By 1 2 1 News Reporter
Mohali 07th November: -- ਨਗਰ ਨਿਗਮ ਐਸ.ਏ.ਐਸ.ਨਗਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕੇ ਵਿੱਚ 30 ਨਵੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ 10ਫ਼ੀ ਸਦੀ ਛੋਟ ਦਿੱਤੀ ਜਾਵੇਗੀ। ਲੋਕਾਂ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਭਰਨ ਲਈ ਪੰਜਾਬ ਨੈਸ਼ਨਲ ਬੈਂਕ ਨਾਲ ਵੀ ਕਰਾਰ ਕੀਤਾ ਗਿਆ ਹੈ ਅਤੇ ਲੋਕ ਹੁਣ ਨਗਰ ਨਿਗਮ ਵੱਲੋਂ ਖੁਲ੍ਹੇ ਸੁਵਿਧਾ ਸੈਂਟਰਾਂ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੀਆਂ ਬ੍ਰਾਂਚਾਂ ਵਿੱਚ ਵੀ ਪ੍ਰਾਪਰਟੀ ਟੈਕਸ ਜਮ੍ਰਾਂ ਕਰਵਾ ਸਕਦੇ ਹਨ।
ਨਗਰ ਨਿਗਮ ਦੇ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਇਸ ìÅð¶ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਲੂ ਮਾਲੀ ਸਾਲ ਲਈ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 31 ਦਸੰਬਰ 2013 ਹੈ। ਇਸ ਲਈ ਲੋਕਾਂ ਨੂੰ 30 ਨਵੰਬਰ ਤੋਂ ਪਹਿਲਾਂ ਪਹਿਲਾਂ ਟੈਕਸ ਜਮ੍ਹਾ ਕਰਵਾ ਕੇ ਸਰਕਾਰ ਵੱਲੋਂ ਦਿੱਤੀ ਗਈ 10ਫ਼ੀ ਸਦੀ ਰਿਆਇਤ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਜੇਕਰ ਟੈਕਸ 31 ਦਸੰਬਰ 2013 ਤੋਂ ਬਾਅਦ ਜਮ੍ਹਾਂ ਕਰਵਾਇਆ ਜਾਂਦਾ ਹੈ ਤਾਂ 25ਫ਼ੀ ਸਦੀ ਦੇ ਹਿਸਾਬ ਨਾਲ ਪਨੈਲਟੀ ਚਾਰਜ ਲੱਗਣਗੇ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਪਰਟੀ ਟੈਕਸ ਦੀਆਂ ਦਰਾਂ ਵਿੱਚ ਵੱਡੀ ਰਾਹਤ ਦਿੱਤੀ ਹੈ। ਉਹਨਾਂ ਦੱਸਿਆ ਕਿ ਧਾਰਮਿਕ ਸਥਾਨ, ਸ਼ਮਸਾਨਘਾਟ, ਗਊਸ਼ਾਲਾ, ਇਤਿਹਾਸਕ ਇਮਾਰਤਾਂ, ਰਜਿਸਟਰਡ ਚੈਰੀਟੇਬਲ ਸੰਸਥਾ, ਸਰਕਾਰੀ ਸਕੂਲ, ਸਰਕਾਰੀ ਕਾਲਜ, ਸਰਕਾਰੀ ਹਸਪਤਾਲ , ਖੇਤੀਬਾੜੀ ਅਤੇ ਬਾਗਬਾਨੀ ਲਈ ਵਰਤੀ ਜਾਂਦੀ ਥਾਂ , ਸੁਤੰਤਰਤਾ ਸੈਨਾਨੀ ਜਿਹਨਾਂ ਨੂੰ ਭਾਰਤ ਜਾਂ ਰਾਜ ਸਰਕਾਰ ਵੱਲੋਂ ਪੈਨਸ਼ਨ ਪ੍ਰਾਪਤ ਹੁੰਦੀ ਹੈ ਅਤੇ ਵੀ.ਪੀ.