Saturday, 8 February 2014

ਪੰਜਾਬ ਦੇ ਸਾਰੇ ਪ੍ਰਾਇਵੇਟ ਤਕਨੀਕੀ ਕਾਲਜ ਅਤੇ ਯੂਨੀਵਰਸਿਟੀਆਂ ਆਪੋ-ਆਪਣੇ ਕੈਪਸ ਵਿੱਚ ਸਕਿੱਲ ਡਿਵੈਲਪਮੈਂਟ ਕੇਂਦਰ ਸਥਾਪਿਤ ਕਰਨ: ਬਾਦਲ

By 121 News Reporter

Mohali 08th February:-- ਪੰਜਾਬ ਦੇ ਸਾਰੇ ਪ੍ਰਾਇਵੇਟ ਤਕਨੀਕੀ ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰਨਾਂ ਸੰਸਥਾਵਾਂ ਨੂੰ ਆਪੋ ਆਪਣੇ ਕੈਂਪਸ ਵਿੱਚ ਇੱਕ-ਇੱਕ ਸਕਿੱਲ ਡਿਵੈਲਪਮੈਂਟ ਕੇਂਦਰ ਸਥਾਪਿਤ ਕਰਨ ਤਾਂ ਜੋ ਨੌਜਵਾਨ ਹੂਨਰਮੰਦ ਸਿੱਖਿਆ ਹਾਸ਼ਲ ਕਰਕੇ ਰੋਜ਼ਗਾਰ ਤੇ ਲੱਗ ਸਕਣ  ਕਿਉਂਕਿ ਪੰਜਾਬ ਵਿੱਚ ਤਕਨੀਕੀ ਕਾਮਿਆਂ ਦੀ ਘਾਟ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਐਸ..ਐਸ.ਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਪੀ.ਟੀ.ਯੂ ਤੇ ਪੁਟੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਰੋਜ਼ਾ ਤਕਨੀਕੀ ਸਿੱਖਿਆ ਅਤੇ ਹੂਨਰ ਵਿਕਾਸ ਸਮਿੱਟ 2014 ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮਿੱਟ ਵਿੱਚ ਵੱਖ-ਵੱਖ ਤਕਨੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 50 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।

ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਹਿੰਦੂਸਤਾਨ ਦਾ ਪਹਿਲਾ ਤਕਨੀਕੀ ਐਜੂਕੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਸਮਿੱਟ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਾਮਲ ਹੋਏ ਹਨ। ਉਨ੍ਹਾਂ ਇਸ ਸੰਮੇਲਨ ਲਈ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ, ਪੀ.ਟੀ.ਯੂ ਅਤੇ ਪੁਟੀਆਂ ਨੂੰ ਮੁਬਾਰਕਬਾਦ ਦਿੱਤੀ। ਸ੍ਰ: ਬਾਦਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਿੰਦੂਸਤਾਨ ਦਾ ਭਵਿੱਖ ਨੌਜਵਾਨ ਪੀੜੀ ਨਾਲ ਜੁੜਿਆਂ ਹੋਈਆ ਹੈ ਅਤੇ ਨੌਜਵਾਨ ਪੀੜੀ ਨੇ ਸੂਬੇ ਅਤੇ ਦੇਸ਼ ਨੂੰ ਅੱਗੇ ਲਿਜਾਣਾ ਹੈ। ਉਨ੍ਹਾਂ ਇਸ ਮੌਕੇ ਤਕਨੀਕੀ ਅਦਾਰਿਆਂ ਨੂੰ ਆਖਿਆ ਕਿ ਉਹ ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਵੀ ਘੱਟ ਕਰਨ ਤਾਂ ਜੋ ਕੋਈ ਵੀ ਗਰੀਬ ਵਿਦਿਆਰਥੀ ਆਰਥਿਕ ਮਦਹਾਲੀ ਕਾਰਨ ਤਕਨੀਕੀ ਸਿੱਖਿਆ ਤੋਂ ਵਾਂਝਾ ਨਾ ਰਹੇ। ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਜੁੜੇ ਵਿਦਿਆਰਥੀਆਂ ਨੂੰ ਆਖਿਆ ਕਿ ਉਹ ਆਪਣੀ ਸਿੱਖਿਆ ਪੁਰੀ ਲਗਨ ਅਤੇ ਮਿਹਨਤ ਨਾਲ ਹਾਸਲ ਕਰ ਕੇ ਆਪਣੇ ਸੂਬੇ ਦਾ ਨਾਂ ਰੋਸ਼ਨ ਕਰਨ ਕਿਉਂਕਿ ਪੰਜਾਬੀ ਹਰ ਖੇਤਰ ਵਿੱਚ ਪਹਿਲੇ ਨੰਬਰ ਤੇ ਰਹੇ ਹਨ। ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਵੱਡੀ ਤੇਜੀ ਨਾਲ ਹਿੰਦੂਸਤਾਨ ਦਾ ਤਕਨੀਕੀ ਤੇ ਮੈਡੀਕਲ ਹੱਬ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ 1700 ਏਕੜ ਵਿੱਚ ਐਜੂ-ਸਿਟੀ ਅਤੇ ਇਸ ਤੋਂ ਇਲਾਵਾ ਮੈਡੀ-ਸਿਟੀ ਦੀ ਸਥਾਪਨਾ ਵੀ ਕੀਤੀ ਜਾ ਰਹੀਂ ਹੈ ਅਤੇ ਮੋਹਾਲੀ ਨੂੰ ਆਈ.ਟੀ. ਹੱਬ ਬਣਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਹਾਲ  ਹੀ ਵਿੱਚ ਮੋਹਾਲੀ ਵਿਖੇ ਹੋਏ ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨਦੌਰਾਨ ਵੱਡੀ-ਵੱਡੀ ਕੰਪਨੀਆਂ ਨਾਲ 65 ਹਜ਼ਾਰ ਕਰੋੜ ਰੁਪਏ ਦਾ ਨਿਵੇਸ ਕਰਨ ਲਈ ਐਮ..ਸੀ ਤੇ ਹਸਤਾਖਰ ਹੋਏ ਹਨ। ਜਿਸ ਨਾਲ ਭਵਿੱਖ ਵਿੱਚ 2 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਉਪਲੱਬਧ ਹੋਣਗੇ। ਮੁੱਖ ਮੰਤਰੀ ਨੇ ਹੋਰ ਕਿਹਾ ਕਿ ਪੰਜਾਬ ਦੇਸ਼ ਦਾ ਸਾਰੇ ਸੂਬਿਆਂ ਤੋਂ ਵੱਧ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲਾ ਸੂਬਾ ਹੈ ਮੌਜੂਦਾ ਸਰਕਾਰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੁਰੀ ਤਰ੍ਹਾਂ ਯਤਨਸ਼ੀਲ ਹੈ।  ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਵਿਦਿਅਕ ਖੇਤਰ ਦੇ ਨਾਲ-ਨਾਲ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਜਿੰਨ੍ਹਾਂ ਵਿਚ ਖੋਜ ਖੇਤਰ ਵਿਚ ਆਰੀਅਨ ਗਰੁੱਪ ਆਫ ਕਾਲਜਜ ਦੀ ਵਿਦਿਆਰਥਣ ਰੂਮਾਇਸਾ ਨੂੰ ਇਕ ਨਵਾਂ ਐਪ ਦੀ ਵਿਕਸਿਤ ਕਰਨ ਬਦਲੇ , ਅਕਾਦਮਿਕ ਖੇਤਰ ਵਿਚ ਆਰੀਆ ਭੱਟਾ ਗਰੱਪ ਆਫ ਇੰਸਟੀਚਿਯੂਟ ਦੇ ਵਿਦਿਆਰਥੀ ਝੱਲੂ ਗੋਰੇਨ ਨੂੰ ਬੀਟੈਕ ਮਕੈਲੀਕਲ ਵਿਚ 88 ਪ੍ਰਤੀਸਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਬਣਨ ਸਦਕਾ , ਮੰਡੀ ਗੋਬਿੰਦਗੜ੍ਹ ਤੋਂ ਦੇਸ ਭਗਤ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਨਵਨੀਤ ਸਿੰਘ ਨੂੰ ਯੂਨੀਵਰਸਿਟੀ ਪੱਧਰ ਤੇ ਬੈਡਮਿੰਟਨ ਅਤੇ ਐਥਲੈਟਿਕਸ ਵਿਚ ਗੋਲਡ ਮੈਡਲ ੍ਰਪਾਪਤ ਕਰਨ ਬਦਲੇ , ਪਲੇਸਮੈਂਟ ਦੇ ਖੇਤਰ ਵਿਚ ਗਿਆਨੀ ਜੈਲ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਬਠਿੰਡਾ ਦੀ ਵਿਦਿਆਰਥਣ ਖੁਸਬੂ ਨੂੰ 9 ਲੱਖ ਰੁਪਏ ਦਾ ਸਲਾਨਾ ਪੈਕੇਜ ਟਰਾਈਡੈਂਟ ਕੰਪਨੀ ਤੋਂ ਪ੍ਰਾਪਤ ਕਰਨ ਬਦਲੇ , ਐਨ.ਸੀ.ਸੀ ਵਿਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿਦਿਆਰਥੀ ਤੁਸਾਰ ਮਹਿੰਦੀਰੱਤਾ ਨੂੰ ਨੈਸਨਲ ਕੈਡਿਟ ਕਰੋਪਸ ਵਿਚ ਸੀ ਅਤੇ ਬੀ ਸਰਟੀਫਿਕੇਟ ਪ੍ਰਾਪਤ ਕਰਨ ਬਦਲੇ , ਅਤੇ ਚੰਡੀਗੜ੍ਹ ਕਾਲਜ ਆਫ ਫਾਰਮੇਸੀ ਲਾਂਡਰਾਂ ਦੇ ਵਿਦਿਆਰਥੀ ਗਗਨਦੀਪ ਸਿੰਘ ਨੂੰ ਭਾਰਤ ਸਕਾਊਟ ਐਂਡ ਗਾਈਡਸ ਵੱਲੋਂ ਰਾਸਟਰਪਤੀ ਸਕਾਊਟ ਐਵਾਰਡ ਪ੍ਰਾਪਤ ਕਰਨ ਬਦਲੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਲਾਇਫ ਟਾਇਮ ਅਚੀਵਮੈਂਟ ਵਿਚ ਸੱਤ ਵਿਦਿਅਕ ਖੇਤਰ ਦੀਆਂ ਸਖਸੀਅਤਾਂ ਡਾ: ਐਸ. ਐਸ ਭੱਟੀ ਫਾਊਂਡਰ ਟੀਚਰ ਐਂੜ ਫਾਰਮਰ ਪ੍ਰਿੰਸੀਪਲ ਸੀਸੀਏ ਚੰਡੀਗੜ੍ਹ, ਡਾ: ਆਰ .ਐਸ ਖੰਡਪੁਰ ਡਾਇਰੈਕਟਰ ਜਨਰਲ ਪੁਸਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ, ਡਾ: ਦਿਲਬਾਗ ਸਿੰਘ ਹੀਰਾ ਡਾਇਰੈਕਟਰ ਜਨਰਲ ਸੁਆਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਯੂਟ ਬਨੂੰੜ,ਡਾ: ਪੀ. ਐਸ ਬਿੰਬਰਾ ਸਾਬਕਾ ਪ੍ਰੋਫੈਸਰ ਅਤੇ ਮੁਖੀ ਥਾਪਰ ਯੂਨੀਵਰਸਿਟੀ ਪਟਿਆਲਾ, ਡਾ, ਐਮ .ਐਸ ਘੁਮਾਣ ਜੀਜੀਜੀਸੀ ਚੰਡੀਗੜ੍ਹ, ਪ੍ਰੋਫੈਸਰ ਸਾਮ ਸੁੰਦਰ ਪਟਨਾਇਕ ਡਿਪਾਰਟਮੈਂਟ ਆਫ ਐਜੂਕੇਸਨਲ ਟੀਵੀ ਸੈਂਟਰ ਨਿਟਰ ਚੰਡੀਗੜ੍ਹ, ਡਾ: ਸਾਲਿਨੀ ਗੁਪਤਾ ਪ੍ਰੋ: ਵਾਇਸ ਚਾਂਸਲਰ ਦੇਸ ਭਗਤ ਯੂਨੀਵਰਸਿਟੀ  ਨੂੰ ਵੀ ਸਨਮਾਨਿਤ ਕੀਤਾ।

