By 121 News
ਚੰਡੀਗੜ੍ਹ 05 ਮਈ, 2020:-ਇਥੋਂ ਦੇ ਸੈਕਟਰ 44 ਦੇ ਗੁਰੁਦਵਾਰਾ ਸਾਹਿਬ ਬਾਗ ਸ਼ਹਿਦਾਂ ਵਿਖੇ ਸੋ੍ਮਣੀ ਗੁਰਦਵਾਰਾ ਪ੍ਬੰਧ ਕਮੇਟੀ ਦੇ ਪ੍ਧਾਨ ਸ੍ਰੀ ਗੋਬਿੰਦ ਸਿੰਘ ਲੋਗੋਵਾਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਦੇ ਮੁਸੀਬਤ ਦੇ ਸਮੇਂ ਫਸੇ ਲੋਕਾਂ ਲਈ ਲੰਗਰ ਸੇਵਾ ਨਿਭਉਣ ਦੇ ਦਿਸ਼ਾਨਿਰਦੇਸ ਦੇ ਚਲਦਿਆਂ ਸੰਗਤਾਂ ਦੇ ਸਹਿਯੋਗ ਨਾਲ ਮਾਨਵਤਾ ਦ ਹਉਮੇਨੀਟੀ ਸੰਸਥਾ ਵਲੋਂ ਕੋਵਿਡ-19 ਮਾਂਹਾਮਾਰੀ ਕਾਰਣ ਲਗੇ ਕਰਫਿਉ ਦੇ ਮਦੇਨਜਰ ਪਿਛਲੇ 40 ਦਿਨਾਂ ਤੋਂ ਲਗਾਤਾਰ ਲੋੜਵੰਦਾ ਲਈ ਲੰਗਰ ਦੀ ਸੇਵਾ ਚਲਾਈ ਜਾ ਰਹੀ ਸੀ। ਜਿਕਰਯੋਗ ਹੈ ਸੰਸਥਾ ਵਲੋਂ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ 3000 ਲੋੜਵੰਦਾਂ ਦਾ ਲੰਗਰ ਤਿਆਰ ਕਰਕੇ ਦਿਤਾ ਜਾਂਦਾ ਸੀ ਅਤੇ 2000 ਲੋੜਵੰਦਾਂ ਦਾ ਲੰਗਰ ਨਿਜੀ ਤੋਰ ਤੇ ਵਰਤਾਇਆ ਜਾਂਦਾ ਸੀ। ਇਸ ਤੋਂ ਇਲਾਵਾ ਗਰਮੀ ਵਿਚ ਆਪਣੀ ਡਿਉਟੀ ਕਰ ਰਹੇ ਪੁਲਿਸ ਦੇ ਮੁਲਾਜਮਾ ਨੂੰ ਠੰਡੇ ਮਿਠੇ ਜਲ ਦੀ ਵੀ ਸੇਵਾ ਕੀਤੀ ਜਾ ਰਹੀ ਸੀ। ਹੁਣ ਲੋਕਡਾਉਨ ਵਿਚ ਦਿਤੀ ਛੁਟ ਤੋਂ ਬਾਦ ਲੰਗਰ ਦੀ ਦੁਰਵਰਤੋਂ ਨਾ ਹੋਵੇ ਇਸ ਕਰਕੇ ਲੰਗਰ ਸੰਪਨ ਕਰਨ ਦਾ ਫੈਸਲਾ ਲਿਆ ਗਿਆ ਹੈ। ਸੰਸਥਾ ਵਲੋਂ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਲਈ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ।
ਸੰਸਥਾ ਵਲੋ ਇਹ ਵੀ ਕਿਹਾ ਗਿਆ ਕਿ ਜੇਕਰ ਫਿਰ ਤੋਂ ਲੋੜ ਪਈ ਤਾਂ ਉਹਨਾਂ ਦੀ ਟੀਮ ਦੁਬਾਰਾ ਲੰਗਰ ਦੀ ਸੇਵਾ ਲਈ ਤਿਆਰ ਬਰ ਤਿਆਰ ਹੈ।
No comments:
Post a Comment