By 121 News
Chandigarh 09th August:- ਪੰਜਾਬ ਵਿੱਚ ਲੋਕਾਂ ਨੂੰ ਡੇਂਗੂ ਦੇ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਡੇਂਗੂ ਫ੍ਰੀ ਐਪਲੀਕੇਸ਼ਨ ਲਾਂਚ ਕੀਤੀ ਗਈ। ਇਸ ਐਪਲੀਕੇਸ਼ਨ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਫੇਜ਼-6 ਮੋਹਾਲੀ ਵਿਖੇ ਕੀਤਾ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਅਤੇ ਸਕੱਤਰ ਸਿਹਤ ਕਮ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਹੁਸਨ ਲਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਹਰ ਮਾਧਿਅਮ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਲੋਕਾਂ ਨੂੰ ਅਤੇ ਖਾਸ ਤੌਰ ਤੇ ਯੂਥ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਫ੍ਰੀ ਐਪਲੀਕੇਸ਼ਨ ਦਾ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਡੇਂਗੂੰ ਸਬੰਧੀ ਪੰਜਾਬੀ ਅਤੇ ਅੰਗਰੇਜ਼ੀ ਬਾਰੇ ਜਾਣਕਾਰੀ ਦਿੱਤੀ ਗਈ।
ਇਸੇ ਤਰਾ ਪੰਜਾਬ ਵਿੱਚ ਚੰਗਾ ਕੰਮ ਕਰ ਰਹੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ਤੇ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਪੰਜਾਬ ਦੇ ਸਮੂਹ ਸਿਵਲ ਸਰਜਨ ਅਤੇ ਐਸਐਮਓ ਨੇ ਹਿੱਸਾ ਲਿਆ। ਇਸ ਦੌਰਾਨ ਪੰਜਾਬ ਵਿੱਚ ਹਰ ਪੱਖੋਂ ਵਧੀਆਂ ਕੰਮ ਕਰਨ ਵਾਲੀਆਂ ਸਿਹਤ ਸੰਸਥਾਵਾਂ ਨੂੰ ਚੁਣਿਆ ਗਿਆ। ਇਨ• ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਨਮਾਨਿਤ ਕੀਤਾ। ਇਸੇ ਤਰਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਅਤੇ ਸਕੱਤਰ ਸਿਹਤ ਕਮ ਨੈਸ਼ਨਲ ਹੈਲਥ ਮਿਸ਼ਨ ਤੇ ਮਿਸ਼ਨ ਡਾਇਰੈਕਟਰ ਹੁਸਨ ਲਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਵਿੱਚ ਪਟਿਆਲਾ, ਪਠਾਨਕੋਟ ਅਤੇ ਬਰਨਾਲਾ ਜ਼ਿਲ•ਾ ਨੂੰ ਓਵਰਆਲ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰਾ ਜ਼ਿਲ•ਾਹਸਪਤਾਲ ਮਾਨਸਾ, ਜ਼ਿਲ•ਾ ਹੁਸ਼ਿਆਰਪੁਰ ਵਿੱਚ ਸਬ ਡਿਵੀਜ਼ਨਲ ਹਸਪਤਾਲ (ਐਸਡੀਐਚ) ਦਸੂਹਾ, ਜ਼ਿਲ•ਾ ਫਾਜ਼ਿਲਕਾ ਵਿੱਚ ਐਸਡੀਐਚ ਅਬੋਹਰ, ਜ਼ਿਲ•ਾ ਮੁਕਸਤਰ ਵਿੱਚ ਐਸਡੀਐਚ ਮਲੋਟ ਅਤੇ ਜ਼ਿਲ•ਾ ਪਟਿਆਲਾ ਦੇ ਕਮਊਨਿਟੀ ਹੈਲਥ ਸੈਂਟਰ ਕਿਨੌਰ ਨੂੰ ਚੰਗੀ ਕਾਰਗੁਜ਼ਾਰੀ ਦੇ ਲਈ ਸਨਮਾਨਿਤ ਕੀਤਾ ਗਿਆ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਵਿੱਚ ਹਸਪਤਾਲਾਂ ਵਿੱਚ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਹਸਪਤਾਲਾਂ ਦੇ ਹਰ ਪਾਸੇ ਪੂਰੀ ਸਫਾਈ ਰੱਖੀ ਜਾਵੇ।
