Wednesday, 26 July 2017

ਮੁਹਾਲੀ ਪੁਲਿਸ ਨੇ ਸਟੇਟ ਬੈਂਕ ਆਫ ਇੰਡੀਆ 'ਚ ਡਕੈਤੀ ਕਰਨ ਵਾਲੇ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਕੀਤਾ ਗ੍ਰਿਫਤਾਰ: ਚਾਹਲ

By 121 News

Mohali 26th July:- ਮੁਹਾਲੀ ਪੁਲਿਸ ਨੇ ਬੀਤੇ ਕੱਲ ਉਦਯੋਗਿਕ ਖੇਤਰ ਫੇਜ਼-7 ਵਿਖੇ ਸਟੇਟ ਬੈਂਕ ਆਫ ਇੰਡੀਆ ' ਡਕੈਤੀ ਕਰਨ ਵਾਲੇ ਦੋਸ਼ੀ ਮਨਜਿੰਦਰ ਸਿੰਘ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਇਸ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫਤਰ ਦੇ ਕਮੇਟੀ ਰੂਮ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ 

ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਸੀ ਪਾਸੋਂ ਵਾਰਦਾਤ ਵਿਚ ਵਰਤੀ ਗਈ ਗੱਡੀ ਵੈਕਸ ਵੌਗਨ ਅਤੇ ਪਿਸਤੌਲ ਸਮੇਤ ਲੁੱਟਿਆ ਹੋਇਆ ਕੈਸ 07 ਲੱਖ 67 ਹਜਾਰ 500 ਰੁਪਏ ਵੀ ਬਰਾਮਦ ਕਰ ਲਿਆ ਗਿਆ ਹੈ। ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕੰਟਰੋਲ ਰੂਮ ਮੁਹਾਲੀ ਵਿਖੇ ਬੈਂਕ ਡਕੈਤੀ ਬਾਰੇ ਸੂਚਨਾਂ ਪ੍ਰਾਪਤ ਹੋਈ ਸੀ ਅਤੇ ਸੂਚਨਾਂ ਮਿਲਣ ਦੇ ਪੰਜ ਮਿੰਟ ਦੇ ਸਮੇਂ ਦੇ ਅੰਦਰ ਅੰਦਰ ਉਹ ਖੁਦ ਅਤੇ ਹਰਵੀਰ ਸਿੰਘ ਅਟਵਾਲ ਐਸ.ਪੀ.(ਜਾਂਚ) , ਗੁਰਵਿੰਦਰ ਸਿੰਘ ਡੀ.ਐਸ.ਪੀ. (ਜਾਂਚ) ਆਲਮ ਵਿਜੈ ਸਿੰਘ ਡੀ.ਐਸ.ਪੀ. ਸਿਟੀ-1 ਅਤੇ ਮੁੱਖ ਥਾਣਾ ਅਫਸਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪੁੱਜੇ ਅਤੇ ਬੈਂਕ ਡਕੈਤੀ ਸਬੰਧੀ ਬੈਂਕ ਕਰਮਚਾਰੀਆਂ ਨਾਲ ਵਾਰਦਾਤ ਦਾ ਜਾਇਜਾ ਲਿਆ ਗਿਆ।  ਇਸ ਤੋਂ ਉਪਰੰਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਬੈਂਕ ਡਕੈਤੀ ਬਾਰੇ  ਅਲਰਟ ਕੀਤਾ ਗਿਆ ਅਤੇ ਸਪੈਸ਼ਲ ਨਾਕਾ ਬੰਦੀ ਕਰਵਾਈ ਗਈ। ਇਸ ਤੌਂ ਇਲਾਵਾ ਪੀ.ਸੀ.ਆਰ. ਨੂੰ ਵੀ ਅਲਰਟ ਕੀਤਾ ਗਿਆ। ਡਕੈਤੀ ਸਬੰਧੀ ਫੇਜ਼-1 ਦੇ ਥਾਣੇ ਵਿਚ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ। 

