Monday 24 March 2014

ਸਰਕਾਰੀ ਜਮੀਨਾਂ ਤੇ ਨਜ਼ਾਇਜ਼ ਕਬਜੇ ਬਰਦਾਸਤ ਨਹੀਂ ਕੀਤੇ ਜਾਣਗੇ: ਸਿੱਧੂ

By 121 News Reporter

Mohali 24th March:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ' ਸਰਕਾਰੀ ਜਮੀਨਾਂ ਤੇ ਹੋਣ ਵਾਲੇ ਨਜਾਇਜ਼ ਕਬਜਿਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਜ਼ਾਇਜ਼ ਕਬਜਾ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਹ ਹਦਾਇਤਾਂ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਾਰਜਸਾਧਕ ਅਫ਼ਸਰਾਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ

 

ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਇਸ ਮੌਕੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਸ਼ਹਿਰ ਦੀ ਹਦੂਦ ਅੰਦਰ ਕੋਈ ਨਜ਼ਾਇਜ਼ ਕਬਜਾ ਕਰਦਾ ਹੈ ਤਾਂ ਉਸ ਨੂੰ ਮੌਕੇ ਤੇ ਹੀ ਜਾ ਕੇ ਤੁਰੰਤ ਹਟਾਇਆ ਜਾਵੇ ਅਤੇ ਕਬਜਾ ਕਰਨ ਵਾਲੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਹਨਾਂ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਅਮਲੇ ਨੂੰ ਨਜ਼ਾਇਜ਼ ਕਬਜਿਆਂ ਸਬੰਧੀ ਸੁਚੇਤ ਕਰਦਿਆਂ ਉਹਨਾਂ ਨੂੰ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਆਖਿਆ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ  ਨੇ ਇਸ ਮੌਕੇ ਨਵਾਂ ਗਾਂਓ ਵਿਖੇ ਨਗਰ ਕੌਂਸਲ ਦੀ ਹਦੂਦ ਅੰਦਰ ਸਰਕਾਰੀ ਥਾਂ ਤੇ ਹੋ ਰਹੇ ਨਜ਼ਾਇਜ਼ ਕਬਜਿਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਾਰਜਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਨਜਾਇਜ਼ ਕਬਜਿਆਂ ਨੂੰ ਤੁਰੰਤ ਹਟਾ ਕੇ ਆਪਣੀ ਰਿਪੋਰਟ ਭੇਜਣ ਉਹਨਾਂ ਕਿਹਾ ਕਿ ਨਜਾਇਜ ਕਬਜਾ ਕਰਨ ਵਾਲਿਆਂ ਵਿਰੁੱਧ ਸਬੰਧਿਤ ਥਾਣੇ ਵਿੱਚ ਐਫ਼.ਆਈ.ਆਰ ਦਰਜ਼ ਕਰਵਾਈ ਜਾਵੇ ਤਾਂ ਜੋ ਨਜਾਇਜ਼ ਕਬਜਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕੇ  ਤੇਜਿੰਦਰਪਾਲ ਸਿੰਘ ਸਿੱਧੂ ਨੇ ਇਸ ਮੌਕੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਉਹ ਸ਼ਹਿਰਾਂ ਵਿੱਚ ਨਜਾਇਜ਼ ਰੇਹੜੀਆਂ ਅਤੇ ਆਰਜ਼ੀ ਦੁਕਾਨਾਂ ਵਾਲਿਆਂ ਵਿਰੁੱਧ ਵੀ ਕਾਰਵਾਈ ਕਰਨ ਜਿਹੜੀਆਂ ਕਿ ਆਵਾਜਾਈ ਵਿੱਚ ਵਿਘਨ ਪਾਉਂਦੀਆਂ ਹਨ ਉਹਨਾਂ ਹੋਰ ਕਿਹਾ ਕਿ ਸ਼ਹਿਰਾਂ ਦੀ ਹਦੂਦ ਅੰਦਰ ਜੇਕਰ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰ ਜਾਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਸਬੰਧੀ ਪੋਸਟਰ ਜਾਂ ਬੈਨਰ ਆਦਿ ਲਗਵਾਏ ਹੋਏ ਹਨ ਉਹਨਾਂ ਨੂੰ ਤੁਰੰਤ ਹਟਾ ਕੇ ਰਿਪੋਰਟ ਕੀਤੀ ਜਾਵੇ

 

No comments:

Post a Comment