Tuesday, 22 October 2013

ਕਿਸਾਨ ਕਾਲ ਸੈਂਟਰਾਂ ਦੇ ਨਾਂ ਤੇ ਕੀਤੇ ਜਾਂਦੇ ਧੋਖੇ ਤੋਂ ਲੋਕ ਸੁਚੇਤ ਰਹਿਣ: ਮੁੱਖ ਖੇਤੀਬਾੜੀ ਅਫ਼ਸਰ

By 1 2 1   News Reporter

Mohali 22nd October: ------ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਪਰਮਿੰਦਰ ਸਿੰਘਂ ਨੇ ਕਿਸਾਨ ਕਾਲ ਸੈਂਟਰਾਂ ਦੇ ਨਾਂ ਤੇ ਕੀਤੇ ਜਾ ਰਹੇ ਧੋਖੇ ਤੋਂ  ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।  ਫਰਜ਼ੀ ਕੰਪਨੀਆਂ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਝੂਠੇ ਵਾਅਦੇ ਕਰਕੇ ਗੁੰਮਰਾਹ ਕਰ ਰਹੀਆਂ ਹਨ। ਇਨ੍ਹਾਂ  ਫਰਜ਼ੀ ਕੰਪਨੀਆਂ ਵੱਲੋਂ ਕਿਸਾਨ ਕਾਲ ਸੈਂਟਰ ਦੇ ਨਾਂ ਤੇ ਸਟਾਫ ਭਰਤੀ ਕਰਨ ਲਈ ਦਸਵੀਂ ਅਤੇ ਬਾਰਵੀਂ ਪਾਸ ਉਮੀਦਵਾਰਾਂ ਨੂੰ ਕਿਸਾਨ ਕਾਲ ਸੈਂਟਰ ਵਿੱਚ ਨੌਕਰੀ ਦੇਣ ਦੇ ਬਹਾਨੇ ਉਨ੍ਹਾਂ ਤੋਂ ਪੈਸੇ ਠੱਗਣ ਦੀਆਂ ਸਿਕਾਇਤਾਂ ਸੂਬਾ ਪੱਧਰ ਤੇ ਪ੍ਰਾਪਤ ਹੋਈਆਂ ਹਨ। ਜੇਕਰ ਕੋਈ ਕੰਪਨੀ ਜਾਂ ਸੰਗਠਨ ਕਿਸਾਨ ਕਾਲ ਸੈਂਟਰਾਂ ਦੇ ਨਾ ਤੇ ਕੋਈ ਨੌਕਰੀ ਦੇਣ ਦੀ ਪੇਸਕਸ ਕਰਦਾ ਹੈ ਜਾਂ ਕਿਸੇ ਸਕਿਊਰਟੀ ਲਈ ਰਾਸੀ ਦੀ ਮੰਗ ਕੀਤੀ ਜਾਂਦੀ ਹੈ ਇਸ ਸਬੰਧੀ ਤੁਰੰਤ ਆਪਣੇ ਜਿਲ੍ਹੇ ਦੇ  ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਨੂੰ ਸੂਚਿਤ ਕੀਤਾ ਜਾਵੇ ਜਾਂ ਜਿਲ੍ਹਾ ਪ੍ਰਸਾਸਨ/ ਪੁਲਿਸ ਨੂੰ ਵੀ ਸਿਕਾਇਤ ਕੀਤੀ ਜਾ ਸਕਦੀ ਹੈ।

ਡਾ. ਪਰਮਿੰਦਰ ਸਿੰਘਂ ਨੇ ਦੱਸਿਆ ਕਿ ਸਰਕਾਰੀ ਦਫਤਰਾਂ ਦੇ ਨਾਂ ਤੇ ਕਿਸੇ ਵੀ ਇਸਤਿਹਾਰ ਦੇ ਸਬੰਧ ਵਿੱਚ ਆਪਣੀ ਬੇਨਤੀ ਅਤੇ ਫੀਸ ਆਦਿ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਈ ਜਾਵੇ।  ਵਿਸੇਸ ਤੌਰ ਤੇ ਇਹ ਵੀ ਜਨਤਾ  ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਸੂਬੇ ਵਿੱਚ ਚਲਾਏ ਜਾ ਰਹੇ ਕਿਸਾਨ ਕਾਲ ਸੈਂਟਰ ਵਿੱਚ  ਭਰਤੀ ਲਈ ਕੇਵਲ ਇਫਕੋ ਕਿਸਾਨ ਸੰਚਾਰ ਲਿਮਟਿਡ ਨੂੰ ਅਧਿਕਾਰ ਦਿੱਤੇ ਹੋਏ ਹਨ। ਇਸ ਤੋ ਇਲਾਵਾ ਕੋਈ ਵੀ ਕੰਪਨੀ/ ਏਜੰਸੀ ਜਾਂ ਸੰਗਠਨ ਕਿਸਾਨ ਕਾਲ ਸੈਂਟਰ ਵਿੱਚ ਭਰਤੀ ਕਰਨ ਲਈ ਅਧਿਕਾਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਕਾਲ ਸੈਂਟਰ ਤੋਂ ਇਲਾਵਾ ਇਸ ਤਰ੍ਹਾਂ ਦੀ ਧੋਖੇ ਬਾਜੀ ਨਾਮ ਬਦਲ ਕੇ ਹਰ ਫਰਜੀ ਸੰਗਠਨ ਜਿਵੇਂ ਕਿ ਭਾਰਤੀ ਕ੍ਰਿਸੀ ਵਿਗਿਆਨ ਕੇਂਦਰ, ਕਿਸਾਨ ਹੈਲਪ ਲਾਈਨ ਸਰਵਿਸਿਜ ਅਤੇ ਕਿਸਾਨ ਸੇਵਾ ਕੇਂਦਰ ਦੇ ਨਾਮ ਤੇ ਵੀ ਭਰਤੀ ਸਬੰਧੀ ਇਸਤਿਹਾਰ ਦੇ ਕੇ ਲੁੱਟ ਕਰਨ ਦੀ ਕੋਸਿਸ ਕਰਦੇ ਹਨ। 

 

No comments:

Post a Comment