Tuesday, 2 August 2016

ਵੋਟਰਾਂ ਦੀ ਸਹੂਲਤ ਲਈ ਜਿਲੇ ਵਿੱਚ 726 ਪੋਲਿੰਗ ਸਟੇਸ਼ਨ ਹੋਣਗੇ ਸਥਾਪਿਤ : ਮਾਂਗਟ

By 121 News

Chandigarh 02nd August:- ਭਾਰਤ ਚੋਣ ਕਮਿਸ਼ਨਰ ਦੀਆ ਹਦਾਇਤਾਂ ਅਨੁਸਾਰ ਵੋਟਰਾਂ ਦੀ ਸਹੂਲਤ ਮੁੱਖ ਰੱਖਦਿਆਂ ਪੇਂਡੂ ਖੇਤਰ ਵਿੱਚ ਪੈਦੇ ਪੋਲਿੰਗ ਸਟੇਸ਼ਨਾਂ ਦੇ ਵੱਧ ਤੋ ਵੱਧ 1200 ਵੋਟਰਾਂ ਲਈ ਅਤੇ ਸ਼ਹਿਰੀ ਖੇਤਰਾਂ ਵਿੱਚ ਪੈਦੇ ਪੋਲਿੰਗ ਸਟੇਸਨਾਂ ਦੇ ਵੱਧ ਤੋਂ ਵੱਧ 1400 ਵੋਟਰਾਂ ਦੇ ਲਈ ਜਿਲ੍ਹੇ ਵਿੱਚ 726 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫ਼ਸਰ ਡੀ . ਐਸ. ਮਾਂਗਟ ਨੇ ਦੱਸਿਆ ਕਿ ਜਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ 052-ਖਰੜ ਵਿੱਚ 249, ਵਿਧਾਨ ਸਭਾ ਹਲਕਾ 053- ਐਸ..ਐਸ.ਨਗਰ ਵਿੱਚ 225 ਅਤੇ ਵਿਧਾਨ ਸਭਾ ਹਲਕਾ 112-ਡੇਰਾਬੱਸੀ ਵਿੱਚ 252 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ

No comments:

Post a Comment