ਇਸੇ ਤਰਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੈਪਾਟਾਈਟਸ ਸੀ ਦਾ ਇਲਾਜ ਮੁਫ਼ਤ ਕੀਤਾ ਗਿਆ ਹੈ। ਇਸ ਦੇ ਲਈ ਕਿਸੇ ਵੀ ਤਰਾ ਦੇ ਫੰਡ ਦੀ ਕੋਈ ਕਮੀ ਨਹੀਂ ਹੈ। ਇਸ ਲਈ ਮਰੀਜਾਂ ਨੂੰ ਦਵਾਈਆਂ ਦੇ ਮਾਮਲੇ ਵਿੱਚ ਕਿਸੇ ਵੀ ਤਰਾ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇਸੇ ਤਰਾ ਹਸਪਤਾਲਾਂ ਵਿੱਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਨੂੰ ਪੂਰੀ ਤਰਾ ਲਾਗੂ ਕੀਤਾ ਜਾਵੇ। ਇਸੇ ਤਰਾ 2014-15 ਦੌਰਾਨ ਮਰੀਜਾਂ ਦੇ ਬੀਮਾ ਦੇ ਬਕਾਇਆ ਬਿੱਲਾਂ ਦੀ ਅਦਾਇਗੀ ਕਰਨ ਦੇ ਲਈ ਸਟੇਟ ਹੈਡਕੁਆਟਰ ਨੂੰ ਰਿਪੋਰਟ ਦਿੱਤੀ ਜਾਵੇ।
ਪ੍ਰਮੁੱਖ ਸਕੱਤਰ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਮਹਿਲਾਵਾਂ ਨੂੰ ਬੇਵਜਹ ਅਲਟਰਾਸਾਉਂਡ ਕਰਵਾਉਣ ਲਈ ਨਾ ਕਿਹਾ ਜਾਵੇ। ਉਨਾਦਾ ਇੱਕ ਹੀ ਅਲਟਰਾਸਾਉਂਡ ਕੀਤਾ ਜਾਵੇ ਅਤੇ ਜੇਕਰ ਡਾਕਟਰ ਨੂੰ ਜ਼ਰੂਰੀ ਲਗਦਾ ਹੈ ਤਾਂ ਉਹ ਦੂਸਰਾ ਅਲਟਰਾਸਾਉਂਡ ਕਰਵਾਉਣ ਦੀ ਸਲਾਹ ਦੇਣ ਅਤੇ ਬਾਹਰ ਤੋਂ ਅਲਟਰਾਸਾਉਂਡ ਕਰਵਾਉਣ ਦੀ ਬੇਵਜ•ਾ ਸਲਾਹ ਨਾ ਦਿੱਤੀ ਜਾਵੇ ਅਤੇ ਇਸੇ ਤਰਾ ਮਰੀਜਾਂ ਨੂੰ ਹਸਪਤਾਲਾਂ ਵਿੱਚ ਹੀ ਮਿਲਣ ਵਾਲੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਾਣ ਤਾਂ ਜੋ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਦਿੱਤਾ ਜਾ ਸਕੇ। ਉਨ•ਾਂ ਕਿਹਾ ਕਿ ਡਾਕਟਰਾਂ ਵੱਲੋਂ ਸਿੱਧੇ ਪੀਜੀਆਈ ਚੰਡੀਗੜ• ਵਿੱਚ ਮਰੀਜਾਂ ਨੂੰ ਰੈਫਰ ਨਾ ਕਰ ਦਿੱਤਾ ਜਾਵੇ। ਉਥੇ ਉਹ ਹੀ ਮਰੀਜਾਂ ਨੂੰ ਰੈਫਰ ਕੀਤਾ ਜਾਵੇ, ਜਿਨ•ਾਂ ਨੂੰ ਜ਼ਿਆਦਾ ਐਮਰਜੈਂਸੀ ਹੈ ਅਤੇ ਉਨ•ਾਂ ਦਾ ਦੂਸਰੇ ਹਸਪਤਾਲਾਂ ਵਿੱਚ ਇਲਾਜ ਸੰਭਵ ਨਹੀਂ ਹੈ। ਇਸ ਨਾਲ ਪੀਜੀਆਈ ਚੰਡੀਗੜ• ਵਿੱਚ ਜ਼ਰੂਰਤਮੰਦ ਮਰੀਜਾਂ ਨੂੰ ਲਾਭ ਲੈਣ ਦਾ ਮੌਕਾ ਮਿਲੇਗਾ ਅਤੇ ਵਾਧੂ ਭੀੜ ਤੋਂ ਰਾਹਤ ਮਿਲੇਗੀ ਅਤੇ ਲੋਕਾਂ ਇਲਾਜ ਸਹੀ ਤਰੀਕੇ ਨਾਲ ਹੋ ਸਕੇਗਾ।
No comments:
Post a Comment