ਸਮਿੱਟ ਨੂੰ ਸੰਬੋਧਨ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਪੰਜਾਬ ਦੀਆਂ ਪਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਸਖਤ ਮਿਹਨਤ ਤੋਂ ਬਾਅਦ ਸਿੱਖਿਆ ਦਾ ਇਕ ਮਾਹੌਲ ਤਿਆਰ ਕੀਤਾ ਹੈ ਇਹ ਅਦਾਰੇ ਨਾ ਕੇਵਲ ਪੰਜਾਬ ਦੇ ਵਿਦਿਆਰਥੀ ਸਗੋਂ ਹਿਦੂਸਤਾਨ ਦੇ ਨਾਲ ਨਾਲ ਸਊਥ ਈਸਟ ਏਸੀਆ ਅਫਰੀਕਾ ਅਤੇ ਕਈ ਹੋਰ ਦੇਸ਼ਾਂ ਤੋ. ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹਨ ਊਨ੍ਹਾਂ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਇਨ੍ਹਾਂ ਅਦਾਰਿਆਂ ਨੂੰ ਅੱਗੇ ਵੱਧਣ ਲਈ ਹਰ ਸੰਭਵ ਮਦਦ ਪ੍ਰਦਾਨ ਕਰੇਗੀ

 

No comments:

Post a Comment