By 121 News
Chandigarh, May 20, 2025:-- ਮਿਤੀ 20/5/2025 ਨੂੰ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ: 25/11 ਵਲੋ ਪਨਬਸ ਵਿੱਚ ਕੰਮ ਕਰਦੇ ਵਰਕਸ਼ਾਪ ਕਾਮਿਆ ਦੀਆ ਤਨਖਾਹ ਕਾਫੀ ਲੇਟ ਹੋਣ ਕਾਰਨ ਮੁਲਾਜ਼ਮਾਂ ਦੀਆਂ ਦਿੱਕਤਾਂ ਨੂੰ ਵੇਖਦਿਆਂ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕਰਨ ਸਮੇਤ ਧਰਨੇ-ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ
ਜਿਸ ਦੀ ਜਾਣਕਾਰੀ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਵਲੋ ਸਾਂਝੀ ਕਰਦਿਆ ਦੱਸਿਆ ਗਿਆ ਕਿ ਕਾਫੀ ਸਮਾਂ ਪਹਿਲਾ ਸਰਕਾਰ ਸਮੇਤ ਟਰਾਂਸਪੋਰਟ ਦੇ ਉੱਚ ਅਧਿਕਾਰੀਆ ਨੂੰ ਤਨਖਾਹ ਸਬੰਧੀ ਫੈਸਲਾ ਹੋਇਆ ਸੀ ਕਿ ਜੇਕਰ ਤਨਖਾਹਾਂ ਵਿੱਚ ਦੇਰੀ ਹੁੰਦੀ ਹੈ ਤਾਂ ਯੂਨੀਅਨ ਕੋਈ ਵੀ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ ਜਿਸ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਪਰ ਪਨਬਸ ਵਿੱਚ 31/4/2025 ਨੂੰ ਵਰਕਸ਼ਾਪ ਕਾਮਿਆ ਦਾ ਐਗਰੀਮੈਂਟ ਸਾਈ ਰਾਮ ਸਕਿਊਰਟੀ ਸਰਵਿਸ ਗਰੁੱਪ ਨਾਲ ਖਤਮ ਹੋਣ ਤੇ ਵੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆ ਵਲੋ ਤਨਖਾਹ ਪਾਉਣ ਲਈ ਕੋਈ ਵੀ ਯੋਗ ਕਾਰਵਾਈ ਨਹੀ ਕੀਤੀ ਗਈ ਜਿਸ ਕਾਰਨ ਵਰਕਸ਼ਾਪ ਕਾਮਿਆ ਨੂੰ ਤਨਖਾਹਾਂ ਤੋ ਵਾਂਝਿਆਂ ਰਹਿਣਾ ਪਿਆ ਅਤੇ ਉਹਨਾ ਦੇ ਪਰਿਵਾਰ ਦਾ ਗੁਜਾਰਾ ਔਖਾ ਹੋ ਗਿਆ ਅਤੇ ਹਲਾਤ ਇਥੋਂ ਤੱਕ ਸਨ ਕਿ ਬੱਚਿਆ ਨੂੰ ਸਕੂਲੀ ਸਿੱਖਿਆ ਤੋ ਵੀ ਞਾਝੇ ਹੋਣਾ ਪਿਆ ਜਿਸਨੂੰ ਵੇਖਦੇ ਹੋਏ ਯੂਨੀਅਨ ਵਲੋ ਮਜਬੂਰੀ ਵਿੱਚ ਸਖ਼ਤ ਐਕਸ਼ਨ ਲਿਆ ਗਿਆ ਅਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕਰਨ ਦੀ ਤਿਆਰੀ ਕੀਤੀ ਗਈ
ਜਿਸਨੂੰ ਵੇਖਦੇ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤੁਰੰਤ ਹਰਕਤ ਵਿੱਚ ਆਏ ਅਤੇ ਅੱਜ ਜਦੋਂ ਬੱਸ ਸਟੈਂਡ ਬੰਦ ਹੋਣ ਲੱਗੇ ਤਾਂ ਤਨਖਾਹਾਂ ਪਾਉਣ ਲਈ ਯੋਗ ਕਾਰਵਾਈ ਕਰਨ ਲੱਗੇ ਪਰ ਫੇਰ ਵੀ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਆਨਾਕਾਨੀ ਕਰਨੀ ਜਾਰੀ ਰੱਖੀ ਗਈ
