Sunday 28 April 2024

Punjabi correction plz

ਗੁਰਿੰਦਰਜੀਤ ਸਿੰਘ ਸੈਣੀ ਨੇ ਆਨੰਦਪੁਰ ਸਾਹਿਬ ਸੀਟ ਤੋਂ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ




ਚੰਡੀਗੜ੍ਹ:-ਪੂਰਵ ਕਾਂਗਰਸੀ ਲੀਡਰ ਗੁਰਿੰਦਰਜੀਤ ਸਿੰਘ ਸੈਣੀ ਨੇ ਲੋਕ ਸਭਾ ਚੋਣਾਂ 2024 ਵਿੱਚ ਆਨੰਦਪੁਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ।  ਜਿਸ ਕਾਰਨ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਮੁਸ਼ਕਲਾਂ ਵਧਣੀਆਂ ਯਕੀਨੀ ਹਨ।  ਗੁਰਿੰਦਰ ਜੀਤ ਸਿੰਘ ਹੁਣ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨਗੇ।  ਹਾਲਾਂਕਿ ਉਨ੍ਹਾਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਐਲਾਨ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਚੋਣ ਨਾ ਲੜਨ ਦੇ ਕਈ ਲਾਲਚ ਵੀ ਦਿੱਤੇ ਪਰ ਉਨ੍ਹਾਂ ਸਾਰੀਆਂ ਪੇਸ਼ਕਸ਼ਾਂ ਨੂੰ ਠੁਕਰਾ ਕੇ ਚੋਣ ਲੜਨ ਦਾ ਮਨ ਬਣਾ ਲਿਆ।  ਜਦੋਂ ਕਿ ਉਨ੍ਹਾਂ ਨੇ ਇਕੱਲੇ ਚੋਣ ਲੜਨ ਦਾ ਇਹ ਫੈਸਲਾ ਇੱਕਲੀਆਂ ਨਹੀਂ ਲਿਆ ਹੈ, ਸਗੋਂ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ, ਸਮਰਥਕਾਂ ਅਤੇ ਵਰਕਰਾਂ ਵਿਚਕਾਰ ਹੀ ਇਹ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ।  ਇਸ ਤੋਂ ਇਲਾਵਾ ਨਾਮਜ਼ਦਗੀ ਦੀ ਮਿਤੀ ਦਾ ਵੀ ਉਨ੍ਹਾਂ ਵਲੋਂ ਐਲਾਨ ਕਰ ਦਿੱਤਾ ਗਿਆ ਹੈ।

ਚੋਣ ਲੜਨ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਚੰਡੀਗੜ੍ਹ 'ਚ ਹੋਇਆ ਹੈ ਅਤੇ ਉਨ੍ਹਾਂ ਨੇ ਬੀ ਕੋਮ ਤਕ ਅਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਹੈ ਤੇ ਐਮ.ਬੀ.ਏ. ਉਨ੍ਹਾਂ ਨੇ ਸਿੰਬੋਸੀਸ - ਪੁਣੇ ਤੌਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਿਆਸਤ ਵਿਰਾਸਤ ਵਿੱਚ ਮਿਲੀ ਹੈ।  ਰੋਪੜ ਤੋਂ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਉਨ੍ਹਾਂ ਦੇ ਦਾਦਾ ਜੀ ਹਨ।  ਕਾਫੀ ਹੱਦ ਤੱਕ ਉਨ੍ਹਾਂ ਤੋਂ ਹੀ ਸਿਆਸਤ ਬਾਰੇ ਕਾਫੀ ਕੁਝ ਸਿੱਖੀਆ ਹੈ । ਉਨ੍ਹਾਂ ਨੇ ਕਿਹਾ ਕਿ ਦੂਜੀ ਪਾਰਟੀਆਂ ਦੇ ਕੈਂਡੀਡੇਟ ਅਨੰਦਪੁਰ ਸਾਹਿਬ ਸੰਸਦੀ ਸੀਟ ਦੇ ਨਾ ਹੋਕੇ ਬਾਹਰੀ ਹਨ, ਜਦੋਂਕਿ ਉਹ ਤੇ ਹੈ ਹੀ ਲੋਕਲ. ਉਨ੍ਹਾਂ ਦਾ ਸਾਰਾ ਦਾਦਕਾ - ਨਾਨਕਾ ਪਰਿਵਾਰ ਤੇ ਰਿਸ਼ਤੇਦਾਰੀ ਇਸੇ ਪਾਸੇ ਦੀ ਹੈ।ਗੁਰਿੰਦਰ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰਾਜਨੀਤੀ ਦੀ ਸ਼ੁਰੂਆਤ ਸਾਲ 1999 ਵਿਚ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦੇ ਨਾਲ ਹੋਈ ਸੀ। ਫਿਰ ਉਹ 2003- 2012 ਤੱਕ ਯੂਥ ਕਾਂਗਰਸ ਦਾ ਹਿੱਸਾ ਰਹੇ।  ਉਸ ਤੋਂ ਬਾਅਦ ਉਹ 2012-2013 ਤੱਕ ਮੇਨ ਕਾਂਗਰਸ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਦੇ ਅਹੁਦੇ 'ਤੇ ਰਹੇ।  ਸਾਲ 2014 ਵਿੱਚ ਉਨ੍ਹਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਕੇ ਸਮਾਜ ਸੇਵਾ ਵੱਲ ਰੁਖ਼ ਕੀਤਾ।  ਇਸ ਸਮੇਂ ਦੌਰਾਨ ਉਨ੍ਹਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ 'ਤੇ ਕੰਮ ਕੀਤਾ।  ਕੋਵਿਡ ਕਰੋਨਾਕਾਲ ਦੇ ਦੌਰ ਦੌਰਾਨ ਵੀ, ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਦੇ ਨਾਲ, ਉਨ੍ਹਾਂ ਨੇ ਦਿਹਾੜੀਦਾਰ ਮਜ਼ਦੂਰਾਂ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ।

