Monday, 25 November 2013

ਜ਼ਿਲ੍ਹੇ 'ਚ ਤਰਜੀਹੀ ਖੇਤਰ ਵਿੱਚ 1291 ਕਰੋੜ ਰੁਪਏ ਦੇ ਕਰਜੇ ਪ੍ਰਦਾਨ ਕੀਤੇ : ਸਿੱਧੂ

By 1 2 1   News Reporter

Mohali 25th November:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ' ਸਲਾਨਾ ਕਰਜਾ ਯੋਜਨਾ ਅਧੀਨ ਬੈਂਕਾਂ ਵੱਲੋਂ ਤਰਜੀਹੀ ਖੇਤਰ ਵਿੱਚ ਹੁਣ ਤੱਕ 1291 ਕਰੋੜ ਰੁਪਏ ਦੇ ਕਰਜੇ ਪ੍ਰਦਾਨ ਕੀਤੇ ਜਾ ਚੁੱਕੇ ਹਨ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਪੰਜਾਬ  ਨੈਸ਼ਨਲ ਬੈਂਕ ਦੁਆਰਾ ਆਯੋਜਿਤ ਜ਼ਿਲ੍ਹਾ ਪੱਧਰੀ ਸਮੀਖਿਆ ਸਮਿਤੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਹੁਣ ਤੱਕ 890 ਕਰੋੜ ਰੁਪਏ ਖੇਤੀਬਾੜੀ ਖੇਤਰ ਨੂੰ 400 ਕਰੋੜ ਰੁਪਏ ਲਘੂ ਤੇ ਸੂਖਮ ਉਦਯੋਗਾਂ ਲਈ ਅਤੇ 312 ਕਰੋੜ ਰੁਪਏ ਹੋਰਨਾਂ ਤਰਜੀਹੀ ਖੇਤਰਾਂ ਨੂੰ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਾਹੂਕਾਰਾਂ-ਆੜਤੀਆਂ ਦੇ ਪੰਜੇ ਵਿਚੋਂ ਮੁਕਤ ਕਰਾਉਣ ਲਈ ਡੈਟ ਸਵੈਪ ਸਕੀਮ ਅਧੀਨ 1 ਲੱਖ ਰੁਪਏ ਦਾ ਕਰਜਾ ਘੱਟ ਵਿਆਜ ਦਰ ਤੇ ਜਿਹੜਾ ਕਿ ਪੰਜ ਸਾਲਾਂ ਵਿੱਚ ਵਾਪਸ ਕਰਨਾ ਹੋਵੇਗਾ   ਬੈਂਕ ਅਧਿਕਾਰੀ ਡੈਟ ਸਵੈਪ ਸਕੀਮ ਅਧੀਨ ਮਿਲਣ ਵਾਲੇ ਕਰਜੇ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪਾਂ ਦਾ ਆਯੋਜਨ ਕਰਨ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਕਰਜੇ ਦਾ ਲਾਭ ਲੈ ਸਕਣ। ਤੇਜਿੰਦਰ ਪਾਲ ਸਿੰਘ ਸਿੱਧੂ ਨੇ ਹੋਰ ਆਖਿਆ ਕਿ ਬੈਂਕਾਂ ਵੱਲੋਂ ਉਚੇਰੀ ਸਿੱਖਿਆ ਲਈ ਯੋਗ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਕਰਜਾ ਵੀ ਪਹਿਲ ਦੇ ਅਧਾਰ ਤੇ ਦਿੱਤਾ ਜਾਵੇ ਅਤੇ ਉਸ ਕਰਜੇ ਨੂੰ ਦੇਣ ਲਈ ਬਿਨ੍ਹਾਂ ਵਜ੍ਹਾਂ ਅੜਚਨਾਂ ਪੈਦਾ ਨਾ  ਕੀਤੀਆਂ ਜਾਣ। ਤੇਜਿੰਦਰ ਪਾਲ ਸਿੰਘ ਸਿੱਧੂ ਨੇ ਹੋਰ ਆਖਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹੇ ਦੇ ਗੈਸ ਉਪਭੋਗਤਾਵਾਂ ਨੂੰ ਘਰੇਲੂ ਸਿਲੰਡਰਾਂ ਤੇ ਮਿਲਣ ਵਾਲੀ ਸਬ ਸਿਡੀ ਸਿੱਧੇ ਤੋਰ ਤੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਣ ਦਾ ਕੰਮ 01 ਫਰਵਰੀ 2014 ਵਿੱਚ ਸ਼ੁਰੂ ਹੋ ਜਾਵੇਗਾ। ਇਸ ਲਈ ਬੈਂਕ ਅਧਾਰ ਨੰਬਰ ਨੂੰ ਬੈਂਕ ਖਾਤੇ ਨਾਲ ਜੋੜਨ ਲਈ ਪਹਿਲ ਦੇ ਅਧਾਰ ਤੇ ਕੰਮ ਕਰਨ। ਉਨ੍ਹਾਂ ਇਸ ਮੋਕੇ ਬੈਂਕਾਂ ਵੱਲੋਂ ਦਿੱਤੇ ਜਾਣ ਵਾਲਿਆਂ ਕਰਜਿਆਂ ਦੀ ਸਮੀਖਿਆ ਵੀ ਕੀਤੀ।

ਇਸ ਮੌਕੇ ਡਿਪਟੀ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਡੀ. ਕੇ ਸ਼ਰਮਾ ਨੇ ਕਿਹਾ ਕਿ ਬੈਂਕਾਂ ਨੂੰ ਤਰਜੀਹੀ ਖੇਤਰ ਵਿੱਚ ਦਿੱਤੇ ਜਾਣ ਵਾਲੇ ਕਰਜੇ ਦੇ ਟੀਚੇ ਮੁਕੰਮਲ ਕਰਨੇ ਚਾਹੀਦੇ ਹਨ ਅਤੇ ਤਰਜੀਹੀ ਖੇਤਰ ਵਿੱਚ ਕਰਜੇ ਬਿਨ੍ਹਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਏ ਜਾਣ। ਉਨ੍ਹਾਂ ਬੈਂਕਾਂ ਨੂੰ ਸਿੱਧੀ ਸੁਵਿਧਾ ਟਰਾਂਸਫਰ ਸਕੀਮ ਨੂੰ ਲਾਗੂ ਕਰਨ ਤੇ ਜੋਰ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੁਨਿਤ ਗੋਇਲ ਨੇ ਕਿਹਾ  ਕਿ ਸੈਲਫ ਹੈਲਪ ਗਰੁੱਪਾਂ ਨੂੰ ਘੱਟ ਵਿਆਜ ਅਤੇ ਸਬ-ਸਿਡੀ ਤੇ ਦਿੱਤੇ ਜਾਣ ਵਾਲੇ ਕਰਜ਼ੇ ਬਿਨ੍ਹਾਂ ਕਿਸੇ ਦੇਰੀ ਤੋਂ ਦਿੱਤੇ ਜਾਣ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਸੈਲਫ ਹੈਲਪ ਗਰੁੱਪ ਬਣਾ ਕੇ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਲੀਡ ਜ਼ਿਲ੍ਹਾ ਅਫ਼ਸਰ ਰਿਜਰਵ ਬੈਂਕ ਸ੍ਰੀ ਕੁਲਵੰਤ ਸਿੰਘ ਨੇ ਸਾਰੇ ਬੈਂਕਾਂ ਨੂੰ ਖੇਤੀ ਬਾੜੀ ਕਰਜੇ ਅਤੇ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਨ ਤੇ ਜੋਰ ਦਿੱਤਾ।

 

No comments:

Post a Comment