By 121 News
Chandigarh, June 30, 2025:- ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਆਪਣੀਆਂ ਹੱਕੀ ਤੇ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਟਰਾਂਸਪੋਰਟ ਡਾਇਰੈਕਟਰ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਸਰਪ੍ਰਸਤ ਕਮਲ ਕੁਮਾਰ , ਚੇਅਰਮੈਨ ਬਲਵਿੰਦਰ ਸਿੰਘ ਰਾਠ , ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ 3 ਸਾਲ ਤੋ ਵੀ ਵੱਧ ਸਾਲ ਦਾ ਸਮਾਂ ਹੋ ਗਿਆ ਹੈ ਸਰਕਾਰ ਤੇ ਮਨੇਜਮੈਂਟ ਨਾਲ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਨੇ ਦੇ ਬਾਵਜੂਦ ਵੀ ਲਿਖਤੀ ਸਮਾਂ ਦੇਣ ਦੇ ਬਾਵਜੂਦ ਵੀ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ , ਉਲਟਾ ਪੰਜਾਬ ਰੋਡਵੇਜ਼/ਪਨਬਸ ਦੀ ਮਨੇਜਮੈਂਟ ਰਿਸ਼ਵਤ ਖੋਰਾ ਅਤੇ ਲੁੱਟ ਕਰਨ ਵਾਲੇ ਠੇਕੇਦਾਰਾ ਨੂੰ ਬਚਾਉਣ ਦੇ ਚੱਕਰਾਂ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਰੋਸ ਪ੍ਰਦਰਸ਼ਨ ਨੂੰ ਰੋਕ ਦੀ ਕੋਸ਼ਿਸ਼ ਕੀਤੀ ਗਈ । ਪੰਜਾਬ ਦੇ ਕੋਨੇ ਕੋਨੇ ਤੋਂ ਮੁਲਾਜ਼ਮਾਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤ ਮਈ ਮਹੌਲ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਦੇ ਮੁਲਾਜ਼ਮਾਂ ਦਾ ਠੇਕੇਦਾਰੀ ਸਿਸਟਮ ਤਹਿਤ ਰਿਸ਼ਵਤ ਲੈ ਕੇ ਭਰਤੀ ਕੀਤੀ ਜਾ ਰਹੀ ਹੈ ਨਜਾਇਜ਼ ਤਰੀਕੇ ਦੇ ਨਾਲ EPF,ESI ਸਮੇਤ ਸਕਿਉਰਟੀਆ ਦੀ ਨਜਾਇਜ਼ ਕਟੌਤੀ ਕੀਤੀ ਜਾ ਰਹੀ ਜਿਸ ਦੇ ਮਨੇਜਮੈਂਟ ਅਤੇ ਸਰਕਾਰ ਨੂੰ ਪਰੂਫ ਦੇ ਚੁੱਕੇ ਇਸ ਕੁਰਪਸ਼ਨ ਨੂੰ ਰੋਕ ਦੀ ਬਜਾਏ ਸਰਕਾਰ ਕੁਰਪਸ਼ਨ ਕਰਦੇ ਆਧਿਕਾਰੀ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਤੋਂ ਸਾਫ ਸਿੱਧ ਹੁੰਦਾ ਹੈ ਜ਼ੋ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਭਗਤ ਸਿੰਘ ਦੀ ਪੱਗ ਬੰਨ ਕੇ ਕ੍ਰਾਂਤੀ ਕਾਰੀ ਗੱਲ ਕਰਦੇ ਸੀ ਉਹ ਵੀ ਇਹਨਾਂ ਠੇਕੇਦਾਰਾਂ ਨਾਲ ਰਲ ਗਏ ਹਨ ਤੇ ਪੰਜਾਬ ਦੇ ਨੋਜਵਾਨ ਤੇ ਪਬਲਿਕ ਦਾ ਸ਼ੋਸਣ ਕਰਨ ਦੀ ਮਨਸ਼ਾ ਰੱਖਦੇ ਹਨ ।
ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਅਤੇ ਸੂਬਾ ਕੈਸ਼ੀਅਰ ਬਲਜੀਤ ਸਿੰਘ, ਜੋਧ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਝੂਠੇ ਲਾਰੇ ਤੇ ਲਾਰਾ ਲਾ ਕੇ ਸਮਾਂ ਖਰਾਬ ਕਰ ਰਹੀ ਹੈ ਪਹਿਲਾਂ ਤਾਂ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ 09/02/2024 ਨੂੰ ਕਮੇਟੀ ਗਠਿਤ ਕੀਤੀ ਗਈ ਸੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸਬੰਧੀ ਜਿਸ ਕਮੇਟੀ ਨੂੰ ਹੁਕਮ ਕੀਤੇ ਗਏ ਸੀ ਕਿ 2 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕੀਤਾ ਜਾਵੇ ਪ੍ਰੰਤੂ 2 ਮਹੀਨੇ ਦੇ ਵਿੱਚ ਹੱਲ ਤਾਂ ਕੀ ਕਰਨਾ ਸੀ ਤਾ ਫਿਰ ਜਥੇਬੰਦੀ ਵੱਲੋਂ 1 ਜੁਲਾਈ 2024 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਪੈਨਿਲ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ 1 ਮਹੀਨੇ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਉਲਟਾ ਠੇਕੇਦਾਰੀ ਸਿਸਟਮ ਤਹਿਤ ਭਰਤੀ ਤੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਵਿਭਾਗ ਦੇ ਨਿੱਜੀਕਰਨ ਵੱਲ ਨੂੰ ਸਰਕਾਰ ਚੱਲ ਪਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਦਿੱਲੀ ਦੇ ਹੁਕਮਰਾਨ ਦੇ ਦੁਆਰਾ ਪੰਜਾਬ ਦੇ ਵਿੱਚ ਸਰਕਾਰ ਚਲਾਈ ਜਾ ਰਹੀ ਹੈ। ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਹਰ ਪਾਸੇ ਤੋਂ ਵਾਰ-ਵਾਰ ਲਾਰੇ ਤੇ ਲਾਰੇ ਲਾ ਕੇ ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ । ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾ ਆਉਣ ਵਾਲੀ 09 ਜੁਲਾਈ ਤੋ ਪੰਜਾਬ ਭਰ ਵਿੱਚ ਬੱਸਾ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ 10 ਜੁਲਾਈ ਤੋ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਪੱਕਾ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਮਨੇਜਮੈਂਟ ਅਤੇ ਸਰਕਾਰ ਦੀ ਹੋਵੇਗੀ।
ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਦਫ਼ਤਰੀ ਸਕੱਤਰ ਰੋਹੀ ਰਾਮ ਨੇ ਬੋਲਦਿਆਂ ਕਿਹਾ ਕਿ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਡਾਇਰੈਕਟਰ ਸਟੇਟ ਟਰਾਂਸਪੋਰਟ ਦਫ਼ਤਰ ਅੱਗੇ ਸ਼ਾਂਤੀਮਈ ਪ੍ਰਦਰਸ਼ਨ ਕਰਨ ਦੇ ਲਈ ਆਏ ਸੀ ਪ੍ਰੰਤੂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਬੈਠੇ ਮੁਲਾਜ਼ਮਾਂ ਨੂੰ ਜਬਰੀ ਉਠਾਉਣ ਦੇ ਲਈ ਧੱਕਾ ਮੁੱਕੀ ਕੀਤੀ ਗਈ ਜੋ ਕਿ ਲੋਕਤੰਤਰ ਦਾ ਘਾਣ ਹੈ ਜਿਸ ਦੀ ਜਥੇਬੰਦੀ ਵੱਲੋ ਸ਼ਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਹਾ ਪ੍ਰੰਤੂ ਮੁਲਾਜ਼ਮਾਂ ਨੇ ਆਪਣੀ ਸਮਝਦਾਰੀ ਦੇ ਨਾਲ ਅਤੇ ਸ਼ਾਤਮਾਈ ਧਰਨੇ ਨੂੰ ਜਾਰੀ ਰੱਖਿਆ ਆਪਣੀਆਂ ਮੰਗਾ ਮੁਸ਼ਕਿਲਾ ਪ੍ਰੈਸ ਅਤੇ ਪ੍ਰਸ਼ਾਸਨ, ਮੈਨਜਮੈਂਟ ਨਾਲ ਸਾਝੀਆ ਕਰਕੇ ਰੋਸ ਜਾਹਿਰ ਕੀਤਾ ਇਸ ਮੋਕੇ ਜਤਿੰਦਰ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ ਸੋਢੀ , ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ , ਰਾਜਵੀਰ ਸਿੰਘ , ਸਤਨਾਮ ਸਿੰਘ, ਸੰਦੀਪ ਸਿੰਘ ਸਮੇਤ ਆਦਿ ਆਗੂਆਂ ਨੇ ਅਤੇ ਸਰਕਾਰ ਮੈਨੇਜਮੈਂਟ ਦੀ ਤਾਨਾਸ਼ਾਹੀ ਦਾ ਵਿਰੋਧ ਜਾਰੀ ਰੱਖਣ ਲਈ ਸਮੁੱਚੇ ਪਨਬੱਸ/ਪੀ ਆਰ ਟੀ ਸੀ ਵਰਕਰਾ ਨੂੰ ਲਾਮਬੰਦ ਕਰਕੇ ਵੱਧ ਚੜ ਕੇ ਸ਼ਘੰਰਸ਼ਾ ਵਿੱਚ ਏਕਤਾ ਮਜਬੂਤ ਕਰਨ ਦੀ ਅਪੀਲ ਕੀਤੀ।
No comments:
Post a Comment