By 121 News
Chandigarh, Dec.02,2025:-ਪੱਟੀ ਵਿਖੇ ਹੋਏ ਫੈਸਲੇ ਅਨੁਸਾਰ ਹੜਤਾਲ ਦੋਰਾਨ ਸੰਘਰਸ਼ ਵਿੱਚ ਹੋਈਆਂ ਕਾਰਵਾਈ ਨੂੰ ਵਾਪਸ ਲੈਂਦਿਆਂ ਹੋਇਆਂ ਸਾਰੇ ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਪੁਲੀਸ ਹਿਰਾਸਤ ਜਾਂ ਜੇਲ ਵਿੱਚ ਭੇਜੇ ਸਾਥੀਆਂ ਨੂੰ ਰਿਹਾਅ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੋਪੜ ,ਨਵਾਂ ਸ਼ਹਿਰ ਡਿਪੂਆਂ ਦੇ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਬਾਕੀਆਂ ਨੂੰ ਸਰਕਾਰ ਰਿਹਾਅ ਕਰ ਰਹੀ ਹੈ। 900 ਸਰਕਾਰੀ ਬੱਸਾਂ ਪਾਉਣ ਲਈ ਸਹਿਮਤੀ ਬਣੀ ਹੈ, ਉਸ ਦਾ ਐਲਾਨ ਸਰਕਾਰ ਵਲੋਂ ਕਰ ਦਿੱਤਾ ਗਿਆ ਹੈ। ਪੱਕੇ ਕਰਨ ਦੀ ਪਾਲਸੀ ਤਿਆਰ ਕੀਤੀ ਗਈ ਹੈ, ਜਿਸ ਨੂੰ ਯੂਨੀਅਨ ਦੀ ਸਹਿਮਤੀ ਅਨੁਸਾਰ ਰਹਿੰਦੀਆਂ ਘਾਟਾ ਨੂੰ ਪੂਰਾ ਕਰਨ ਲਈ ਅਤੇ ਬਾਕੀ ਮਨੀਆਂ ਮੰਗ ਨੂੰ ਲਾਗੂ ਕਰਨ ਲਈ ਇੱਕ ਮੀਟਿੰਗ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਅਧਿਕਾਰੀਆਂ ਨਾਲ ਜਲਦੀ ਹੋਰ ਕੀਤੀ ਜਾਵੇਗੀ।
ਪਰਸੋਂ ਤੋਂ ਫੈਸਲਾ ਹੋਣ ਦੇ ਬਾਵਜੂਦ ਪੀ ਆਰ ਟੀ ਸੀ ਦੀ ਮੈਨਿਜਮੈਟ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਅਤੇ ਪੱਟੀ ਵਿਖੇ ਹੋਏ ਫੈਸਲੇ ਨੂੰ ਲਾਗੂ ਕਰਨ ਵਿੱਚ ਅੜਚਨਾਂ ਕਾਰਨ ਇਹ ਹੜਤਾਲ ਪੰਜਵੇਂ ਦਿਨ ਤੱਕ ਰਹੀ ਅੱਜ ਦੁਪਹਿਰ 1 ਵਜੇ ਹੜਤਾਲ ਖੋਲੀ ਗਈ ਹੈ।
ਸਮੂੰਹ ਕਿਸਾਨ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਹੈ।
ਯੂਨੀਅਨ ਦੀ ਅਗਲੀ ਮੀਟਿੰਗ ਕੱਲ੍ਹ ਨੂੰ ਮਿਤੀ 3-12-2025 ਨੂੰ ਲੁਧਿਆਣੇ ਵਿਖੇ ਰੱਖੀ ਗਈ ਹੈ।
No comments:
Post a Comment