Friday, 14 April 2017

ਡਿਜ਼ੀਟਲ ਅਦਾਇਗੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ : ਸਿੱਧੂ

By 121 News

Chandigarh 14th April:- ਡਿਜ਼ੀਟਲ ਅਦਾਇਗੀਆਂ ਸਬੰਧੀ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ ਤਾਂ ਜੋ ਲੋਕ ਕੈਸ਼ਲੈਸ ਪੇਮੈਂਟ ਸਬੰਧੀ ਵਰਤੀਆਂ ਜਾ ਰਹੀਆਂ ਐਪਸ ਬਾਰੇ ਜਾਣਕਾਰੀ ਹਾਸਲ ਕਰਕੇ ਡਿਜ਼ੀਟਲ ਅਦਾਇਗੀਆਂ ਕਰ ਸਕਣ ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਖੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਡਾ. ਭੀਮ ਰਾਓ ਅੰਬੇਦਕਰ ਦੀ ਜੈਯੰਤੀ ਮੌਕੇ ਜਿਲ੍ਹੇ ਦੇ ਲੋਕਾਂ ਨੂੰ ਡਿਜ਼ੀਟਲ ਅਦਾਇਗੀਆਂ ਸਬੰਧੀ ਜਾਗਰੂਕ ਕਰਨ ਲਈ ਕਰਵਾਏ ਗਏ ਜਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਤੋਂ ਪਹਿਲਾਂ ਉਨਾ੍ਹਂ ਵੱਖ ਵੱਖ ਬੈਂਕਾਂ ਵੱਲੋਂ ਕੈਸ਼ਲੈਸ ਪੇਮੈਂਟ ਅਤੇ ਡਿਜ਼ੀਟਲ ਪੇਮੈਂਟ ਲਈ ਵਰਤੀਆਂ ਜਾਣ ਵਾਲੀਆਂ ਐਪਸ ਪ੍ਰਤੀ ਜਾਗਰੂਕ ਕਰਨ ਲਈ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਮੁਆਇਨਾ ਵੀ ਕੀਤਾ 

ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜੋਕਾ ਯੁੱਗ ਕੰਪਿਊਟਰ ਦਾ ਯੁੱਗ ਹੈ ਇਸ ਲਈ ਸਾਨੂੰ ਆਪਣੇ ਆਪ ਨੂੰ ਨਵੇਂ ਯੁੱਗ ਵਿਚ ਢਾਲਣਾਂ ਪਵੇਗਾ ਅਤੇ ਇਸ ਮੁਕਾਬਲੇ ਦੇ ਯੁੱਗ ਵਿਚ ਅਸੀਂ ਤਾਂ ਹੀ ਤਰੱਕੀ ਕਰ ਸਕਾਂਗੇ ਜੇ ਕਰ ਅਸੀਂ ਨਵੀਂਆਂ ਨਵੀਂਆਂ ਤਕਨੀਕਾਂ ਅਪਣਾ ਕੇ ਸਮੇਂ ਦੇ ਹਾਣੀ ਬਣਾਂਗੇ। ਉਨਾ੍ਹਂ ਕਿਹਾ ਕਿ ਡਿਜ਼ੀਟਲ ਅਦਾਇਗੀਆਂ ਅਸੀਂ ਘਰ ਬੈਠੇ ਹੀ ਕਰ ਸਕਦੇ ਹਾਂ ਜਿਸ ਲਈ ਸਾਨੂੰ ਬੈਂਕ ਆਦਿ ਵਿਚ ਜਾਣ ਦੀ ਲੋੜ ਨਹੀਂ ਉਨਾ੍ਹਂ ਕਿਹਾ ਕਿ ਡਿਜ਼ੀਟਲ ਅਦਾਇਗੀ ਰਾਹੀਂ ਜਿਥੇ ਪਾਰਦਰਸ਼ਤਾ ਆਉਂਦੀ ਹੈ ਉਥੇ ਸਮਾਂ ਵੀ ਬਚਦਾ ਹੈ। ਉਨਾ੍ਹਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਡਿਜ਼ੀਟਲ ਅਦਾਇਗੀਆਂ ਲਈ ਜਿਲ੍ਹਾ ਪੱਧਰ ਬਲਾਕ ਪੱਧਰ ਅਤੇ ਪੰਚਾਇਤ ਪੱਧਰ ਤੇ ਕਰਵਾਏ ਗਏ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮੇਂ ਦੀ ਲੋੜ ਹਨ ਜਿਸ ਨਾਲ ਲੋਕ ਨਵੀਂਆਂ ਤਕਨੀਕਾਂ ਨਾਲ ਜੁੜਦੇ ਹਨ। ਇਸ ਤੋਂ ਪਹਿਲਾਂ ਬਲਬੀਰ ਸਿੰਘ ਸਿੱਧੂ ਨੇ ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ਤੇ  ਫੁੱਲ ਵੀ ਅਰਪਣ ਕੀਤੇ ਇਸ ਮੌਕੇ ਨਾਗਪੁਰ ਵਿਖੇ ਹੋਏ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿਜ਼ੀਟਲ ਅਦਾਇਗੀਆਂ ਨੂੰ ਉਤਸ਼ਾਹਤ ਕਰਨ ਸਬੰਧੀ ਦਿੱਤੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ।  

ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਜਿਥੇ ਦੇਸ਼ ਵਿਚ ਨੀਤੀ ਆਯੋਗ ਵੱਲੋਂ ਖਪਤਕਾਰਾਂ ਲਈ ਮੈਗਾ ਡਰਾਅ ਆਫ ਲੱਕੀ ਗ੍ਰਹਾਕ ਯੋਜਨਾ ਅਤੇ ਵਪਾਰੀਆਂ ਲਈ ਡਿਜ਼ੀਧੰਨ ਵਪਾਰ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਨੂੰ ਐਸ..ਐਸ ਨਗਰ ਜਿਲ੍ਹੇ ਵਿਚ ਸ਼ੁਰੂ ਕੀਤਾ ਜਾਵੇਗਾ ਪਹਿਲਾਂ ਛੋਟੇ ਛੋਟੇ ਗ੍ਰਹਾਕਾਂ ਅਤੇ ਛੋਟੇ ਵਪਾਰੀਆਂ ਲਈ ਇਹ ਡਰਾਅ ਸ਼ੁਰੂ ਕੀਤਾ ਜਾਵੇਗਾ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿਲ੍ਹੇ ਸ਼ੁਰੂ ਕੀਤੇ ਜਾਣ ਵਾਲੇ ਮੈਗਾ ਡਰਾਅ ਦੇ ਜੇਤੂਆਂ ਨੂੰ ਆਜ਼ਾਦੀ ਦਿਵਸ ਸਮਾਰੋਹ ਮੌਕੇ ਸਨਮਾਨਿਤ ਕੀਤਾ ਜਾਵੇਗਾ। ਉਨਾ੍ਹਂ ਕਿਹਾ ਕਿ ਡਿਜ਼ੀਟਲ ਅਦਾਇਗੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਨਿੰਰਤਰ ਜਾਰੀ ਰੱਖਿਆ ਜਾਵੇਗਾ। ਗੁਰਪ੍ਰੀਤ ਕੌਰ ਸਪਰਾ ਨੇ ਇਸ ਮੌਕੇ ਡਿਜ਼ੀਟਾਈਜ਼ੇਸ਼ਨ ਤੇ ਕੈਸ਼ਲੈਸ ਬੈਂਕਿੰਗ ਤੇ ਕਰਵਾਏ ਗਏ ਸਕੂਲੀ ਵਿਦਿਆਰਥੀਆਂ ਦੇ ਕੁਈਜ਼ ਮੁਕਾਬਲਿਆਂ ਦੇ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਇਸ ਤੋਂ ਪਹਿਲਾਂ ਉਨਾ੍ਹਂ ਵੱਖ ਵੱਖ ਬੈਂਕਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਮੁਆਇਨਾ ਵੀ ਕੀਤਾ ਇਸ ਤੋਂ ਪਹਿਲਾਂ ਐਲ.ਡੀ.ਐਮ ਪੰਜਾਬ ਨੈਸ਼ਨਲ ਬੈਂਕ ਆਰ.ਕੇ ਸੈਣੀ ਨੇ ਸਮਾਗਮ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। 

ਸਮਾਗਮ ਮੌਕੇ  ਸੇਵਾ ਮੁਕਤ ਪ੍ਰੋਫੈਸ਼ਰ ਬਲਦੇਵ ਸਿੰਘ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪੰਜਾਬ ਨੈਸ਼ਨਲ ਬੈਂਕ ਦੀ ਸਿਮਰਨ ਅਤੇ ਸਟੇਟ ਬੈਂਕ ਆਫ ਇੰਡੀਆ ਦੀ ਸੁਗੰਧਾ ਨੇ ਡਿਜ਼ੀਟਲ ਪ੍ਰੈਜੈਂਟੇਸ਼ਨ ਪੇਸ਼ ਕੀਤੀ। ਜਿਸ ਵਿਚ ਡਿਜ਼ੀਟਲ ਅਦਾਇਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਨਾ੍ਹਂ ਇਸ ਮੌਕੇ ਭੀਮ ਐਪ , ਮੁਬਾਇਲ ਬੈਕਿੰਗ ਇੰਟਰਨੈਟਿੰਗ ਬੈਕਿੰਗ , ਵਾਇਲਟ , ਡੈਬਿਟ ਕਾਰਡ, ਕਰੈਡਿਟ ਕਾਰਡ ਦੀ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

No comments:

Post a Comment