ਐਲ ਕਾਰਡ ਹੋਲਡਰਾਂ ਨੂੰ ਵੀ ਪ੍ਰਾਪਰਟੀ ਟੈਕਸ ਤੇ ਮੁਕੰਮਲ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਧਵਾ ਅਤੇ ਅਪੰਗ ਵਿਅਕਤੀਆਂ (ਜਿਹਨਾਂ ਨੂੰ ਇੰਨਕਮ ਟੈਕਸ ਐਕਟ ,1961 ਦੇ ਸੈਕਸ਼ਨ 80 ਯੂ ਅਧੀਨ ਲਾਭ ਪ੍ਰਾਪਤ ਹੈ ) ਨੂੰ ਪੰਜ ਹਜ਼ਾਰ ਤੱਕ ਦੀ ਪ੍ਰਾਪਰਟੀ ਟੈਕਸ ਛੋਟ ਹੈ । ਵਿੱਦਿਅਕ ਸੰਸਥਾਵਾਂ ਜੋ ਸਰਕਾਰ ਜਾਂ ਗੈਰਸਰਕਾਰੀ ਸਹਾਇਤਾ ਪ੍ਰਾਪਤ ਨਹੀਂ ਹਨ ਨੂੰ 50ਫ਼ੀ ਸਦੀ ਛੋਟ ਹੈ। ਕਮਿਸ਼ਨਰ ਨੇ ਅੱਗੋਂ ਦੱਸਿਆ ਕਿ ਐਸ.ਏ.ਐਸ.ਨਗਰ ਵਿੱਚ 50 ਗਜ਼ (ਕਵਰਡ ਏਰੀਆਂ 450 ਵਰਗ ਫੁੱਟ ਤੱਕ ) ਸ਼ਲਾਨਾ ਪ੍ਰਾਪਰਟੀ ਟੈਕਸ 50 ਰੁਪਏ ਜਮ੍ਹਾ ਕਰਵਾਉਣਾ ਪਵੇਗਾ , 100 ਗਜ਼ (ਕਵਰਡ ਏਰੀਆਂ 900 ਵਰਗ ਫੁੱਟ ਤੱਕ ) ਤੇ 150 ਰੁਪਏ , 200 ਗਜ਼ ਤੇ 1534 ਰੁਪਏ , 300 ਗਜ਼ ਤੇ 2225 ਰੁਪਏ , 400 ਗਜ਼ ਤੇ 2906 ਅਤੇ 500 ਗਜ਼ ਤੇ 3633 ਰੁਪਏ ਸ਼ਲਾਨਾਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣਾ ਪਵੇਗਾ। ਵਪਾਰਕ ਅਤੇ ਉਦਯੋਗਿਕ ਸਵੈ ਕਾਬਿਜ ਪ੍ਰਾਪਰਟੀਆਂ ਤੇ ਐਸ.ਸੀ.ਓ (121 ਵਰਗ ਗਜ਼ ਤੇ ) 24 ਹਜਾਰ 414 ਰੁਪਏ , ਬੂਥ ( 22.68 ਵਰਗ ਗਜ਼ ) 4220 ਰੁਪਏ , ਉਦਯੋਗਿਕ (1000 ਵਰਗ ਗਜ਼ ) 28 ਹਜ਼ਾਰ 575 ਰੁਪਏ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣਾ ਪਵੇਗਾ। ਉਹਨਾਂ ਦੱਸਿਆ ਕਿ ਲੋਕ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਫੇਜ਼ - 1 ਨੇੜੇ ਡੀ.ਸੀ ਦਫ਼ਤਰ, ਫੇਜ਼ - 7 ਐਸ.ਸੀ ਓ ਨੰਬਰ 26-27 , ਸੈਕਟਰ -70 ਐਸ.ਸੀ.ਓ ਨੰਬਰ 534, ਮਿਊਂਸਪਲ ਭਵਨ ਸੈਕਟਰ -68 , ਵਿਕਾਸ ਭਵਨ ਸੈਕਟਰ -62 , ਲਾਂਡਰਾਂ ਬ੍ਰਾਂਚ ਨੇੜੇ ਬੱਸ ਸਟੈਂਡ, ਜ਼ੀਰਕਪੁਰ ਬ੍ਰਾਂਚ ਪਟਿਆਲਾ ਰੋਡ ਇਸ ਤੋਂ ਇਲਾਵਾ ਸ਼ਹਿਰ ਵਾਸੀ ਪੰਜਾਬ ਨੈਸ਼ਨਲ ਬੈਂਕ ਦੀਆਂ ਪੰਜਾਬ ਵਿੱਚ 400 ਬ੍ਰਾਂਚਾਂ ਅਤੇ ਦੇਸ਼ ਭਰ ਦੀਆਂ 6000 ਬ੍ਰਾਂਚਾਂ ਵਿੱਚ ਵੀ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਸਬੰਧੀ ਪੂਰਨ ਜਾਣਕਾਰੀ ਨਗਰ ਨਿਗਮ ਦੀ ਵੈਬਸਾਇਟ mcmohali.org ਤੇ ਉਪਲੱਬਧ ਹੈ।
No comments:
Post a Comment