Wednesday, 23 October 2013

ਪਿੰਡ ਜਗਤਪੁਰਾ ਨੇੜੇ ਗੰਦੇ ਨਾਲੇ ਤੇ 3 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਪੁਲ ਦੀ ਉਸਾਰੀ ਕੀਤੀ ਜਾਵੇਗੀ : ਤੇਜਿੰਦਰ ਪਾਲ ਸਿੱਧੂ

By 1 2 1   News Reporter

Mohali 23rd October: ------ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜੇ ਪੈਂਦੇ ਪਿੰਡ ਜਗਤਪੁਰਾ ਵਿਖੇ ਲੰਘਦੇ ਗੰਦੇ ਨਾਲੇ ਤੇ ਪੁਰਾਣੇ ਪੁਲ ਵਾਲੀ ਹੀ ਥਾਂ ਤੇ ਜਿਥੇ ਕਿ ਹੁਣ ਇਹ ਪੁਲ ਆਵਾਜਾਈ ਲਈ ਖਤਰੇ ਤੋਂ ਖਾਲੀ ਨਹੀਂ ਹੈ ਨਵੇਂ ਪੁਲ ਦੀ ਉਸਾਰੀ ਕੀਤੀ ਜਾਵੇਗੀ ਜਿਸ ਤੇ 3 ਕਰੋੜ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਪੁਰਾਣੇ ਪੁਲ ਦਾ ਜਾਇਜਾ ਲੈਣ ਮੌਕੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਦਿੱਤੀ।

ਤੇਜਿੰਦਰ ਪਾਲ ਸਿੱਧੂ ਨੇ ਦੱਸਿਆ ਕਿ ਪੁਰਾਣੇ ਪੁਲ ਦੀ ਥਾਂ ਪਿੰਡ ਜਗਤਪੁਰਾ ਨੇੜੇ ਦੇ ਹਾਈਲੇੈਵਲ ਪੁਲ ਦਾ ਨਿਰਮਾਣ ਕੀਤਾ ਜਾਵੇਗਾ ਜੋ ਕਿ ਪੁਰਾਣੇ ਪੁਲ ਨਾਲੋ ਚੌੜਾ ਅਤੇ ਮਜਬੂਤ ਹੋਵੇਗਾ। ਇਸ ਪੁਲ ਦਾ ਨਿਰਮਾਣ ਕਾਰਜ ਜਲਦੀ ਹੀ ਸੁਰੂ ਹੋ ਜਾਵੇਗਾ ਜਿਸ ਨੂੰ ਕਿ 8ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਅਤੇ ਜਿਸ ਨਾਲ ਜਗਤਪੁਰਾ ਵੱਲ ਇਸ ਪੁਲ ਤੇ ਲੰਘਣ ਵਾਲੀ ਟਰੈਫਿਕ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ । ਉਨ੍ਹਾਂ ਦੱਸਿਆ ਕਿ ਪੁਰਾਣਾ ਪੁਲ ਜੋ ਕਿ 50ਸਾਲ ਪਹਿਲਾ ਬਣਾਇਆ ਗਿਆ ਸੀ ਜਿਸ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਪੁਲ ਦੇ ਪੀਲਰਾਂ ਵਿੱਚ ਤਰੇੜਾ ਆ ਚੁੱਕੀਆਂ ਹਨ। ਜਿਸ ਕਾਰਨ ਜਾਨ ਮਾਲ ਦਾ ਖਤਰਾ ਬਣਇਆ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਪੁਰਾਣੇ ਪੁਲ ਤੋਂ ਨਾ ਲੰਘਣ ਦੀ ਅਪੀਲ ਕੀਤੀ। ਉਨ੍ਹਾਂ ਮੌਕੇ ਤੇ ਮੌਜੂਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪੁਲ ਤੇ ਆਵਾਜਾਈ ਨੂੰ ਮੁਕੰਮਲ ਬੰਦ ਕਰਨ ਦੀਆਂ ਅਤੇ ਨਵੇਂ ਪੁਲ ਦੇ ਨਿਰਮਾਣ ਕੰਮ ਨੂੰ ਜਲਦੀ ਤੋਂ ਜਲਦੀ ਸੁਰੂ ਕਰਨ ਦੀਆਂ ਹਦਾਇਤਾਂ ਦਿੱਤੀਆ। ਤੇਜਿੰਦਰ ਪਾਲ ਸਿੱਧੂ ਨੇ ਦੱਸਿਆ ਕਿ ਪਿੰਡ ਜਗਤਪੂਰਾ ਦੇ ਲੋਕਾਂ ਦੀ ਸਹੂਲਤ ਲਈ ਹਾਲ ਦੀ ਘੜੀ ਪੁਲ ਨੇੜੇ ਕਾਜ-ਵੇਅ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਦਿੱਕਤ ਪੇਸ ਨਾ ਆਵੇ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕ ਨਿਰਮਾਣ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆ ਕਿ ਉਹ ਕਾਜ-ਵੇਅ ਤੇ ਪੁਰੀ ਨਿਗਰਾਂਨੀ ਰੱਖਣ  ਅਤੇ ਇਸ ਤੇ ਕੇਰੀ ਪਾਈ ਜਾਵੇ। ਤੇਜਿੰਦਰ ਪਾਲ ਸਿੱਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਜਗਤਪੂਰਾ ਦੇ  ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਨਾਲ ਪੈਂਦੀ ਗੁਰੂ ਨਾਨਕ ਕਲੌਨੀ ਨੇੜੇ ਗੰਦੇ ਨਾਲੇ ਤੇ ਬਣੇ ਪੁਲ ਨੂੰ ਮੁਰੰਮਤ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਇਸ ਪੁਲ ਦੀ ਮੁਰੰਮਤ ਲਈ ਤੁਰੰਤ ਹਦਾਇਤਾਂ ਦਿੱਤੀਆ ਤਾਂ ਜੋ ਇਸ ਪੁਲ ਰਾਹੀਂ ਲੰਘਣ ਵੇਲੇ ਟਰੈਫਿਕ ਦੀ ਸਮੱਸਿਆ ਨਾ ਆਵੇ।

 

No comments:

Post a Comment