Tuesday, 8 October 2013

ਪੰਜਾਬ ਰਾਜ ਪੇਂਡੂ ਖੇਡਾਂ ਲਈ ਜਿਲ੍ਹਾ ਐਸ.ਏ.ਐਸ ਨਗਰ ਦੀਆਂ ਟੀਮਾਂ ਦੇ ਚੋਣ ਟ੍ਰਾਇਲ 11 ਅਤੇ 12 ਅਕਤੂਬਰ ਨੂੰ : ਜ਼ਿਲ੍ਹਾ ਖੇਡ ਅਫ਼ਸਰ

By 1 2 1   News Reporter

Mohali 08th October:-- ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਪੇਂਡੂ ਖੇਡਾਂ 16 ਸਾਲ ਤੋਂ ਘੱਟ ਉਮਰ ਵਾਲੇ ਲੜਕੇ ਅਤੇ  ਲੜਕੀਆਂ ਦੀਆਂ 18 ਅਕਤੂਬਰ ਤੋਂ 28 ਅਕਤੂਬਰ ਤੱਕ  ਕਰਵਾਈਆਂ ਜਾ ਰਹੀਆਂ ਹਨ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ  ਮਨੋਹਰ ਸਿੰਘ ਨੇ ਦੱਸਿਆ ਕਿ ਜਿਨਾ੍ ਬੱਚਿਆਂ ਦਾ ਜਨਮ 01.01.1998 ਤੋਂ ਬਾਅਦ  ਦਾ ਹੈ ਉਹ ਬੱਚੇ ਇਨਾ੍ ਖੇਡਾਂ ਵਿਚ ਹਿੱਸਾ ਲੈ ਸਕਦੇ ਹਨ। ਜਨਮ ਦੇ ਸਬੂਤ ਲਈ ਸਕੂਲ ਵਿਚ ਪੜ੍ਹਦੇ ਖਿਡਾਰੀ ਤੇ ਖਿਡਾਰਣ ਨੂੰ ਆਪਣਾ ਜਨਮ ਸਰਟੀਫਿਕੇਟ ਸਕੂਲ ਮੁੱਖੀ ਤੋਂ ਤਸਦੀਕ ਕਰਵਾਕੇ ਅਤੇ ਜੋ ਸਕੂਲ ਵਿਚ ਨਹੀ ਪੜ੍ਹਦੇ ਉਹਨਾਂ ਨੂੰ ਆਪਣਾ ਜਨਮ ਸਰਟੀਫਿਕੇਟ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾਕੇ ਨਾਲ ਲੈਕੇ ਆਉਣਾ ਹੋਵੇਗਾ। ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਜਿਸ ਖਿਡਾਰੀ, ਖਿਡਾਰਨ ਦਾ ਜਨਮ ਪਿੰਡ ਵਿਚ ਹੋਇਆ ਹੈ ਪਰ ਉਹ ਇਸ ਸਮੇਂ ਪਿੰਡ ਵਿਚ ਨਹੀ ਰਹਿੰਦਾ ਪਰ ਉਹ ਬਲਾਕ ਜਿਲ੍ਹਾ ਅਤੇ ਰਾਜ ਵਿਚ ਰਹਿੰਦਾ ਹੈ ਇਨਾ੍ ਖੇਡਾਂ ਵਿਚ ਹਿੱਸਾ ਲੈ ਸਕਦਾ ਹੈ।

ਜਿਲ੍ਹਾ ਖੇਡ ਅਫਸਰ ਨੇ ਜਿਲ੍ਹਾ ਐਸ..ਐਸ ਨਗਰ ਦੀਆਂ ਟੀਮਾਂ ਦੀ ਚੋਣ ਲਈ, ਚੋਣ ਟ੍ਰਾਇਲਾਂ ਦੇ ਸਮਾਂ ਸਾਰਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਕਤੂਬਰ ਨੂੰ ਬਾਅਦ ਦੁਪਾਹਿਰ 03 ਵਜੇ ਬੇਅੰਤ ਸਿੰਘ ਸਟੇਡੀਅਮ ਸਿਸਵਾਂ ਰੋਡ ਕੁਰਾਲੀ ਵਿਖੇ ਹਾਕੀ, ਸਰਵਿਤਕਾਰੀ ਸਕੂਲ ਮੋਰਿੰਡਾ ਰੋਡ ਕੁਰਾਲੀ ਵਿਖੇ ਹੈਂਡਬਾਲ  ਦੇ ਚੋਣ ਟ੍ਰਾਇਲ ਹੋਣਗੇ ਅਤੇ ਖਾਲਸਾ ਸਕੂਲ ਕੁਰਾਲੀ ਵਿਖੇ ਕੇਵਲ ਲੜਕਿਆਂ ਦਾ ਫੁਟਬਾਲ ਲਈ ਚੋਣ ਟ੍ਰਾਇਲ ਹੋਵੇਗਾ। ਉਨਾ੍ਹਂ ਦੱਸਿਆ ਕਿ 12 ਅਕਤੂਬਰ ਨੂੰ ਦੁਪਹਿਰ 02 ਵਜੇ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਫਿਜ਼ੀਕਲ ਐਜੂਕੇਸ਼ਨ ਕਾਲਜ ਭਾਗੂ ਮਾਜਰਾ ਨਜ਼ਦੀਕ ਖਰੜ ਵਿਖੇ ਅਥਲੈਟਿਕਸ, ਬਾਅਦ ਦੁਾਪਹਿਰ 03 ਵਜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3-ਬੀ1, ਐਸ..ਐਸ ਨਗਰ (ਮੋਹਾਲੀ) ਵਿਖੇ  ਖੋ-ਖੋ, ਕਬੱਡੀ ਅਤੇ ਸ਼ਾਮ 04  ਵਜੇ ਪੰਚਾਇਤੀ ਧਰਮਸ਼ਾਲਾ, ਪਿੰਡ ਕੁੰਭੜਾ (ਐਸ..ਐਸ ਨਗਰ) ਵਿਖੇ ਜੂਡੋ ਦੇ ਚੋਣ ਟ੍ਰਾਇਲ ਹੋਣਗੇ। ਉਨਾ੍ਹਂ ਦੱਸਿਆ ਕਿ ਲੜਕਿਆਂ ਦੀਆਂ ਖੇਡਾਂ 18 ਤੋਂ 20 ਅਕਤੂਬਰ ਤੱਕ ਲੁਧਿਆਣਾਂ  ਅਤੇ ਲੜਕੀਆਂ ਦੀਆਂ ਖੇਡਾਂ 26 ਤੋਂ 28 ਅਕਤੂਬਰ ਤੱਕ ਜਲੰਧਰ ਵਿਖੇ ਹੋਣਗੀਆਂ

 

No comments:

Post a Comment