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਡਕੈਤੀ ਦੀ ਵਾਰਦਾਤ ਤੋਂ ਕੁਝ ਸਮੇਂ ਬਾਅਦ ਕੰਟਰੋਲ ਰੂਮ ਮੁਹਾਲੀ ਵਿਖੇ ਮਨਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਜੀਰਾ, ਹੁਣ ਸਨੀ ਇੰਨਕਲੇਵ ਖਰੜ ਨੇ  ਇਤਲਾਹ ਦਿੱਤੀ ਕਿ ਉਸਦੀ ਗੱਡੀ ਮਾਰਕਾ ਪੀ.ਬੀ. 23 ਐਚ-0196 ਵੈਕਸ ਵੌਗਨ ਜੋ ਕਿ ਦੋਸੀਆਂ ਵੱਲੋਂ ਹੁਣੇ ਹੀ ਖੋਹੀ ਹੈ ਅਤੇ ਇਸੇ ਦੌਰਾਨ ਹੀ ਲਗਵਾਏ ਗਏ। ਸਿਟੀ ਸੀਲਿੰਗ ਪੁਆਇੰਟਸ ਅਤੇ ਗੱਡੀਆਂ ਦੀ ਚੈਕਿੰਗ ਕਰਕੇ ਪੀ.ਸੀ.ਆਰ. ਦੇ ਮੁਲਾਜਮਾਂ ਵੱਲੌ ਇਤਲਾਹ ਦਿੱਤੀ ਗਈ ਕਿ ਇੱਕ ਗੱਡੀ ਸ਼ੱਕੀ ਹਾਲਤ ਵਿਚ ਕੰਟਰੀ ਮਾਲ ਖਰੜ ਦੀ ਪਿਛਲੀ ਸਾਇਡ ਤੇ ਖੜੀ ਮਿਲੀ ਹੈ। ਇਤਲਾਹ ਮਿਲਣ ਤੇ ਡੀ.ਐਸ.ਪੀ. ਸਿਟੀ-1 ਅਤੇ ਇੰਸਪੈਕਟਰ ਮੁੱਖ ਅਫਸਰ ਥਾਣਾ ਫੇਜ਼-1 ਮੁਹਾਲੀ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ ਫੋਰੈਸਿਕ ਟੀਮ ਮੌਕੇ ਤੇ ਬੁਲਾਈ ਗਈ ਅਤੇ ਲਾਵਾਰਿਸ ਖੜੀ ਮਿਲੀ ਵੈਕਸ ਵੌਗਨ ਗੱਡੀ ਦੀ ਤਲਾਸੀ ਲਈ ਗਈ ਅਤੇ ਮਨਜਿੰਦਰ ਸਿੰਘ ਵੱਲੋਂ ਕੰਟਰੋਲ ਰੂਮ ਮੁਹਾਲੀ ਨੂੰ ਦਿੱਤੀ ਗਈ ਇਤਲਾਹ ਬਾਰੇ ਬਾਰੀਕੀ ਨਾਲ ਘੋਖਿਆ ਗਿਆ ਅਤੇ ਇਹ ਗੱਲ ਸਾਹਮਣੇ ਆਈ ਕਿ ਇਹ ਗੱਡੀ ਬੈਂਕ ਡਕੈਤੀ ਦੌਰਾਨ ਵਰਤੀ ਗਈ ਹੈ ਅਤੇ ਮਨਜਿੰਦਰ ਸਿੰਘ ਵੱਲੋਂ ਗੱਡੀ ਖੋਹ ਦੀ ਝੂਠੀ ਇਤਲਾਹ ਦੇ ਕੇ ਬੈਂਕ ਡਕੈਤੀ ਵਿਚੋਂ ਆਪਣੇ ਆਪ ਨੂੰ ਬਚਾਉਣ ਲਈ ਝੂਠੀ ਕਹਾਣੀ ਬਣਾਈ ਗਈ। ਚੰਗੀ ਤਰਾਂ ਘੋਖ ਪੜ੍ਹਤਾਲ ਕਰਨ ਅਤੇ ਤਫਤੀਸ ਦੌਰਾਨ ਮਨਜਿੰਦਰ ਸਿੰਘ ਨੇ ਮੰਨਿਆਂ ਕਿ ਇਹ ਵਾਰਦਾਤ ਉਸ ਨੇ ਹੀ ਕੀਤੀ ਹੈ