ਸੂਬਾ ਜਨਰਲ ਸਕੱਤਰ ਸਮਸੇ਼ਰ ਸਿੰਘ ਢਿੱਲੋ ਨੇ ਦੱਸਿਆ ਕਿ ਯੂਨੀਅਨ ਦੇ ਏਕੇ ਨੂੰ ਵੇਖਦਿਆ ਮਾਣਯੋਗ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਯੂਨੀਅਨ ਨਾਲ ਫੋਨ ਤੇ ਸੰਪਰਕ ਬਣਾਕੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਜਿਸ ਉਪਰੰਤ ਤਨਖਾਹ ਵਰਕਰਾ ਦੇ ਖਾਤਿਆ ਵਿੱਚ ਪਾਉਣ ਦੀ ਪ੍ਰਕਿਰਿਆ ਅਰੰਭ ਕਰ ਦਿੱਤੀ ਹੈ
ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਿੱਚ ਆਊਟਸੋਰਸਿੰਗ ਮੁਲਾਜ਼ਮ ਇਸ ਵੇਲੇ ਬਹੁਤ ਹੀ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਪੁਰਾਣੇ ਠੇਕੇਦਾਰਾ ਵਲੋਂ ਸਕਿਊਰਟੀਆਂ ਅਤੇ EPF,ESI ਆਦਿ ਦੇ ਪੈਸੇ ਲੈ ਕੇ ਭੱਜਣ ਦੇ ਬਾਵਜੂਦ ਵਿਭਾਗ ਵਲੋਂ ਠੇਕੇਦਾਰ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ ਹੁਣ ਆਰਜ਼ੀ ਤੌਰ ਤੇ ਲਿਆਂਦੇ ਨਵੇਂ ਠੇਕੇਦਾਰ ਵਲੋਂ ਵੀ ਮੁਲਾਜ਼ਮਾਂ ਦੀ esi EPF ਸਮੇਤ ਤਨਖਾਹਾਂ ਵਿੱਚ ਨਜਾਇਜ਼ ਕਟੋਤੀਆ ਰਾਹੀਂ ਲੁੱਟ ਕੀਤੀ ਜਾ ਰਹੀ ਹੈ ਜਿਸ ਦੇ ਸਬੂਤ ਵੀ ਵਿਭਾਗ ਨੂੰ ਦੇ ਚੁੱਕੇ ਹਾਂ ਇਸ ਲਈ ਸਰਕਾਰ ਨੂੰ ਇਹਨਾ ਪ੍ਰਤੀ ਕੋਈ ਢੁਕਵਾ ਹੱਲ ਕੱਢ ਕੇ ਸਰਕਾਰ ਨੂੰ ਇਹ ਮੁਲਾਜ਼ਮਾਂ ਨੂੰ ਆਪਣੇ ਅੰਡਰ ਕੰਟਰੈਕਟ ਤੇ ਲੈਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਟਰਾਂਸਪੋਰਟ ਵਿਭਾਗ ਦੇ ਆਊਟਸੋਰਸਿੰਗ ਕਾਮਿਆ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਮਸਲੇ ਦਾ ਹੱਲ ਕੱਢਣ ਲਈ ਚੁੱਕੇ ਕਦਮਾਂ ਅਤੇ ਯੂਨੀਅਨ ਨੂੰ ਦਿੱਤੇ ਭਰੋਸੇ ਕਾਰਨ ਯੂਨੀਅਨ ਵਲੋਂ ਆਪਣੇ ਕੱਲ ਦੇ ਬੰਦ ਸਮੇਂ ਤਨਖਾਹਾਂ ਸਬੰਧੀ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਯੂਨੀਅਨ ਵਲੋ ਦੱਸਿਆ ਗਿਆ ਕਿ ਜੇਕਰ ਅਗਲੀਆਂ ਤਨਖਾਹਾਂ ਸਮੇਂ ਸਿਰ ਨਾ ਆਈਆਂ ਤਾਂ ਫੇਰ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਵਾਗੇ ।
No comments:
Post a Comment