Sunday 15 December 2013

ਮੋਹਾਲੀ ਵਿਖੇ ''ਪੁਲਿਸ ਬਜ਼ੁਰਗ ਦਿਵਸ'' ਮਨਾਇਆ

By 121 News Reporter
Mohali,15th December:-- ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀਆ ਹਦਾਇਤਾਂ ਅਨੁਸਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਫੇਜ਼-8 ਦੇ ਥਾਣੇ 'ਚ ਜਿਲ੍ਹਾ ਪੁਲਿਸ ਵਲੋਂ
''ਪੁਲਿਸ ਬਜੁਰਗ ਦਿਵਸ" ਮਨਾਇਆ । ਇਸ ਮੌਕੇ ਸਭ ਤੋਂ ਪਹਿਲਾਂ ਜਿਲ੍ਹਾ ਪੁਲਿਸ ਮੁੱਖੀ
ਇੰਦਰ ਮੋਹਨ ਸਿੰਘ ਦੀ ਅਗਵਾਈ ਹੇਠ ਸੇਵਾ ਮੁਕਤ 5 ਮ੍ਰਿਤਕ ਪੁਲਿਸ ਅਧਿਕਾਰੀ/ਕਰਮਚਾਰੀਆਂ
ਦੀ ਯਾਦ ਵਿੱਚ 2 ਮਿੰਟ ਦਾ ਮੋਨ ਧਾਰਨ ਕਰਕੇ ਭਾਵ ਭਿੰਨੀ ਸਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਕਰਵਾਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ
ਪੰਜਾਬ ਪੁਲਿਸ ਪੈਨਸ਼ਰਜ ਵੈਲਫੇਅਰ ਐਸੋਸੀਏਸ਼ਨ, ਸਾਹਿਬਜਾਦਾ ਅਜੀਤ ਸਿੰਘ ਨਗਰ ਸ: ਅਜੀਤ
ਸਿੰਘ ਨੇ ਸੇਵਾ ਮੁਕਤ ਅਤੇ ਸੇਵਾ ਕਰ ਰਹੇ ਪੁਲਿਸ ਕਰਮਚਾਰੀਆਂ ਦੀਆਂ ਮੁਸ਼ਕਲਾਂ ਤੇ ਦੁੱਖ
ਤਕਲੀਫਾਂ ਬਾਰੇ ਵਿਸਥਾਰ ਪੂਰਵਕ ਆਪਣੇ ਵਿਚਾਰ ਰੱਖੇ ਅਤੇ ਇਹਨਾਂ ਦੁੱਖ-ਤਕਲੀਫਾਂ ਨੂੰ
ਹੱਲ ਕਰਨ ਲਈ ਸਰਕਾਰ ਨੂੰ ਬੇਨਤੀ ਵੀ ਕੀਤੀ। ਜਿਲ੍ਹਾ ਪੁਲਿਸ ਮੁੱਖੀ ਨੇ 80 ਸਾਲ ਤੋਂ
ਵੱਧ ਉਮਰ ਦੇ 05 ਸੇਵਾ ਮੁਕਤ ਪੁਲਿਸੀਆਂ ਨੂੰ ਲੋਈਆਂ ਦੇ ਕੇ ਸਨਮਾਨਿਤ ਵੀ ਕੀਤਾ ।
ਉਨਾ੍ਹਂ ਜਿਲ੍ਹਾ ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋ ਪੇਸ਼ ਕੀਤੀਆ
ਮੰਗਾਂ ਨੂੰ ਉੱਚ ਅਧਿਕਾਰੀਆ ਵੱਲੋ ਹੱਲ ਕਰਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ
ਪੁਲਿਸ ਅਧਿਕਾਰੀ , ਸ਼ਹਿਰ ਦੇ ਸਮੂਹ ਮੁੱਖ ਅਫਸਰ ਥਾਣਾ , ਪੁਲਿਸ ਕਰਮਚਾਰੀ ਅਤੇ ਜਿਲ੍ਹੇ
ਵਿੱਚ ਰਹਿ ਰਹੇ ਪੁਲਿਸ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

No comments:

Post a Comment