ਗੁਰਿੰਦਰ ਜੀਤ ਸਿੰਘ ਸੈਣੀ ਨੇ ਕਿਹਾ ਕਿ ਸੰਤ ਬਾਬਾ  ਕਰਤਾਰ ਸਿੰਘ ਜੀ ਭੈਰੋਂਮਾਜਰਾ (ਚਮਕੌਰ sahib) ਦੇ ਅਸ਼ੀਰਵਾਦ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮੇਸ਼ਾ ਤੋਂ ਬਣਿਆ ਰਿਹਾ ਹੈ ।ਗੁਰਿੰਦਰ ਜੀਤ ਸਿੰਘ ਨੇ ਕਿਹਾ ਕਿ ਉਹ ਚੋਣ ਲੜਨ ਦੇ ਲਈ ਨਹੀਂ, ਜੀਤਣ ਦੇ ਮੰਤਵ ਨਾਲ ਹੀ ਮੈਦਾਨ ਦੇ ਵਿਚ ਡਟੇ ਹਨ। ਚੋਣਾਂ ਜਿੱਤਣ ਦਾ ਉਨ੍ਹਾਂ ਦਾ ਮੰਤਵ ਸਮਾਜ ਦੀ ਸੇਵਾ ਕਰਨਾ ਹੈ।  ਉਹ ਨਸ਼ਿਆਂ ਲਈ ਬਦਨਾਮ ਪੰਜਾਬ ਸੂਬੇ ਵਿੱਚੋਂ ਇਸ ਕਲੰਕ ਨੂੰ ਮਿਟਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ।  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਰੀਰਕ ਤੰਦਰੁਸਤੀ ਵੱਲ ਉਤਸ਼ਾਹਿਤ ਕਰਨਾ ਭੀ ਉਹਨਾਂ ਦੇ ਚੋਣ ਏਜੰਡੇ ਚ ਹੈ ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸੰਸਦੀ ਸੀਟ ਲਈ ਕਾਫੀ ਏਜੰਡਾ ਹੈ, ਜਿਸ ਨੂੰ ਉਹ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਸਾਰਿਆਂ ਨਾਲ ਸਾਂਝਾ ਕਰਨਗੇ।  ਇਹ ਉਹ ਏਜੰਡੇ ਹਨ ਜੋ ਉਸ ਨੇ ਲੋਕਾਂ ਦੀ ਰਾਏ ਜਾਣ ਕੇ ਤਿਆਰ ਕੀਤੇ ਹਨ।
      ਗੁਰਿੰਦਰ ਜੀਤ ਸਿੰਘ  ਦਾ ਮਨਣਾ ਹੈ ਕਿ ਸਾਰੀ ਕੌਮੀ ਤੇ ਖੇਤਰੀ ਪਾਰਟੀਆਂ ਨਸ਼ੇ, ਮਹਿੰਗਾਈ ਤੇ ਬੇਰੋਜਗਾਰੀ ਖ਼ਤਮ ਕਰਨ ਦੀਆਂ ਗਲਾਂ ਤੇ ਕਰਦੀਆਂ ਹਨ, ਪਰ ਹਕੀਕਤ ਚ ਇਨ੍ਹਾਂ ਮੁੱਦਿਆਂ ਨੂੰ ਖ਼ਤਮ ਲਈ ਕਰਦਿਆਂ ਕੁਝ ਨਹੀਂ। ਨਾ ਹੀ ਉਹ ਕਦੇ ਲੋਕਾਂ ਚ ਜਾਂਦੇ ਨੇ ਤੇ ਉਨ੍ਹਾਂ ਤੋਂ ਇਸ ਬਾਰੇ ਕੋਈ ਸੁਝਾਵ ਲੈਂਦੀਆਂ ਹਨ।ਉਨ੍ਹਾਂ ਦਾ ਮਨਣਾ ਹੈ ਕਿ ਇਸ ਬਾਰੇ ਆਪਾਂ ਸਾਰੀਆਂ ਨੂੰ ਸੋਚਣਾ ਚਾਹੀਦਾ ਹੈ, ਪਰ ਰਾਜਨੀਤਿਕ ਪਾਰਟੀਆਂ ਤੇ ਚਾਹੰਦੀਆਂ ਹੀ ਨਹੀਂ ਕਿ ਇਹਨਾਂ ਮੁੱਦਿਆਂ ਦਾ ਹੱਲ ਹੋਵੇ ।
   ਗੁਰਿੰਦਰ ਜੀਤ ਸਿੰਘ  ਦਾ ਇਹ ਭੀ ਕਹਿਣਾ ਹੈ ਕਿ ਲੋਕ ਉਨ੍ਹਾਂ ਦੀ ਆਵਾਜ਼ ਬਣਨ, ਤੇ ਅਗੇ ਆਕੇ ਉਹਨਾਂ ਲਈ ਚੋਣ ਪ੍ਰਚਾਰ ਕਰਨ। 

