Friday, 4 August 2017

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੱਖੜੀ ਦਾ ਤਿਊਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

By 121 News

Chandigarh 04th August:- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਵਿਖੇ ਰੱਖੜੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਵਿਦਿਆਰਥਣਾਂ ਨੇ ਰੱਖੜੀਆਂ ਬੰਨੀਆਂ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਸਕੂਲ ਦੀਆਂ 11ਵੀਂ ਅਤੇ ਬਾਰਵੀਂ ਦੀਆਂ 230 ਵਿਦਿਆਰਥਣਾਂ ਨੂੰ ਉਪਹਾਰ ਵਜੋਂ ਵਧੀਆ ਸੂਟ ਦਿੱਤੇ ਇਸ ਦੇ ਨਾਲ ਹੀ ਉਨ੍ਹਾਂ ਸਕੂਲ ਦੇ ਦਰਜਾ-4 ਮੁਲਾਜ਼ਮ ਔਰਤਾਂ ਅਤੇ ਚਾਰ ਮਿਡ ਡੇ ਮੀਲ ਵਰਕਰਾਂ ਨੂੰ ਵੀ ਆਪਣੇ ਵੱਲੋਂ ਰੱਖੜੀ ਦੇ ਤਿਉਹਾਰ ਦੇ ਮੱਦੇਨਜਰ ਵਧੀਆ ਸੂਟ ਦਿੱਤੇ 

ਇਸ ਤੋਂ ਉਪਰੰਤ ਬਲਬੀਰ ਸਿੰਘ ਸਿੱਧੂ ਨੇ ਸਕੂਲ ਵਿਖੇ ਹੋ ਰਹੀਆਂ ਜੋਨਲ ਪੱਧਰ ਦੀਆਂ ਚੱਲ ਰਹੀਆਂ ਖੇਡਾਂ ਵਿਚ ਵੀ ਸਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਡਾ: ਗਿੰਨੀ ਦੁੱਗਲ ਨੇ ਬਲਬੀਰ ਸਿੰਘ ਸਿੱਧੂ ਨੂੰ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਕੂਲ ਦੇ ਸਿੱਖਿਆ ਦੇ ਮਿਆਰ ਨੂੰ ਊੱਚਾ ਚੁੱਕਣ ਲਈ ਪੂਰੀ ਵਾਹ ਲਾਉਣਗੇ ਅਤੇ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਸਕੂਲ ਦੇ ਵਿਦਿਆਰਥੀ ਆਪਣਾ ਨਾਮ ਕਮਾ ਕੇ ਇਸ ਸਕੂਲ ਦਾ ਨਾਂ ਰੋਸਨ ਕਰਨਗੇ।

ਇਸ ਮੌਕ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ ਚੰਦ ਸ਼ਰਮਾ, ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਕੌਂਸਲਰ ਰਜਿੰਦਰ ਸਿੰਘ ਰਾਣਾ, ਸੁਰਿੰਦਰ ਸਿੰਘ ਰਾਜਪੂਤ, ਜਸਵੀਰ ਸਿੰਘ ਮਣਕੂ, ਗੁਰਸਾਹਿਬ ਸਿੰਘ, ਅਮਰੀਕ ਸਿੰਘ ਸੋਮਲ, ਇੰਦਰਜੀਤ ਸਿੰਘ ਖੋਖਰ ਪ੍ਰਧਾਨ ਮੁਹਾਲੀ ਸਿਟੀ ਕਮੇਟੀ, ਗੁਰਦੇਵ ਸਿੰਘ ਚੋਹਾਨ, ਉਪ ਪ੍ਰਧਾਨ ਗੁਰਚਰਨ ਸਿੰਘ ਬਮਰਾ, ਸਤਪਾਲ ਸਿੰਘ, ਕੇ.ਐਨ.ਐਸ. ਸੋਢੀ, ਐਸ.ਚੌਧਰੀ, ਅਮਰਜੀਤ ਸਿੰਘ, ਕੁਲਵੰਤ ਸਿੰਘ, ਅਮਨਇੰਦਰ ਸਿੰਘ, ਰਘਬੀਰ ਸਿੰਘ ਮਰਵਾਹਾ, ਪ੍ਰਿੰਸੀਪਲ ਚੌਧਰੀ (ਰਿਟਾਇਰ) ਸਮੇਤ ਸ਼ਹਿਰੀ ਪੰਤਵੰਤੇ ਅਤੇ ਸਕੂਲ ਦੇ ਅਧਿਆਪਕ ਵੀ ਮੌਜੂਦ ਸਨ