By 121 News Reporter
Mohali 31st December:-- 31 ਦਸੰਬਰ 2013 ਸਾਲ ਦਾ ਅਖਰੀਲਾ ਦਿਨ ਹੋਣ ਕਰਕੇ ਇਸ ਜ਼ਿਲ੍ਹੇ ਦੀ ਹਦੂਦ ਅੰਦਰ ਆਉਂਦੇ ਹੋਟਲਾਂ, ਰੈਸਟੋਰੈਂਟਾਂ, ਮੈਰਿਜ਼ ਪੈਲੇਸਾਂ ਅਤੇ ਕਲੱਬਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਨਵੇ ਸਾਲ ਦੀ ਪੂਰਵ ਸੰਧਿਆ ਦੇ ਮੌਕੇ ਤੇ ਇਹ ਰੈਸਟੋਰੈਂਟ ਵਗੈਰਾ ਰਾਤ ਨੂੰ 12.00 ਵਜੇ ਤੋ ਬਾਅਦ ਖੁੱਲੇ ਰਹਿਣ ਦੀ ਅੰਸ਼ਕਾ ਹੈ। ਇਨ੍ਹਾਂ ਦੇ ਦੇਰ ਰਾਤ ਤੱਕ ਖੁੱਲਾਂ ਰਹਿਣ ਕਰਕੇ ਅਮਨ ਤੇ ਕਾਨੂੰਨ ਦੀ ਸਥਿੱਤੀ ਦੇ ਭੰਗ ਹੋਣ ਦਾ ਖਤਰਾ ਹੋ ਸਕਦਾ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇ ਨਜ਼ਰ 31 ਦਸੰਬਰ 2013 ਦੀ ਰਾਤ ਨੂੰ ਇਨ੍ਹਾਂ ਹੋਟਲਾਂ ਰੈਸਟੋਰੈਂਟਾਂ ਦੇ ਬੰਦ ਹੋਣ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਣੀ ਜਰੂਰੀ ਹੋ ਗਈ ਹੈ। ਤੇਜਿੰਦਰ ਪਾਲ ਸਿੰਘ ਜ਼ਿਲ੍ਹਾ ਮੈਜਿਸਟਰੇਟ ਐਸ.ਏ.ਐਸ.ਨਗਰ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸਕਤੀਆਂ ਦੀ ਵਰਤੋ ਕਰਦਾ ਹੋਇਆ ਇਹ ਹੁਕਮ ਜਾਰੀ ਕਰਦਾ ਹਾਂ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਹਦੂਦ ਅੰਦਰ ਆਉਂਦੇ ਸਾਰੇ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਅਤੇ ਕਲੱਬ 31-12-2013/ 01-01-2014 ਰਾਤ ਨੂੰ 12.30 ਵਜੇ ਤੱਕ ਹੀ ਖੁੱਲੇ ਰਹਿਣਗੇ। ਮਾਨਯੋਗ ਸੁਪਰੀਮ ਕੋਰਟ ਵੱਲੋਂ ਸ਼ੋਰ ਸ਼ਰਾਬੇ ਸਬੰਧੀ ਪਾਸ ਕੀਤੇ ਗਏ ਹੁਕਮਾਂ ਦੀ ਪਾਲਣਾ ਇਨ੍ਹਾਂ ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਅਤੇ ਕਲੱਬਾਂ ਵਗੈਰਾ ਵੱਲੋਂ ਇੰਨ ਬਿੰਨ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਸਾਊਡ ਸਿਸਟਮ ਚਲਾਉਣ ਦੀ ਪ੍ਰਵਾਨਗੀ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਪਹਿਲਾਂ ਹੀ ਪ੍ਰਾਪਤ ਕਰਨੀ ਹੋਵੇਗੀ। ਇਹ ਹੁਕਮ ਮਿਤੀ 31 ਦਸੰਬਰ 2013 ਤੋਂ ਮਿਤੀ 1 ਜਨਵਰੀ 2014 ਤੱਕ ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਹਦੂਦ ਅੰਦਰ ਤੁਰੰਤ ਅਸਰ ਨਾਲ ਲਾਗੂ ਰਹਿਣਗੇ।
No comments:
Post a Comment