ਗੁਰਿੰਦਰ ਜੀਤ ਸਿੰਘ ਸੈਣੀ ਦਾ ਸੰਖਿਪਤ ਵੇਰਵਾ :-

ਗੁਰਿੰਦਰ ਜੀਤ ਸਿੰਘ ਸੈਣੀ ਗੁਰਸਿੱਖ ਫੈਮਿਲੀ ਨਾਲ ਤਾਲੂਕ ਰੱਖਦੇ ਹਨ। ਉਨ੍ਹਾਂ ਦੀ ਪੜ੍ਹਾਈ ਲਿਖਾਈ ਚੰਡੀਗੜ੍ਹ ਹੋਈ ਹੈ। ਉਨ੍ਹਾਂ ਦੇ ਪਿਤਾ ਜੀ ਪੰਜਾਬ ਐਂਡ ਸਿੰਧ ਬੈਂਕ ਤੋਂ ਸੇਵਾਮੁਕਤ ਅਧਿਕਾਰੀ ਸਨ। ਉਨ੍ਹਾਂ ਦੇ ਮਾਤਾ ਜੀ ਘਰੇਲੂ ਮਹਿਲਾ ਹਨ। ਸੰਤ ਬਾਬਾ ਖੁਸ਼ਹਾਲ ਸਿੰਘ ਜੀ (ਟਿੱਬੀ ਸਾਹਿਬ ) ਉਨ੍ਹਾਂ ਦਾ ਨਾਨਕਾ ਪਰਿਵਾਰ ਹੈ। ਉਹ ਸੈਣੀ ਜੱਟ ਮਿਕਸ ਫੈਮਿਲੀ ਚੋਂ ਹਨ। ਗੁਰਿੰਦਰ ਜੀਤ ਸਿੰਘ ਦਾ ਆਈ ਟੀ (ਸੌਫਟਵੇਅਰ) ਦਾ ਸਫਲ ਬਿਜ਼ੀਨੇਸ ਹੈ। ਉਹ ਇਕ ਸਪੋਰਟਸ ਪਰਸਨ ਭੀ ਰਹੇ ਨੇ। ਉਨ੍ਹਾਂ ਨੇ ਸਟੇਟ ਬੋਕ੍ਸਇੰਗ ਵਿਚ ਗੋਲ੍ਡ ਤੇ ਸਿਲਵਰ ਮੈਡਲ ਜਿੱਤ ਕੇ ਪਰਿਵਾਰ ਤੇ ਸਟੇਟ ਦਾ ਨਾਂ ਭੀ ਰੋਸ਼ਨ ਕੀਤਾ ਹੈ।

No comments:

Post a Comment