Thursday 3 October 2013

ਐਸ.ਏ.ਐਸ.ਨਗਰ ਸ਼ਹਿਰ ਦੇ ਪ੍ਰਮੁੱਖ ਚੌਕਾਂ ਨੂੰ ਬਣਾਇਆ ਜਾਵੇਗਾ ਅਤਿ ਸੁੰਦਰ :ਤੇਜਿੰਦਰ ਪਾਲ ਸਿੰਘ ਸਿੱਧੂ

By 1 2 1 News Reporter
Mohali 03rd October:----- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਨੂੰ ਅਤਿ ਸੁੰਦਰ
ਬਣਾਉਣ ਲਈ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਦੀ
ਕਾਇਆ ਕਲਪ ਕਰ ਕੇ ਇਨ੍ਹਾਂ ਨੂੰ ਅਤਿ ਸੁੰਦਰ ਬਣਾਇਆ ਜਾਵੇਗਾ। ਸ਼ਹਿਰ ਤੋਂ ਪੰਜਾਬ ਦੀ
ਰਾਜਧਾਨੀ ਚੰਡੀਗੜ੍ਹ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਵੀ ਸਾਫ਼ ਸੁਥਰਾ ਅਤੇ ਸੁੰਦਰ
ਬਣਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ
ਨੇ ਦਿੱਤੀ।

ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਫੇਜ਼-3 ਏ ਨੇੜੇ ਚੰਡੀਗੜ੍ਹ ਐਂਟਰੀ ਪੁਆਇੰਟ
ਤੇ ਗਰੀਨ ਬੈਲਟ ਬਣਾਉਣ ਲਈ ਕਵਾਇਦ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਨਕਸ਼ਾ ਆਦਿ ਤਿਆਰ ਕਰ
ਲਿਆ ਗਿਆ ਅਤੇ ਜਲਦੀ ਹੀ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਇਸ ਗਰੀਨ ਬੈਲਟ
ਵਿੱਚ ਅਧੁਨਿਕ ਕਿਸਮ ਦੇ ਫੁਹਾਰੇ , ਲਾਈਟਾਂ ਅਤੇ ਸਜਾਵਟੀ ਫੁੱਲ ਆਦਿ ਲਗਾਏ ਜਾਣਗੇ ਤਾਂ
ਜੋ ਇਹ ਐਂਟਰੀ ਪੁਆਇੰਟ ਸਾਫ਼ ਸੁਥਰਾ ਅਤੇ ਸੁੰਦਰ ਬਣ ਸਕੇ। ਉਨ੍ਹਾਂ ਹੋਰ ਦੱਸਿਆ ਕਿ
ਚੰਡੀਗੜ੍ਹ ਖਰੜ ਮੁੱਖ ਸੜਕ ਤੇ ਪੈਂਦੇ ਵੇਰਕਾ ਚੌਂਕ ਨੂੰ ਵਾਈ.ਪੀ.ਐਸ. ਚੌਂਕ ਦੀ
ਤਰ੍ਹਾਂ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਵੇਗੀ ਜਿਸ ਤੇ ਤਕਰੀਬਨ 35 ਲੱਖ ਰੁਪਏ ਖਰਚ ਆਉਣ
ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਪ੍ਰਮੁੱਖ ਚੌਂਕਾਂ
ਨੂੰ ਵੀ ਨਵੀ ਦਿੱਖ ਪ੍ਰਦਾਨ ਕੀਤੀ ਜਾਵੇਗੀ । ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ
ਕਿ ਡਿਪਲਾਸਟ ਚੌਂਕ ਵਿੱਚ ਬਿਜਲੀ ਦੀ ਸਪਲਾਈ ਨੂੰ ਠੀਕ ਕਰਨ ਦਾ ਕੰਮ ਜਲਦੀ ਹੀ ਪੁਰਾ ਹੋ
ਜਾਵੇਗਾ ਅਤੇ ਲਾਈਟਾਂ ਆਦਿ ਦੀ ਮੁਰੰਮਤ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ ਜਿਸ ਨਾਲ
ਚੌਂਕ ਨੂੰ ਵੀ ਨਵੀਂ ਦਿੱਖ ਪ੍ਰਦਾਨ ਹੋ ਜਾਵੇਗੀ । ਤੇਜਿੰਦਰ ਪਾਲ ਸਿੰਘ ਸਿੱਧੂ ਨੇ
ਦੱਸਿਆ ਕਿ ਸ਼ਹਿਰ ਅੰਦਰ ਸਮੁੱਚੇ ਪਾਰਕਾਂ ਨੂੰ ਵੀ ਹੋਰ ਸੁੰਦਰ ਬਣਾਉਣ ਦਾ ਕੰਮ ਸੁਰੂ ਹੋ
ਚੁੱਕਾ ਹੈ ਅਤੇ ਬੰਦ ਪਈਆਂ ਲਾਈਟਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ। ਤੇਜਿੰਦਰ ਪਾਲ
ਸਿੰਘ ਸਿੱਧੂ ਨੇ ਦੱਸਿਆ ਕਿ ਐਸ.ਏ.ਐਸ.ਨਗਰ ਸ਼ਹਿਰ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ
ਲਈ ਅਤੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਮੁਰੰਮਤ ਪ੍ਰੀਮਿਕਸ ਪਾਉਣ ਦੇ ਆਦਿ ਕੰਮਾਂ ਤੇ
23 ਕਰੋੜ 66 ਲੱਖ 66 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ 'ਚ
ਪੇਵਰ ਬਲਾਕ ਲਗਾਉਣ ਦੇ ਦੂਜੇ ਪੜਾਅ ਦੌਰਾਨ 2 ਕਰੋੜ 83 ਲੱਖ 33 ਹਜ਼ਾਰ ਰੁਪਏ ਖਰਚ ਕੀਤੇ
ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਫਾਈ ਦੇ ਹੋਰਨਾਂ ਕੰਮਾਂ ਤੇ 11 ਕਰੋੜ 83 ਲੱਖ 33
ਹਜ਼ਾਰ ਰੁਪਏ ਅਤੇ ਸੜਕਾਂ ਦੀ ਮੁਰੰਮਤ ਤੇ ਪ੍ਰੀਮਿਕਸ ਪਾਉਣ ਤੇ 9 ਕਰੋੜ, ਪੇਵਰ ਬਲਾਕ
ਲਗਾਉਣ ਤੇ 2 ਕਰੋੜ 83 ਲੱਖ 33 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ 70 ਰੁਪਏ
ਵੱਖ-ਵੱਖ ਪਾਰਕਾਂ ਦੀਆਂ ਲਾਈਟਾਂ ਆਦਿ ਦੀ ਮੁਰੰਮਤ ਅਤੇ ਨਵੀਆਂ ਲਾਈਟਾਂ ਲਗਾਉਣ ਤੇ ਖਰਚ
ਕੀਤੇ ਜਾ ਰਹੇ ਹਨ।

No comments:

Post a Comment