡਜ
ਨੂੰ ਸਿਖਲਾਈ ਪ੍ਰਦਾਨ ਕਰਕੇ ਆਪਣੀ ਡਿਊਟੀ ਨੂੰ ਹੋਰ ਵਧੀਆ ਤਰੀਕੇ ਨਾਲ ਨਿਭਾਉਣ ਦੇ
ਸਮਰੱਥ ਬਣਾਵੇਗਾ।

No comments:

Post a Comment