Sunday, 8 November 2020

ਬਲਜਿੰਦਰ ਕੌਰ ਸ਼ੇਰਗਿੱਲ ਦੀ ਕਿਤਾਬ 'ਆਖ਼ਿਰ ਕਦੋਂ ਤੱਕ' ਹੋਈ ਲੋਕ ਅਰਪਣ

By 121 News

Chandigarh Nov. 08, 2020:- ਸਮਾਜਿਕ ਕੁਰੀਤੀਆਂ ਖਿਲਾਫ ਆਪਣੀ ਅਵਾਜ਼ ਉਠਾਉਂਦਿਆ ਬਲਜਿੰਦਰ ਕੌਰ ਸ਼ੇਰਗਿੱਲ ਵੱਲੋਂ ਕਲਮਬੱਧ ਕੀਤੀ ਗਈ ਕਿਤਾਬ 'ਆਖ਼ਿਰ ਕਦੋਂ ਤੱਕਨੂੰ ਅੱਜ ਲੋਕ ਅਰਪਣ ਕੀਤਾ ਗਿਆ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ• ਵੱਲੋਂ 'ਭਾਈ ਸੰਤੋਖ ਸਿੰਘ ਯਾਦਗਾਰੀ ਹਾਲਸੈਕਟਰ 21 ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਨੌਜਵਾਨ ਆਗੂ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ• ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਦਾ ਮਾਣ ਹਾਸਲ ਕਰਨ ਵਾਲੀ ਕਨੂੰ ਪ੍ਰਿਆ ਨੇ ਬਤੌਰ ਮੁੱਖ ਮਹਿਮਾਨ ਅਤੇ ਸਭਾ ਦੇ ਪ੍ਰਧਾਨ ਬਲਕਾਰ ਸਿੱਧੂਪ੍ਰਭਜੋਤ ਕੌਰ ਢਿੱਲੋਂ ਤੇ ਡਾਅਵਤਾਰ ਸਿੰਘ ਪਤੰਗ ਦੀ ਅਗਵਾਈ ਵਾਲੇ ਸਮੁੱਚੇ ਪ੍ਰਧਾਨਗੀ ਮੰਡਲ ਨੇ ਬਲਜਿੰਦਰ ਕੌਰ ਸ਼ੇਰਗਿੱਲ ਦੀ ਕਿਤਾਬ ਨੂੰ ਲੋਕ ਅਰਪਣ ਕਰਕੇ ਇਸ 'ਤੇ ਵਿਚਾਰ-ਚਰਚਾ ਛੇੜੀ
ਲੇਖਕ ਸਭਾ ਦੇ ਸਮਾਗਮ ਵਿਚ ਆਪਣੀ ਤਕਰੀਰ ਸਾਂਝੀ ਕਰਦਿਆਂ ਕਨੂੰ ਪ੍ਰਿਆ ਨੇ ਜਿੱਥੇ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਵਧਾਈ ਦਿੱਤੀਉਥੇ ਅਵਾਮ ਨੂੰ ਅਪੀਲ ਕੀਤੀ ਕਿ ਕੁੜੀਆਂ ਦਾ ਪੜਨਾਬੋਲਣਾ ਤੇ ਗਲਤ ਦਾ ਵਿਰੋਧ ਕਰਨਾ ਅੱਜ ਯਕੀਨੀ ਬਣਾਉਣਾ ਚਾਹੀਦਾ ਹੈ ਕਨੂੰ ਪ੍ਰਿਆ ਨੇ ਆਖਿਆ ਕਿ ਸਮਾਜ ਜੋ ਮਰਜੀ ਆਖਦਾ ਹੋਵੇ ਪਰ ਇਹ ਕੌੜੀ ਸੱਚਾਈ ਹੈ ਕਿ ਵਿਸ਼ਵ ਭਰ ' ਔਰਤ ਨੂੰ ਅੱਜ ਵੀ ਦੂਜੇ ਦਰਜੇ ਦੀ ਹੀ ਨਾਗਰਿਕ ਸਮਝਿਆ ਜਾਂਦਾ ਹੈ ਹਾਥਰਸ ਤੋਂ ਲੈ ਕੇ ਕਠੂਆ ਕਾਂਡ ਤੱਕਹਰਿਆਣਾ ਦੇ ਸੋਨੀਪਤ ਤੋਂ ਲੈ ਕੇ ਪੰਜਾਬ ਦੇ ਟਾਂਡਾ ਤੱਕ ਧੀਆਂ ਨਾਲ ਹੋਏ ਬਲਾਤਕਾਰ ਤੇ ਸਰੀਰਕ ਤਸ਼ੱਦਦ ਦੀ ਗੱਲ ਕਰਦਿਆਂ ਕਨੂੰ ਪ੍ਰਿਆ ਨੇ ਆਖਿਆ ਕਿ ਅੱਜ ਵੀ ਔਰਤ ਨੂੰ ਭੋਗਣ ਦੀ ਤੇ ਮਰਦ ਦੇ ਦਬਾਅ ਹੇਠ ਵਰਤਣ ਦੀ ਵਸਤੂ ਹੀ ਸਮਝਿਆ ਜਾਂਦਾ ਹੈ ਉਨਾਂ ਆਖਿਆ ਕਿ ਜਾਤਧਰਮਕਲਾਸ ਤੇ ਸੂਬਾ ਇਹ ਸਭ ਔਰਤ ਦੀ ਮੌਜੂਦਾ ਸਥਿਤੀ ਲਈ ਸਵਾਲਾਂ ਦੇ ਘੇਰੇ ਵਿਚ ਰਹਿਣਗੇ ਕਨੂੰ ਪ੍ਰਿਆ ਨੇ ਕਿਹਾ ਕਿ  9 ਮਹੀਨੇ ਦੀ ਆਪਣੀ ਕੁੱਖ ਵਿਚ ਫਸਲ ਪੈਦਾ ਕਰਕੇ ਸਭ ਤੋਂ ਸੋਹਣੀ ਕਾਸ਼ਤਕਾਰੀ ਕਰਨ ਵਾਲੀ ਇਸ ਕਿਸਾਨ ਔਰਤ ਨੂੰ ਅੱਜ ਦੇ ਸਮਾਜ ਵਿਚ ਜ਼ਮੀਨ ਦਾ ਹੱਕਦਾਰ ਅਜੇ ਵੀ ਨਹੀਂ ਬਣਾÎਇਆ ਜਾਂਦਾ ਐਨਸੀਆਰਟੀ ਦੇ ਅੰਕੜਿਆਂ ਦੇ ਹਵਾਲੇ ਨਾਲ ਉਨਾਂ ਕਿਹਾ ਕਿ ਭਾਰਤ ਅੰਦਰ ਇਕ ਦਿਨ ' 80 ਤੋਂ ਵੱਧ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨਪਰ ਅਸੀਂ ਚੁੱਪ ਵੱਟ ਜਾਂਦੇ ਹਾਂਅੱਖਾਂ ਮੀਟ ਜਾਂਦੇ ਹਾਂ ਕਨੂੰ ਪ੍ਰਿਆ ਨੇ ਬੜੀ ਵਿਸਥਾਰਤ ਤੇ ਬੜੀ ਸੂਝ ਭਰੀ ਤਕਰੀਰ ਕਰਦਿਆਂ ਦੇਸ਼ ਤੇ ਦੁਨੀਆ ਭਰ ਦੀਆਂ ਕੁੜੀਆਂ ਨੂੰ ਅਪੀਲ ਕੀਤੀ ਕਿ ਪੜ ਲਾਜ਼ਮੀ ਤੇ ਗਲਤ ਦੇ ਖਿਲਾਫ਼ ਡਟ ਕੇ ਬੋਲੋ ਤੇ ਲੜੋ ਉਨਾਂ ਬਲਜਿੰਦਰ ਕੌਰ ਸ਼ੇਰਗਿੱਲ ਦੇ ਹਵਾਲੇ ਨਾਲ ਕਿਹਾ ਕਿ ਜੇ ਧੀਆਂ ਅਜਿਹਾ ਲਿਖਣ ਤੇ ਸੋਚਣ ਲੱਗ ਜਾਣ ਤਾਂ ਮਰਦ ਪ੍ਰਧਾਨ ਸਮਾਜ ਨੂੰ ਵੀ ਔਰਤਾਂ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ
ਆਪਣੀ ਪਲੇਠੀ ਕਿਤਾਬ 'ਆਖ਼ਿਰ ਕਦੋਂ ਤੱਕਦੀ ਸਿਰਜਣਾ ਸਬੰਧੀ ਗੱਲ ਕਰਦਿਆਂ ਬਲਜਿੰਦਰ ਕੌਰ ਸ਼ੇਰਗਿੱਲ ਨੇ ਆਖਿਆ ਕਿ ਮੈਂ ਜਦੋਂ ਵੀ ਕਦੇਕਿਤੇ ਵੀ ਕੋਈ ਵਧੀਕੀ ਦੇਖਦੀ ਹਾਂ ਤਾਂ ਮੇਰੀ ਕਲਮ ਆਪ ਮੁਹਾਰੇ ਰਚਨਾ ਲਿਖਦੀ ਹੈ ਕਦੇ ਉਹ ਲੇਖ ਦੇ ਰੂਪ ਵਿਚਕਦੇ ਉਹ ਕਹਾਣੀ ਦੇ ਰੂਪ ਵਿਚ ਤੇ ਕਦੇ ਉਹ ਕਵਿਤਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਆਪਣੀਆਂ ਲਿਖਤਾਂ ਨੂੰ ਕਿਤਾਬ ਦਾ ਰੂਪ ਦੇਣ ਵਿਚ ਸਹਾਇਕ ਹੋਣ ਵਾਲੇ ਬੀਬੀ ਪ੍ਰਭਜੋਤ ਕੌਰ ਢਿੱਲੋਂ ਤੇ ਗੁਰਦਰਸ਼ਨ ਸਿੰਘ ਮਾਵੀ ਦਾ ਬਲਜਿੰਦਰ ਕੌਰ ਨੇ ਉਚੇਚਾ ਧੰਨਵਾਦ ਕਰਦਿਆਂ ਪੰਜਾਬੀ ਲੇਖਕ ਸਭਾ ਦਾ ਵੀ ਸ਼ੁਕਰਾਨਾ ਕੀਤਾ ਇਸ ਮੌਕੇ ਬਲਜਿੰਦਰ ਕੌਰ ਦੇ ਪਰਿਵਾਰ ਵੱਲੋਂਸਾਕ-ਸਬੰਧੀਆਂ ਤੇ ਨਜ਼ਦੀਕੀ ਸਾਥੀ ਕਰਮਚਾਰੀਆਂ ਵੱਲੋਂ ਉਨਾਂ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ
ਧਿਆਨ ਰਹੇ ਕਿ ਪੰਜਾਬੀ ਲੇਖਕ ਸਭਾ ਦੇ ਇਸ ਵਿਸ਼ੇਸ਼ ਸਾਹਿਤਕ ਸਮਾਗਮ ਦੀ ਸ਼ੁਰੂਆਤ ਵਿਚ ਜਿੱਥੇ ਸਮੁੱਚੇ ਪ੍ਰਧਾਨਗੀ ਮੰਡਲ ਦਾ ਗੁਲਦਸਤਿਆਂ ਨਾਲ ਸਵਾਗਤ  ਕੀਤਾ ਗਿਆਉਥੇ ਹੀ ਸਮਾਗਮ ਦਾ ਆਗਾਜ਼ ਸਰਦਾਰ ਸੁਰਜੀਤ ਸਿੰਘ ਧੀਰ ਹੁਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗਾਇਨ ਨਾਲ ਕੀਤਾ ਇਸ ਮੌਕੇ ਸਭਨਾਂ ਦਾ ਸਵਾਗਤ ਕਰਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਕਾ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਵਧਾਈ ਦਿੱਤੀ ਤੇ ਸਮਾਜਿਕ ਊਣਤਾਈਆਂ ਖਿਲਾਫ਼ ਸ਼ਮਸ਼ੀਰ ਬਣ ਕੇ ਲੜ ਰਹੀ ਨੌਜਵਾਨ ਆਗੂ ਕਨੂੰ ਪ੍ਰਿਆ ਨੂੰ ਅਸ਼ੀਰਵਾਦ ਵਜੋਂ ਹੌਸਲਾ ਵੀ ਦਿੱਤਾ ਇਸ ਮੌਕੇ ਕਿਤਾਬ 'ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਪ੍ਰਭਜੋਤ ਕੌਰ ਢਿੱਲੋਂ ਨੇ ਆਖਿਆ ਕਿ ਲੇਖਕਾ ਨਾਲ ਮੇਰੀ ਸਾਂਝ ਲਿਖਤਾਂ ਰਾਹੀਂ ਹੀ ਪਈ ਮੈਂ ਇਸ ਦੇ ਲੇਖਾਂ ਨੂੰ ਜਦੋਂ ਅਖ਼ਬਾਰਾਂ ਵਿਚ ਪੜਿ ਤਾਂ ਉਸਦੀ ਗਹਿਰਾਈ ਨੂੰ ਤੇ ਉਸ ਦੀ ਚਿੰਤਾ ਨੂੰ ਮੈਂ ਮਹਿਸੂਸ ਕੀਤਾ ਤੇ ਇੰਝ ਬਲਜਿੰਦਰ ਕੌਰ ਸ਼ੇਰਗਿੱਲ ਇਕ ਪਾਏਦਾਰ ਪੁਸਤਕ ਲੈ ਕੇ ਸਾਹਿਤਕ ਵਿਹੜੇ ਵਿਚ  ਕੇ ਸਾਹਿਤਕਾਰਾਂ ਵਿਚ  ਰਲੀ ਹੈ ਇਸੇ ਤਰਾਂ ਡਾਅਵਤਾਰ ਸਿੰਘ ਪਤੰਗ ਹੁਰਾਂ ਨੇ ਕਿਤਾਬ ਦੀ ਸਮੀਖਿਆ ਕਰਦਿਆਂ ਬਲਜਿੰਦਰ ਕੌਰ ਨੂੰ ਵਧਾਈ ਦੇਣ ਦੇ ਨਾਲ-ਨਾਲ ਕੁੱਝ ਸੁਝਾਅ ਦਿੰਦਿਆਂ ਵੀ ਆਖਿਆ ਕਿ ਬਲਜਿੰਦਰ ਆਉਂਦੇ ਦਿਨਾਂ ਵਿਚ ਹੋਰ ਵੀ ਗਹਿਰੀ ਗੰਭੀਰ ਲਿਖਤ ਲੈ ਕੇ ਹਾਜ਼ਰ ਹੁੰਦੀ ਰਹੇਗੀ
ਜ਼ਿਕਰਯੋਗ ਹੈ ਕਿ ਇਸ ਮੌਕੇ ਪੰਜਾਬੀ ਲੇਖਕ ਸਭਾ ਵੱਲੋਂ ਇਕ ਵਿਸ਼ੇਸ਼ ਤੇ ਖੁੱਲ ਕਵੀ ਦਰਬਾਰ ਵੀ ਸਜਾਇਆ ਗਿਆ ਜਿਸ ਵਿਚ ਸਿਰੀਰਾਮ ਅਰਸ਼ਗੁਰਦੀਪ ਗੁਲਸੁਰਿੰਦਰ ਗਿੱਲਦਰਸ਼ਨ ਤ੍ਰਿਊਣਾਪੰਮੀ ਸਿੱਧੂਜੈ ਸਿੰਘ ਛਿੱਬਰਮਲਕੀਅਤ ਬਸਰਾ,  ਬਲਕਾਰ ਸਿੱਧੂ,  ਗੁਰਨਾਮ ਕੰਵਰਸੁਰਜੀਤ ਸਿੰਘ ਧੀਰਆਕ੍ਰਿਤੀਜਸ਼ਨਦੀਪ ਕੌਰ ਤੇ ਸ਼ਰਨਜੀਤ ਕੌਰ ਹੁਰਾਂ ਨੇ ਆਪੋ-ਆਪਣੀਆਂ ਰਚਨਾਵਾਂਨਜ਼ਮਾਂ ਪੇਸ਼ ਕਰਕੇ ਮਹਿਫ਼ਲ ਵਿਚ ਖੂਬ ਤਾੜੀਆਂ ਲੁੱਟੀਆਂ ਸਭਨਾਂ ਦਾ ਧੰਨਵਾਦ ਪੰਜਾਬੀ ਲੇਖਕ ਸਭਾ ਵੱਲੋਂ ਗੁਰਨਾਮ ਕੰਵਰ ਹੁਰਾਂ ਨੇ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ• ਦੀ ਸੈਨੇਟ ਨੂੰ ਬਹਾਲ ਕਰਨ ਦੀ ਮੰਗ ਕਰਨ ਵਾਲਾ ਅਤੇ ਪੰਜਾਬ ਯੂਨੀਵਰਸਿਟੀ 'ਤੇ ਸਿੱਧਾ ਕੇਂਦਰੀ ਕਬਜ਼ੇ ਦੀਆਂ ਸਾਜ਼ਿਸ਼ਾਂ ਦਾ ਵਿਰੋਧ ਕਰਨ ਵਾਲਾ ਮਤਾ ਪੇਸ਼ ਕੀਤਾ ਤੇ ਜਿਸ ਨੂੰ ਸਭਾ ਨੇ ਇਕ ਸੁਰ ' ਪਾਸ ਕੀਤਾ  ਸਮੁੱਚੇ ਸਮਾਗਮ ਦੀ ਕਾਰਵਾਈ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ ਇਸ ਮੌਕੇ ਡਾਲਾਭ ਸਿੰਘ ਖੀਵਾਰਵਿੰਦਰ ਸ਼ਰਮਾਕਰਨ ਭੁੱਲਰਭੁਪਿੰਦਰ ਸਿੰਘ ਮਲਿਕਮਨਜੀਤ ਕੌਰ ਮੀਤਡਾਗੁਰਮੇਲ ਸਿੰਘਪਾਲ ਅਜਨਬੀਸੇਵੀ ਰਾਇਤਗੁਰਦਰਸ਼ਨ ਮਾਵੀਊਸ਼ਾ ਕੰਵਰਤੇਜਾ ਸਿੰਘ ਥੂਹਾਸੁਖਵਿੰਦਰਜੀਤ ਸਿੰਘ ਮਨੌਲੀਜਸਵੀਰ ਸਿੰਘਸੁਖਵਿੰਦਰ ਸਿੰਘਤਰਸੇਮ ਸਿੰਘ ਫੌਜੀ ਤੇ ਲਾਲ ਜੀ ਲਾਲੀ ਆਦਿ ਮੌਜੂਦ ਸਨ

No comments:

Post a comment