By 1 2 1 News Reporter
Mohali 11th November: -- ਐਸ.ਏ.ਐਸ.ਨਗਰ ਜ਼ਿਲ੍ਹੇ ਚ ਗੈਸ ਖਪਤਕਾਰਾਂ ਨੂੰ ਸਰਕਾਰ ਵਲੋ ਮਿਲਣ ਵਾਲੀ ਸਬਸਿਡੀ ਪਹਿਲੀ ਫਰਵਰੀ B@AD ਤੋਂ ਸਿੱਧੀ ਉਹਨਾਂ ਦੇ ਬੈਂਕ ਖਾਤਿਆ ਵਿਚ ਜਾਣੀ ਸ਼ੁਰੂ ਹੋ ਜਾਵੇਗੀ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦਿੰਦਿਆ ਦੱਸਿਆ ਕਿ ਆਧਾਰ ਕਾਰਡ ਨੂੰ ਬੈਂਕ ਖਾਤਿਆ ਅਤੇ ਐਲ.ਪੀ.ਜੀ. ਕੁਨੈਕਸ਼ਨਾਂ ਨਾਲ ਲਿੰਕ ਕਰਨ ਸੰਬਧੀ ਜਿਲਾ ਖੁਰਾਕ ਸਪਲਾਈ ਕੰਟਰੋਲਰ, ਚੀਫ ਲੀਡ ਬੈਂਕ, ਤੇਲ ਕੰਪਨੀਆਂ ਦੇ ਨੁਮਾਇੰਦਿਆ ਅਤੇ ਸਮੂਹ ਜਿਲੇ ਦੀ ਗੈਸ ਏਜੰਸੀ ਮਾਲਕਾਂ ਨਾਲ ਮੀਟਿੰਗ ਵੀ ਕੀਤੀ।
ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਚ ਡੀ.ਬੀ.ਟੀ. ਸਕੀਮ ਫਰਵਰੀ B@AD ਵਿੱਚ ਪੂਰਨ ਤੌਰ ਤੇ ਲਾਗੂ ਹੋ ਜਾਵੇਗੀ। ਜਿਸ ਲਈ ਖਪਤਕਾਰਾਂ ਨੂੰ ਆਪਣੇ ਆਧਾਰ ਕਾਰਡ ਦੀ ਇੱਕ ਕਾਪੀ ਤੇ ਗੈਸ ਕੁਨੈਕਸ਼ਨ ਨੰਬਰ ਅਤੇ ਮੋਬਾਇਲ ਨੰਬਰ ਲਿੱਖ ਕੇ ਅਤੇ ਆਧਾਰ ਕਾਰਡ ਦੀ ਇੱਕ ਹੋਰ ਕਾਪੀ ਤੇ ਅਪਣਾ ਪੂਰਾ ਬੈਂਕ ਨੰਬਰ, ਬੈਂਕ ਦਾ ਨਾਂਮ, ਮੋਬਾਇਲ ਨੰਬਰ ਲਿੱਖ ਕੇ ਦੋਵੇ ਕਾਪੀਆਂ ਲੈ ਕੇ ਗੈਸ ਏਜੰਸੀ ਵਿਖੇ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਖਪਤਕਾਰ ਆਪਣੇ ਆਧਾਰ ਨੰਬਰ ਨੂੰ ਬੈਂਕ ਖਾਤੇ ਨਾਲ ਜੋੜਨ ਲਈ ਆਪਣੇ ਆਧਾਰ ਨੰਬਰ ਲੈ ਕੇ ਅਪਣੇ ਬੈਂਕ ਬਰਾਂਚ ਨਾਲ ਵੀ ਸੰਪਰਕ ਕਰਨ ਤਾਂ ਜੋ ਸਬਸਿਡੀ ਸਿੱਧੇ ਤੌਰ ਤੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਸਕੇ।
No comments:
Post a Comment