Tuesday, 18 July 2017

ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਹੁਣ ਤੱਕ 5550 ਮੁਫਤ ਗੈਸ ਕੁਨੈਕਸ਼ਨ ਵੰਡੇ: ਸੰਜੀਵ ਕੁਮਾਰ ਗਰਗ

By 121 News

Chandigarh 18th July:-  ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਹੁਣ ਤੱਕ 5550 ਮੁਫਤ ਗੈਸ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਕੁਮਾਰ ਗਰਗ ਨੇ ਦੱਸਿਆ ਸਬ-ਡਵੀਜਨ ਡੇਰਾਬਸੀ ਵਿਚ ਹੁਣ ਤੱਕ 3136, ਸਬ-ਡਵੀਜਨ ਖਰੜ ਵਿਖੇ 1578 ਅਤੇ ਮੋਹਾਲੀ ਸਬ-ਡਵੀਜਨ ਵਿੱਚ 836 ਲਾਭਪਾਤਰੀਆਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ 

ਸੰਜੀਵ ਕੁਮਾਰ ਗਰਗ ਨੇ ਦੱਸਿਆ ਕਿ  ਜਿੱਥੇ ਜ਼ਿਲ੍ਹੇ ਵਿਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਲਈ ਇਸ ਸਕੀਮ ਅਧੀਨ ਗੈਸ ਕੁਨੈਕਸ਼ਨ ਵੰਡੇ ਜਾਂਦੇ ਹਨ। ਉੱਥੇ ਸਮਾਜਿਕ ਆਰਥਿਕ ਅਤੇ ਜਾਤੀ  ਜਨਗਨਣਾ  2011 ਸਰਵੇਖਣ ਦੇ ਅਧਾਰ ਤੇ  ਵੀ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਗੈਸ ਕੂਨੈਕਸ਼ਨ ਮੁਫਤ ਵੰਡੇ ਜਾਂਦੇ ਹਨ। ਉਨਾ੍ਹਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ-ਪਾਤਰੀਆਂ ਦੀ ਚੋਣ ਇਕਨਾਮਿਕ ਕਾਸਟ ਸੈਸਿਜ਼ ਦੇ ਅਧਾਰ ਤੇ ਕੀਤੀ ਜਾਂਦੀ ਹੈ (ਜਿਵੇਂ  ਕਿ ਛੱਤ ਦਾ ਮਟੀਰਿਅਲ, ਆਰਥਿਕ ਸਥਿਤੀ, ਘਰੇਲੂ ਆਮਦਨ  ਦੇ ਸਾਧਨ ਆਦਿ) ਵਿਚੋਂ ਕਿਸੇ ਇੱਕ ਸਰਤ ਦੇ ਪੂਰਾ ਹੋਣ ਦੀ ਸੂਰਤ ਵਿਚ ਉਸ ਪਰਿਵਾਰ ਨੂੰ ਹੀ ਇਸ ਸਰਵੇਖਣ ਤਹਿਤ ਯੋਗ ਮੰਨਿਆਂ ਜਾਂਦਾ ਹੈ।  

ਸੰਜੀਵ ਕੁਮਾਰ ਗਰਗ ਨੇ ਦੱਸਿਆ ਕਿ ਵਿੱਤੀ ਤੌਰ ਤੇ ਕਮਜ਼ੋਰ ਵਰਗਾਂ ਨੂੰ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਬਿਨਾ੍ਹਂ ਸਿਕਿਊਰਟੀ ਵਾਲਾ ਸਿਲੰਡਰ, ਪ੍ਰੈਸਰ ਰੈਗੂਲੇਟਰ, ਸੁਰੱਕਸ਼ਾ ਹੌਜ ਪਾਇਪ, ਡੀ.ਜੀ.ਸੀ.ਸੀ. ਕਾਪੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਨਵਾਂ ਗੈਸ ਕੁਨੈਕਸਨ ਲੈਣ ਲਈ ਖਪਤਕਾਰਾਂ ਵੱਲੋਂ ਕੇਵਲ ਗੈਸ ਭਰਾਈ ਦੇ ਹੀ ਪੈਸੇ ਦਿੱਤੇ ਜਾਂਦੇ ਹਨ। ਉਨਾ੍ਹਂ ਦੱਸਿਆ ਕਿ ਜਿਹੜੇ ਬੀ.ਪੀ.ਐਲ.ਪਰਿਵਾਰਾਂ ਕੋਲ ਗੈਸ ਕੁਨੈਕਸ਼ਨ ਨਹੀਂ ਹਨ ਉਹ ਇਸ ਯੋਜਨਾ ਤਹਿਤ ਲਾਭ ਲੈ ਸਕਦੇ ਹਨ

