By 121 News
Chandigarh 30th March:- ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਸੈਕਟਰ 76 ਸਥਿਤ ਜਿਲ੍ਹਾ ਕੋਰਟ ਕੰਪਲੈਕਸ ਵਿਖੇ ਬੱਚਿਆਂ ਲਈ ਖੋਲੇ ਗਏ ਕਰੈਚ ਵਿੱਚ ਹੁਣ ਤੱਕ 17 ਬੱਚਿਆਂ ਦਾ ਦਾਖਲਾ ਹੋ ਚੁੱਕਾ ਹੈ ਜਿਨ੍ਹਾਂ ਵਿਚੋਂ ਸਭ ਤੋਂ ਛੋਟਾ ਬੱਚਾ 7 ਮਹੀਨੀਆਂ ਦਾ ਅਤੇ ਸਭ ਤੋਂ ਵੱਡਾ ਬੱਚਾ ਸਾਢੇ ਸੱਤ ਸਾਲ ਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਦੱਸਿਆ ਕਿ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਜੂਡੀਸੀਅਲ ਅਧਿਕਾਰੀਆਂ ਅਤੇ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਕੰਮ ਕਰਨ ਵਾਲੇ ਸਟਾਫ ਦੇ ਬੱਚਿਆਂ ਲਈ ਕਰੈਚ ਖੁਲਿਆਂ ਗਿਆ ਹੈ ਅਤੇ ਕਰੈਚ ਲਈ ਛੇ ਮੈਂਬਰਾਂ ਦਾ ਸਟਾਫ ਲਗਾਇਆ ਗਿਆ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਕਰੈਚ ਦਾ ਸਮਾਂ ਸਵੇਰੇ 9.00 ਵਜੇ ਤੋਂ ਸਾਮ 5.30 ਵਜੇ ਤੱਕ ਦਾ ਹੈ। ਕਰੈਚ ਵਿੱਚ ਬੱਚਿਆਂ ਦੀ ਸਹੂਲਤ ਲਈ ਸਾਰੀਆਂ ਸੁਵਿਧਾਵਾਂ ਹਨ। ਜਿਸ ਵਿੱਚ ਬੱਚਿਆਂ ਦੇ ਸੋਣ ਲਈ ਬੈਡ, ਖੇਡਣ ਲਈ ਖਡੋਣੇ, ਪੈਂਟਰੀ ਦਾ ਸਮਾਨ, ਫਰਿਜ, ਓਵਨ, ਗੈਸ ਚੁੱਲਾ ਅਤੇ ਬੱਚਿਆਂ ਦੀ ਦਿਲਚਸਪੀ ਲਈ ਪੜਾਈ ਲਿਖਾਈ ਦਾ ਸਮਾਨ ਜਿਸ ਵਿੱਚ ਡਰਾਇੰਗ ਕਿਤਾਬਾ ਅਤੇ ਕਲਰਸ ਵੀ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਕੋਰਟ ਕੰਪਲੈਕਸ ਵਿੱਚ ਕਰਮਚਾਰੀ ਔਰਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਕਰਕੇ ਕੋਰਟ ਕੰਪਲੈਕਸ ਵਿਖੇ ਕਰੈਚ ਹੋਣਾ ਲਾਜਮੀ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਯਤਨਾ ਸਦਕਾ ਕੋਰਟ ਕੰਪਲੈਕਸ ਦੇ ਜੂਡੀਸੀਅਲ ਅਫ਼ਸਰਾਂ ਅਤੇ ਸਟਾਫ ਮੈਂਬਰਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਲਈ ਇਹ ਬਹੁਤ ਹੀ ਸਫਲ ਅਤੇ ਸਲਾਘਾਯੋਗ ਕਦਮ ਚੁੱਕਿਆ ਗਿਆ ਹੈ।
ਇਥੇ ਇਹ ਵਰਣਨਯੋਗ ਹੈ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਣਯੋਗ ਜਸਟਿਸ ਸ੍ਰੀ ਸਿਆਵੈਕਸ ਜਲ ਵਜੀਫਾਦਾਰ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੈਟਰਨ ਐਂਡ ਚੀਫ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੀ ਅਗਵਾਈ ਹੇਠ ਮਾਣਯੋਗ ਜਸਟਿਸ ਸ੍ਰੀਮਤੀ ਦਿਆ ਚੋਧਰੀ ਮਾਣਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਕਰੈਚ ਦਾ ਉਦਘਾਟਨ ਕੀਤਾ ਗਿਆ ਸੀ। ਇਸ ਮੌਕੇ ਮਾਣਯੋਗ ਜਸਟਿਸ ਸੁਰਿੰਦਰ ਗੁਪਤਾ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪ੍ਰਬੰਧਕੀ ਜੱਜ ਐਸ.ਏ.ਐਸ.ਨਗਰ, ਮਾਣਯੋਗ ਜਸਟਿਸ ਹਰੀਪਾਲ ਵਰਮਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਸਾਮਲ ਸਨ।
No comments:
Post a Comment