By 121 News
Chandigarh 12th May:- ਮਾਨਵ ਮੰਗਲ ਸਮਾਰਟ ਸਕੂਲ ਅਤੇ ਲੇਟ ਜੀ.ਸੀ.ਮਿਸਰਾ ਮੈਮੋਰੀਅਲ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਵੱਲੋਂ ਸਾਂਝੇ ਤੌਰ ਤੇ ਭਲਕੇ 13 ਮਈ ਨੂੰ ਮਾਨਵ ਮੰਗਲ ਸਮਾਰਟ ਸਕੂਲ ਦੇ ਆਡੀਟੋਰੀਅਮ ਵਿਖੇ ਅੰਤਰਰਾਸਟਰੀ ਮਦਰਜ਼ ਡੇਅ ਨੂੰ ਸਮਰਪਿਤ ਮਾਂ ਸਨਮਾਨ ਸਮਾਰੋਹ ਦੌਰਾਨ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਮੈਂਬਰ ਲੋਕ ਸਭਾ ਚੰਡੀਗੜ੍ਹ ਕਿਰਨ ਖੇਰ ਸਮਾਗਮ ਦੇ ਵਿਸ਼ੇਸ ਮਹਿਮਾਨ ਵਜੋਂ ਸਮੂਲੀਅਤ ਕਰਨਗੇ। ਸਮਾਗਮ ਦੌਰਾਨ ਮਾਨਯੋਗ ਰਾਜਪਾਲ ਪੰਜਾਬ ਵੱਖ-ਵੱਖ ਖੇਤਰਾਂ ਵਿੱਚ ਨਾਮਨਾ ਖੱਟਣ ਵਾਲੀਆਂ ਔਰਤਾਂ ਨੂੰ ਸਨਾਮਨਿਤ ਕਰਨਗੇ। ਸਮਾਗਮ ਵਿੱਚ ਹੋਰ ਸਖਸੀਅਤਾਂ ਵੀ ਸ਼ਾਮਿਲ ਹੋਣਗੀਆਂ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
No comments:
Post a Comment