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲ ਯੋਜਨਾਂ ਸਕੀਮ ਦਾ ਲਾਭ ਲੈਣ ਲਈ ਬੀ.ਪੀ.ਐਲ.ਪਰਿਵਾਰ ਦੀ ਕਿਸੇ ਵੀ ਮਹਿਲਾ ਦੁਆਰਾ ਬਿਨੈ ਪੱਤਰ ਦਿੱਤਾ ਜਾ ਸਕਦਾ ਹੈ  ਅਤੇ ਉਹ ਬਿਨੈਕਾਰ ਭਾਰਤ ਦਾ ਪੱਕਾ ਵਸਨੀਕ ਹੋਵੇ ਅਤੇ ਉਸਦੀ ਉਮਰ ਘੱਟੋ ਘੱਟ ਉਮਰ 18 ਸਾਲ ਹੋਵੇ। ਉਸ ਬਿਨੇਕਾਰ ਕੋਲ ਪਹਿਲਾਂ ਕੋਈ ਵੀ ਗੈਸ ਕੁਨੇਕਸ਼ਨ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਉਸਨੇ ਕਿਸੇ ਵੀ ਹੋਰ ਸਰਕਾਰੀ ਸਕੀਮ ਤਹਿਤ ਗੈਸ ਕੁਨੇਕਸ਼ਨ ਪ੍ਰਾਪਤ ਨਾਂ ਕੀਤਾ ਹੋਵੇ। ਇਸ ਸਕੀਮ ਦਾ ਲਾਭ ਲੈਣ ਵਾਲੇ ਲਾਭਪਾਤਰੀ ਕੋਲ ਉਸਦਾ ਅਤੇ ਉਸਦੇ ਪਰਿਵਾਰ ਦੇ ਸਾਰੇ ਜੀਆਂ ਦਾ ਅਧਾਰ ਕਾਰਡ ਅਤੇ ਲਾਭਪਾਤਰੀ ਦੇ ਨਾਂ ਤੇ ਚੱਲ ਰਿਹਾ ਬੈਂਕ ਖਾਤਾ ਲਾਜਮੀ ਹੋਣਾਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਭਪਤਾਰੀਆਂ ਨੂੰ ਇਸ ਸਕੀਮ ਬਾਰੇ ਜਾਣੂ ਕਰਾਉਣ ਲਈ ਸਮੇਂ ਸਮੇਂ ਜਾਗਰੂਕ ਕੀਤਾ ਜਾਂਦਾ ਹੈ ਅਤੇ ਜਿਲ਼੍ਹੇ ਦੀਆਂ ਵੱਖ ਵੱਖ ਗੈਸ ਏਜੰਸੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ  ਕਿ ਉਹ ਲੋੜਵੰਦ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਪੂਰਾ ਲਾਭ ਦੇਣ  ਤਾਂ ਜੋ  ਇਸ ਸਕੀਮ ਤਹਿਤ ਗਰੀਬੀ ਰੇਖਾਂ ਤੋਂ ਥੱਲੇ ਰਹਿ ਰਹੀਆਂ ਔਰਤਾਂ ਇਸ ਸਕੀਮ ਤੋਂ ਵਾਝੀਆਂ ਨਾਂ ਰਹਿਣ ਜਾਣ। ਇਸ ਸਬੰਧੀ ਫੂਡ ਐਂਡ ਸਿਵਲ ਸਪਲਾਈਜ ਦੇ ਉੱਚ ਅਧਿਕਾਰੀ ਵੀ ਵੱਖ ਵੱਖ ਗੈਸ ਏਂਜਸੀਆਂ ਦਾ ਜਿੱਥੇ ਨਰੀਖਣ ਕਰਦੇ ਰਹਿੰਦੇ ਹਨ ਉੱਥੇ ਹੀ ਸਰਕਾਰ ਵੱਲੋਂ ਵੀ  ਪਿੰਡ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਹਨ

No comments:

Post a Comment