Monday, 5 May 2025

ਜਸਬੀਰ ਸਿੰਘ ਨੇ ਗੁਰਦੁਆਰਾ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਫੇਜ਼ 3 ਏ ਦੇ ਪ੍ਰਧਾਨ ਦਾ ਚਾਰਜ ਸੰਭਾਲਿਆ

By 121 News
Mohali, May 05, 2025:--ਗੁਰਦੁਆਰਾ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਫੇਜ਼ 3 ਏ ਮੋਹਾਲੀ ਵਿਖੇ ਸਥਿਤ ਹੈ ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਆਪਣੀ ਨਵੇਕਲੀ ਪਛਾਣ ਰੱਖਦਾ ਹੈ| ਗੁਰਦੁਆਰਾ ਸਾਹਿਬ ਦੇ ਸੰਗਤਾਂ ਦੁਆਰਾ ਵਰੋਸਾਏ ਪ੍ਰਧਾਨ ਸਰਦਾਰ ਜਸਬੀਰ ਸਿੰਘ ਆਪਣੀ ਵਿਦੇਸ਼ ਯਾਤਰਾ ਤੋਂ ਵਾਪਸ ਪਰਤ ਚੁੱਕੇ ਹਨ| ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਰਦਾਰ ਜਸਬੀਰ ਸਿੰਘ ਜੀ ਨੂੰ ਮੁੜ ਤੋਂ ਆਪਣਾ ਚਾਰਜ ਸੰਭਾਲਣ ਲਈ ਬੇਨਤੀ ਕੀਤੀ ਗਈ, ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਰਦਾਰ ਜਸਬੀਰ ਸਿੰਘ ਜੀ ਨੇ ਆਪਣਾ ਚਾਰਜ ਮੁੜ ਤੋਂ ਸੰਭਾਲ ਲਿਆ ਹੈ ਇਸ ਨਾਲ ਸਮੂਹ ਅਹੁਦੇਦਾਰਾਂ/ਮੈਂਬਰਾ  ਅਤੇ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ| ਇਸ ਮੌਕੇ ਸਮੂਹ ਮੈਂਬਰ ਹਾਜਰ ਸਨ|

No comments:

Post a Comment