By 121 News
Chandigarh 17th April:- ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀਆਂ ਖਰੜ, ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬਸੀ, ਲਾਲੜੂ, ਤਸਿੰਬਲੀ, ਸਮਗੌਲੀ, ਜੜੌਤ ਅਤੇ ਬਨੂੜ ਮੰਡੀ ਵਿੱਚ ਜਿਲ੍ਹੇ ਦੇ ਕਿਸ਼ਾਨਾਂ ਦੀ 62 ਹਜਾਰ 197 ਮੀਟਰਿਕ ਟਨ ਕਣਕ ਪੁੱਜੀ ਹੈ। ਜਿਸ ਵਿੱਚੋਂ 62 ਹਜਾਰ 12 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਜਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੀ 59 ਕਰੋੜ 98 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਖਰੀਦ ਏਜੰਸੀਆਂ ਨੁੰ ਸਖਤ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਉਹ ਕਣਕ ਦੀ ਖਰੀਦ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਦਿਖਾਉਣ ਅਤੇ ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਸੁੱਕੀ ਕਣਕ ਦਾ ਦਾਣਾ ਦਾਣਾ ਖਰੀਦਣ ਨੂੰ ਯਕੀਨੀ ਬਣਾਇਆ ਜਾਵੇ ਤੇ ਮੰਡੀਆਂ ਵਿੱਚ ਕਿਸਾਨਾਂ ਨੁੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ।
ਗੁਰਪ੍ਰੀਤ ਕੌਰ ਸਪਰਾ ਨੇ ਇਸ ਮੌਕੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਲੈ ਕੇ ਆਉਣ ਅਤੇ ਕੰਬਾਇਨਾਂ ਰਾਂਹੀ ਰਾਤ 07-00 ਵਜੇ ਤੋਂ ਸਵੇਰੇ 08-00 ਵਜੇ ਤੱਕ ਕਣਕ ਦੀ ਕਟਾਈ ਨਾ ਕਰਾਉਣ ਕਿਉਕਿ ਇਸ ਸਮੇਂ ਦੌਰਾਨ ਕਣਕ ਕਟਾਉਣ ਨਾਲ ਕਣਕ ਵਿੱਚ ਨਮੀ ਵੱਧ ਹੁੰਦੀ ਹੈ। ਜਿਸ ਕਰਕੇ ਕਿਸਾਨ ਨੂੰ ਮੰਡੀ ਵਿੱਚ ਖੱਜਲ ਖੁਆਰ ਹੋਣਾ ਪੈ ਸਕਦਾ ਹੈ। ਸ੍ਰੀਮਤੀ ਸਪਰਾ ਨੇ ਇਸ ਮੌਕੇ ਕਿਸ਼ਾਨਾਂ ਨੂੰ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੀ ਨਾੜ ਅਤੇ ਹੋਰ ਫਸ਼ਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਜਿਲ੍ਹਾ ਪ੍ਰਸਾਸ਼ਨ ਨੂੰ ਸੈਟੇਲਾਈਟ ਅੱਗ ਲਗਾਉਣ ਦੀ ਸੂਰਤ ਵਿੱਚ ਤੁਰੰਤ ਸੂਚਨਾਂ ਜਿਲ੍ਹਾ ਪ੍ਰਸਾਸ਼ਨ ਤੱਕ ਪੁੱਜ ਜਾਂਦੀ ਹੈ। ਜਿਸ ਨਾਲ ਗਠਿਤ ਕੀਤੀਆਂ ਟੀਮਾਂ ਤੁਰੰਤ ਹਰਕਤ ਵਿੱਚ ਆ ਜਾਂਦੀਆਂ ਹਨ। ਅਤੇ ਅੱਗ ਲਾਉਣ ਦੀ ਸੂਰਤ ਵਿਚ ਕਿਸਾਨਾਂ ਤੋਂ ਜੁਰਮਾਨਾ ਵਸੂਲਿਆ ਜਾਦਾਂ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਕਿਸਾਨ ਦੇ ਜਮੀਨ ਦੀ ਉਪਜਾਉ ਸ਼ਕਤੀ ਨਸ਼ਟ ਹੁੰਦੀ ਹੈ। ਉਥੇ ਵਾਤਾਵਰਣ ਵੀ ਪ੍ਰਦੂਸਿਤ ਹੁੰਦਾ ਹੈ। ਜਿਸ ਨਾਲ ਭਿਆਨਕ ਬਿਮਾਰੀਆਂ ਫੈਲਦੀਆਂ ਹਨ।
ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਰਕਾਰੀ ਖਰੀਦ ਏਂਜੰਸੀ ਪਨਗਰੇਨ ਵੱਲੋਂ ਹੁਣ ਤੱਕ 12 ਹਜਾਰ 502 ਮੀਟਰਿਕ ਟਨ ਕਣਕ, ਮਾਰਕਫੈਡ ਵੱਲੋ 10 ਹਜਾਰ 72 ਮੀਟਰਿਕ ਟਨ, ਪਨਸ਼ਪ ਵੱਲੋਂ, 8024 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਵੱਲੋ 8756 ਮੀਟਰਿਕ ਟਨ, ਪੰਜਾਬ ਐਗਰੋ ਵੱਲੋਂ 7793 ਮੀਟਰਿਕ ਟਨ, ਐਫ.ਸੀ.ਆਈ. ਵੱਲੋਂ. 10 ਹਜਾਰ 917 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 3948 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ ਕਿਸਾਨਾਂ ਨੂੰ 13 ਕਰੋੜ 26 ਲੱਖ ਰੁਪਏ, ਦੀ ਅਦਾਇਗੀ ਅਤੇ ਮਾਰਕਫੈਡ ਵੱਲੋਂ 9 ਕਰੋੜ 96 ਲੱਖ, ਪਨਸਪ ਵੱਲੋਂ 10 ਕਰੋੜ 22 ਲੱਖ, ਪੰਜਾਬ ਸਟੇਟ ਵੇਆਰ ਕਾਰਪੋਰੇਸ਼ਨ ਵੱਲੋਂ 12 ਕਰੋੜ 9 ਲੱਖ, ਪੰਜਾਬ ਐਗਰੋ ਵੱਲੋ 9ਕਰੋੜ 89 ਲੱਖ ਅਤੇ ਐਫ.ਸੀ.ਆਈ. ਵੱਲੋ 4 ਕਰੋੜ 56 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ 26 ਹਜਾਰ 968 ਮੀਟਰਿਕ ਟਨ ਕਣਕ ਦੀ ਲੀਫਟਿੰਗ ਕੀਤੀ ਜਾ ਚੁੱਕੀ ਹੈ। ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਖੀਰਦ ਏਂਜੰਸੀਆਂ ਨੁੰ ਲਾਲੜੁ ਮੰਡੀ ਸਮੇਤ ਹੋਰ ਜਿਲ੍ਹੇ ਦੀਆਂ ਮੰਡੀਆਂ ਵਿੱਚੋ ਵੀ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਮੰਡੀਆਂ ਵਿੱਚ ਕਣਕ ਲਈ ਥਾਂ ਦੀ ਘਾਟ ਨਾ ਪਵੇ।
No comments:
Post a Comment