By 121 News
New Delhi 03rd Jan, 2020:- ਭਾਰਤ ਵਿੱਚ ਮਨੁਵਾਦੀ ਸੋਚ ਚਲਦਿਆਂ ਕੁੜੀਆਂ ਨੂੰ ਪੜਾਇਆ ਨਹੀਂ ਸੀ ਜਾਦਾਂ ਅਤੇ ਅਛੂਤ ਕਹਿ ਭਿਟਿਆ ਜਾਂਦਾ ਸੀ ਤਦ ਸ੍ਰੀ ਜੋਤਿਏ ਬਾਏ ਫੁੱਲੇ ਨੇ ਪਹਿਲਾਂ ਆਪਣੀ ਪਤਨੀ ਸ੍ਰੀਮਤੀ ਸਵਿੱਤਰੀ ਬਾਏ ਫੁੱਲੇ ਨੂੰ ਪੜਾਇਆ ਅਤੇ ਅੱਗੇ ਸਵਿੱਤਰੀ ਬਾਏ ਫੁੱਲੇ ਨੇ ਔਰਤਾਂ ਨੂੰ ਪੜਾਉਣ ਦਾ ਕਾਰਜ ਕੀਤਾ। ਡਾ ਭੀਮ ਰਾਉ ਅੰਬੇਦਕਰ ਵੀ ਇਨਾਂ ਦੇ ਕੀਤੇ ਸਮਾਜ ਸੁਧਾਰਕ ਕੰਮਾਂ ਦੀ ਹਾਮੀ ਭਰ ਚੁੱਕੇ ਹਨ। ਅੱਜ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਪੰਜਾਬ ਪ੍ਧਾਨ ਹਰਭਜਨ ਸਿੰਘ ਸੈਣੀ ਅਕਬਰਪੁਰ, ਹਿੰਮਤ ਸਿੰਘ ਦੇਸੂਮਾਜਰਾ, ਸੁਰਜੀਤ ਸਿੰਘ ਮਨੀਮਾਜਰਾ, ਦਰਸ਼ਨ ਸਿੰਘ ਝੰਡੇਮਾਜਰਾ, ਪਿ੍ਆ ਭਾਰਤੀ, ਸ਼ਿਵਾਨੀ ਮੁੱਖ, ਨਿਸ਼ਾਨ, ਰੁੱਚੀ, ਇਕਾਸ਼ਾ ਤੇ ਹੋਰਾਂ ਨੇ ਸਵਿੱਤਰੀ ਬਾਏ ਫੁੱਲੇ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਜਨਮ ਦਿਨ ਇਥੋਂ ਦੇ ਸੈਣੀ ਭਵਨ, ਸੈਕਟਰ 24 ਵਿੱਚ ਮਨਾਇਆ।
ਹਰਭਜਨ ਸਿੰਘ ਸੈਣੀ ਅਕਬਰਪੁਰ ਨੇ ਕਿਹਾ ਕਿ ਜੇਕਰ ਸਵਿੱਤਰੀ ਬਾਏ ਫੁੱਲੇ ਔਰਤਾਂ ਨੂੰ ਸਿੱਖਿਆ ਪ੍ਰਦਾਨ ਨਾ ਕਰਦੀ ਤਾਂ ਅੱਜ ਔਰਤ ਸਮਾਜ ਨੇ ਜੋ ਤਰੱਕੀਆਂ ਕੀਤੀਆਂ ਹਨ ਉਹ ਸਿਰਫ਼ ਹੋਣੀਆਂ ਸਨ।
ਮਿਸ ਪਿ੍ਆ ਭਾਰਤੀ ਨੇ ਬੋਲਦਿਆਂ ਕਿਹਾ ਕਿ ਔਰਤ ਸਮਾਜ ਲਈ ਸਵਰਗੀ ਸਵਿੱਤਰੀ ਬਾਏ ਫੁੱਲੇ ਦੁਆਰਾ ਕੀਤੇ ਕਾਰਜ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਅਤੇ ਇਸ ਸਮਾਜ ਸੁਧਾਰਕ ਦਾ ਜਨਮ ਦਿਨ ਵੱਡੇ ਪੱਥਰ ਉੱਤੇ ਮਨਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਔਰਤਾਂ ਵੱਧ ਤੋਂ ਵੱਧ ਸ਼ਾਮਲ ਹੋਣ।
ਹਰਭਜਨ ਸਿੰਘ ਸੈਣੀ ਅਕਬਰਪੁਰ ਨੇ ਕਿਹਾ ਕਿ ਅੱਜ ਭਾਰਤ ਦੇ ਰਾਸ਼ਟਰਪਤੀ ਨੂੰ ਰਾਸ਼ਟਰੀ ਇਕਾਈ ਵਲੋਂ ਮੰਗ ਪੱਤਰ ਦੇ ਕੇ ਜਿਉਤੀ ਬਾਏ ਫੁੱਲੇ ਤੇ ਸਵਿੱਤਰੀ ਬਾਏ ਫੁੱਲੇ ਜੋੜੀ ਨੂੰ ਭਾਰਤ ਰਤਨ ਦੇਣ ਦੀ ਗੱਲ ਕਹੀ ਗਈ ਹੈ।
No comments:
Post a Comment