Wednesday 19 March 2014

ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ 2 ਸਪੈਸ਼ਲ ਕਾਊਂਟਰ ਬਣਾਏ ਗਏ : ਊਮਾ ਸ਼ੰਕਰ ਗੁਪਤਾ

By 121 News Reporter

Mohali 19th March:-- ਸਾਹਿਬਜ਼ਾਦਾ ਅਜੀਤ  ਸਿੰਘ ਨਗਰ ਦੇ ਨਗਰ ਨਿਗਮ ਕਮਿਸ਼ਨਰ ਊਮਾ ਸ਼ੰਕਰ ਗੁਪਤਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 10ਫ਼ੀ ਸਦੀ ਰਿਬੇਟ ਨਾਲ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 31 ਮਾਰਚ 2014 ਐਲਾਨੀ ਜਾ ਚੁੱਕੀ ਹੈ ਇਸ ਲਈ ਸ਼ਹਿਰ ਨਿਵਾਸੀਆਂ ਨੂੰ ਜਿਹਨਾਂ ਨੇ ਅਜੇ ਤੱਕ ਪ੍ਰਾਪਰਟੀ ਟੈਕਸ ਨਹੀਂ ਜਮ੍ਹਾਂ ਕਰਵਾਇਆ ਉਹਨਾਂ ਲਈ 31 ਮਾਰਚ ਤੱਕ 10ਫੀ ਸਦੀ ਰਿਬੇਟ ਨਾਲ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦਾ ਸੁਨਹਿਰੀ ਮੌਕਾ ਹੈ ਉਹਨਾਂ ਦੱਸਿਆ ਕਿ ਟੈਕਸ ਜਮ੍ਹਾਂ ਕਰਵਾਉਣ ਲਈ ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ 2 ਸਪੈਸ਼ਲ ਕਾਊਂਟਰ ਬਣਾਏ ਗਏ ਹਨ ਇਸ ਤੋਂ ਇਲਾਵਾ ਸ਼ਹਿਰ ਨਿਵਾਸੀ ਆਪਣਾ ਪ੍ਰਾਪਰਟੀ ਟੈਕਸ ਆਨ ਲਾਇਨ www.mcmohali.org or www.netpnb.com ਤੇ ਵੀ ਜਮ੍ਹਾਂ ਕਰਵਾ ਸਕਦੇ ਹਨ  

 

No comments:

Post a Comment