Friday 29 July 2016

ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ:ਜਿਲ੍ਹਾ ਅਤੇ ਸੈਸ਼ਨਜ਼ ਜੱਜ ਅਰਚਨਾ ਪੁਰੀ

By 121 News

Chandigarh 28th July:- ਰੁੱਖ ਸਾਡੇ ਜੀਵਨ ਦਾ ਮਹੱਤਵ ਪੂਰਨ ਹਿੱਸਾ ਹਨ ਜਿਹੜੇ ਕਿ ਸਾਨੂੰ ਆਕਸੀਜ਼ਨ ਪ੍ਰਦਾਨ ਕਰਦੇ ਹਨ ਅਤੇ ਵਾਹਨਾਂ ਦੁਆਰਾ ਪ੍ਰਦੂਸ਼ਿਤ ਵਾਤਾਵਰਨ ਨੂੰ ਸਾਫ਼ ਕਰਨ ਵਿੱਚ ਵੀ ਸਹਾਈ ਹੁੰਦੇ ਹਨ ਅਤੇ ਇਹ ਤੰਦਰੁਸਤ ਜੀਵਨ ਦਾ ਆਧਾਰ ਹਨ, ਤੰਦਰੁਸਤ ਅਤੇ ਸਵਸੱਥ ਜੀਵਨ ਜਿਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜਰੂਰੀ ਹਨ ਅਤੇ ਹਰ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਵਾਤਾਵਰਣ ਨੂੰ ਸਵੱਸਥ ਬਣਾਉਣ ਲਈ ਆਪਣੀ ਜਿੰਮੇਵਾਰੀ ਨੂੰ ਸਮਝੇ ਅਤੇ ਪੁਰਾ ਕਰੇ ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਅਤੇ ਸੈਸ਼ਨਜ਼ ਜੱਜ ਅਰਚਨਾ ਪੁਰੀ ਨੇ ਜਿਲ੍ਹਾ ਕੋਰਟ ਕੰਪਲੈਕਸ ਵਿਖੇ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ 

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ..ਐਸ. ਨਗਰ ਵੱਲੋਂ ਵਾਤਾਰਵਣ ਦੀ ਸੁਰੱਖਿਆ ਲਈ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਹੋਇਆ ਜਿਲ੍ਹਾ ਕਚਹਿਰੀਆਂ, ਐਸ..ਐਸ. ਨਗਰ ਵਿੱਖੇ ਪੋਦੇ ਲਗਾਏ ਗਏ। ਇਸ ਮੌਕੇ ਅਰਚਨਾ ਪੁਰੀ, ਜਿਲ੍ਹਾ ਅਤੇ ਸੈਸ਼ਨ ਜੱਜ-ਕੱਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ..ਐਸ. ਨਗਰ ਵੱਲੋਂ ਜਿਲ੍ਹੇ ਦੇ ਬਾਕੀ ਜੱਜ ਸਾਹਿਬਾਨ ਸਣੇ ਜਿਲ੍ਹਾ ਕਚਹਿਰੀਆਂ ਦੇ ਬਗੀਚੇ ਵਿੱਚ ਪੋਦੇ ਲਗਾਏ ਗਏ।

ਜਿਲ੍ਹਾ ਅਤੇ ਸੈਸ਼ਨਜ਼ ਜੱਜ ਅਰਚਨਾ ਪੁਰੀ ਨੇ ਕਿਹਾ ਕਿ ਪੋਦੇ ਸਾਡੇ ਜੀਵਨ ਲਈ ਬਹੁਤ ਹੀ ਮਹਤੱਵਪੂਰਨ ਭੁਮਿਕਾ ਨਿਭਾਉਂਦੇ ਹਨ ਇਹ ਵਾਯੂ ਨੂੰ ਸਵੱਛ ਕਰਕੇ ਵਾਤਾਰਵਨ ਵਿੱਚ ਤਾਜ਼ਗੀ ਪੈਦਾ ਕਰਦੇ ਹਨ। ਅਤੇ ਸਾਡੇ ਆਲੇ ਦੁਆਲੇ ਨੂੰ ਹਰਿਆਲੀ ਨਾਲ ਭਰਪੂਰ ਕਰ ਦਿੰਦੇ ਹਨ ਜਿਸ ਨਾਲ ਵਾਤਾਵਰਣ ਵਿੱਚ ਕੁਦਰਤੀ ਸੁੰਦਰਤਾ ਪੈਦਾ ਹੁੰਦੀ ਹੈ।

ਮੋਨਿਕਾ ਲਾਂਬਾ ਵੱਲੋਂ ਵੀ ਦੱਸਿਆ ਗਿਆ ਗਿਆ ਕਿ ਆਪਣੇ ਆਸ ਪਾਸ ਰੁੱਖ ਲਗਾਉਣ ਨਾਲ ਅਸੀਂ ਆਪਣਾ ਅਤੇ ਹੋਰਨਾਂ ਦਾ ਫਾਇਦਾ ਕਰਦੇ ਹਾਂ

 

No comments:

Post a Comment