Tuesday 25 February 2014

ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਨੂੰ ਹੋਰ ਸਹੂਲਤਾਂ ਦੇ ਕੇ ਮਾਣ ਵਿੱਚ ਕੀਤਾ ਵਾਧਾ : ਕਰਨਲ ਬਾਜਵਾ

By 121 News Reporter

Mohali 25th February:-- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਸੇਵਾਮੁਕਤ) ਪਰਮਿੰਦਰ ਸਿੰਘ ਬਾਜਵਾ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 12 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਹੋਈ ਰੈਲੀ ਵਿੱਚ ਜੋ ਸਾਬਕਾ ਸੈਨਿਕਾਂ ਨੂੰ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ ਉਸ ਬਦਲੇ ਜ਼ਿਲ੍ਹੇ ਦੀਆਂ ਵੱਖ ਵੱਖ ਸਾਬਕਾ ਸੈਨਿਕ ਜੱਥੇਬੰਦੀਆਂ ਜਿਹਨਾਂ ਵਿੱਚ ਸਾਂਝਾ ਮੋਰਚਾ, ਡਿਫੈਂਸ  ਬ੍ਰਦਰਹੁੱਡ ਅਤੇ ਐਕਸ ਸਰਵਿਸਮੈਨ ਲੀਗਜ਼ ਸ਼ਾਮਿਲ ਹਨ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਜਿਸ ਨਾਲ ਸਾਬਕਾ ਸੈਨਿਕਾਂ ਦੇ ਮਾਣ ਸਤਿਕਾਰ ਵਿੱਚ ਵਾਧਾ ਹੋਇਆ ਹੈ।

ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਨੂੰ ਪ੍ਰਾਪਰਟੀ ਟੈਕਸ ਵਿੱਚ ਛੋਟ , ਕੰਟੀਨ ਤੇ ਵੈਟ ਘੱਟ ਕਰਨਾ , ਐਨ .ਆਰ .ਆਈ ਤਰਜ਼ ਤੇ ਥਾਣੇ ਬਣਾਉਣਾ ਅਤੇ ਸਪੈਸ਼ਲ ਕੋਰਟ ਦਾ ਗਠਨ ਕਰਨਾ ਤਾਂ ਜੋ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਪੰਜਾਬ ਦੇ ਸਾਬਕਾ ਸੈਨਿਕ ਆਪਣੇ ਆਪ ਨੂੰ ਅਣਗੋਲਿਆ ਮਹਿਸੂਸ ਕਰ ਰਹੇ ਸਨ ਪ੍ਰੰਤੂ ਹੁਣ ਉਹਨਾਂ ਵਿੱਚ ਉਤਸਾਹ ਦੀ ਲਹਿਰ ਹੈ। ਉਹਨਾਂ ਰੈਲੀ ਦੌਰਾਨ ਸਾਬਕਾ ਸੈਨਿਕਾਂ ਅਤੇ ਸਾਬਕਾ ਫੌਜੀ ਜਰਨੈਲਾਂ ਨੂੰ ਦਿੱਤੇ ਮਾਣ ਸਤਿਕਾਰ ਬਦਲੇ ਵੀ ਵਿਸੇਸ ਤੌਰ ਤੇ ਧੰਨਵਾਦ ਕੀਤਾ। ਸ੍ਰ ਬਾਜਵਾ ਨੇ ਹੋਰ ਦੱਸਿਆ ਕਿ ਭਾਰਤ ਸਰਕਾਰ, ਮਨਿਸਟਰੀ ਆਫ਼ ਡਿਫੈਂਸ , ਕੰਟੀਨ ਸਟੋਰ ਡਿਪਾਰਟਮੈਂਟ, ਜਲੰਧਰ ਕੈਂਟ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਕਿ ਸੀ.ਐਸ.ਡੀ. ਰਾਹੀਂ .ਐਫ.ਡੀ. ਵੰਨ ਅਇਟਮ (ਜਿਵੇਂ ਕਿ ਕਾਰ, ਸਕੂਟਰ, ਮੋਟਰ ਸਾਇਕਲ, ਫਰਿੱਜ਼, ਮਾਇਕਰੋਵੇਵ ਓਵਨ, ਵਾਸਿੰਗ ਮਸ਼ੀਨ ਆਦਿ) ਖਰੀਦਣ ਸਮੇਂ ਡਿਮਾਂਡ ਡਰਾਫਟ ਨਾਲ ਬਣਾਇਆ ਜਾਵੇ। ਸਕੂਟਰ , ਮੋਟਰ ਸਾਇਕਲ ਲਈ  1ਮਾਰਚ 2014 ਤੋਂ ਨਵਾਂ ਪ੍ਰਫਾਰਮਾਂ ਭਰਿਆ ਜਾਵੇਗਾ ਜੋ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

 

No comments:

Post a Comment