By 121 News
Chandigarh 21st December:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦਾ ਕੋਈ ਵੀ ਨੌਜ਼ਵਾਨ ਜਿਸ ਦੀ ਉਮਰ 01 ਜਨਵਰੀ 2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਵੋਟ ਬਣਾਉਣ ਤੋਂ ਵਾਝਾਂ ਨਾ ਰਹੇ । ਆਪਣੀ ਵੋਟ ਬਣਾਉਣ ਲਈ ਉਹ ਫਾਰਮ ਨੰਬਰ 6 ਭਰਕੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੇ ਦਫਤਰ ਵਿਖੇ ਜਮਾ੍ਹਂ ਕਰਵਾ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ -ਕਮ-ਜਿਲ੍ਹਾ ਚੋਣ ਅਫਸਰ ਐਸ.ਏ.ਐਸ ਨਗਰ ਡੀ.ਐਸ.ਮਾਂਗਟ ਨੇ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਿਕ ਵੋਟਰ ਸੂਚੀ ਦੀ ਲਗਾਤਾਰ ਸੁਧਾਈ 2017 ਦੌਰਾਨ ਹੁਣ ਮਿਤੀ 13 ਦਸੰਬਰ ਤੱਕ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 29 ਦਸੰਬਰ ਤੱਕ ਕਰ ਦਿੱਤਾ ਜਾਵੇਗਾ ਅਤੇ ਇਹ ਦਾਅਵੇ ਅੰਤਿਮ ਇਤਰਾਜ਼ ਅੰਤਿਮ ਪ੍ਰਕਾਸ਼ਤ ਵੋਟਰ ਸੂਚੀ ਜੋ ਹੁਣ 05 ਜਨਵਰੀ 2017 ਨੂੰ ਪ੍ਰਕਾਸ਼ਿਤ ਹੋਣੀ ਹੈ ਨਾਲ ਸ਼ਾਮਿਲ ਕੀਤੇ ਜਾਣਗੇ। ਵੋਟਰ ਸੂਚੀ ਦੀ ਲਗਾਤਾਰ ਸੁਧਾਈ 2017 ਦੌਰਾਨ 14 ਦਸੰਬਰ ਤੋਂ ਬਾਅਦ ਪ੍ਰਾਪਤ ਦਾਅਵੇ ਅਤੇ ਇਤਰਾਜ਼ਾਂ ਦਾ ਸਪਲੀਮੈਂਟ, ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਸਪਲੀਮੈਂਟ-2 ਤਿਆਰ ਕੀਤਾ ਜਾਵੇਗਾ।
ਡੀ.ਐਸ.ਮਾਂਗਟ ਨੇ ਅਪੀਲ ਕੀਤੀ ਕਿ ਜਿਨਾ੍ਹਂ ਦੀ ਹੁਣ ਤੱਕ ਵੋਟ ਨਹੀਂ ਬਣੀ ਉਹ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰਕੇ ਦੇਣ ਨੂੰ ਯਕੀਨੀ ਬਣਾਉਣ ਤਾਂ ਜੋ ਉਹ ਆਪਣੇ ਸੰਵਿਧਾਨਿਕ ਹੱਕ ਵੋਟ ਦੀ ਵਰਤੋਂ ਕਰ ਸਕਣ।
No comments:
Post a Comment