Wednesday, 2 April 2014

ਉਡਣ ਦਸਤੇ ਵੱਲੋਂ ਨਾਕਾ ਲਗਾ ਕੇ ਗੱਡੀਆਂ ਦੀ ਕੀਤੀ ਅਚਨਚੇਤੀ ਚੈਕਿੰਗ

By 121 News Reporter

Mohali 02nd April:-- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪੱਧਰ ਤੇ ਸ੍ਰੀ ਸੰਜੀਵ ਕੁਮਾਰ ਸਕੱਤਰ ਜ਼ਿਲ੍ਹਾ ਪ੍ਰੀਸਦ ਵੱਲੋਂ ਉਡਣ ਦਸਤੇ ਦੇ ਸਮੂਹ ਮੈਂਬਰਾਂ ਨਾਲ  ਲਖਨੌਰ- ਲਾਂਡਰਾਂ ਸੜਕ  ਸਥਿਤ ਬੈਰੀਅਰ ਨੇੜੇ ਵਿਸ਼ੇਸ ਨਾਕਾ ਲਗਾ ਕੇ ਗੱਡੀਆਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ ਤਾਂ ਜੋ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕੋਈ ਵੀ ਵਿਅਕਤੀ ਜਾਂ ਚੋਣ ਲੜਣ ਵਾਲਾ ਉਮੀਦਵਾਰ ਵੋਟਰਾਂ ਨੂੰ ਪੈਸਿਆਂ ਦਾ ਲਾਲਚ ਅਤੇ ਹੋਰ ਹਥਕੰਡੇ ਵਰਤ ਕੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ ਨਾ ਕਰੇ

 ਸੰਜੀਵ ਕੁਮਾਰ ਨੇ ਦੱਸਿਆ ਕਿ ਲਗਾਏ ਗਏ ਨਾਕੇ ਦੌਰਾਨ ਤਕਰੀਬਨ 70 ਵੱਖ-ਵੱਖ ਗੱਡੀਆਂ ਦੀ ਚੈਕਿੰਗ ਕੀਤੀ ਗਈ ਪਰੰਤੂ ਉਨ੍ਹਾਂ ' ਕੋਈ ਸ਼ੱਕੀ ਨਕਦੀ ਜਾਂ ਹੋਰ ਕਿਸੇ ਕਿਸਮ ਦੀ ਸਮੱਗਰੀ ਜਿਹੜੀ ਕਿ ਵੋਟਰਾਂ ਦੇ ਭਰਮਾਉਣ ਲਈ ਵਰਤੀ ਜਾ ਸਕੇ ਨਹੀਂ ਪ੍ਰਾਪਤ ਹੋਈ ਇਥੇ ਇਹ ਵਰਣਨ ਯੋਗ ਹੈ ਕਿ ਚੋਣਾਂ ਦੇ ਮਦੇਨਜ਼ਰ ਕੋਈ ਵੀ ਵਿਅਕਤੀ 50 ਹਜ਼ਾਰ ਤੋ ਉਪਰ ਰਾਸ਼ੀ ਬਿਨ੍ਹਾਂ ਸਬੂਤਾਂ ਤੋਂ ਆਪਣੇ ਨਾਲ ਲੈ ਕੇ ਨਹੀਂ ਚਲ ਸਕਦਾ

 

No comments:

Post a Comment