Monday, 14 October 2013

ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ 'ਸਰਹਿੰਦ ਦੀ ਦੀਵਾਰ ' ਨਾਟਕ ਦਾ ਮੰਚਨ 16 ਅਕਤੂਬਰ ਨੂੰ : ਥਿੰਦ

By 1 2 1   News Reporter

Mohali 14th October:-- --ਸਾਹਿਬਾਜ਼ਾਦਾ ਅਜੀਤ ਸਿੰਘ ਨਗਰ ਦੇ ਇਤਿਹਾਸਕ ਸਥਾਨ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੇ ਓਪਨ-ਏਅਰ ਥਿਏਟਰ ' ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਮੌਕੇ 16 ਅਕਤੂਬਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸਕ ਪੱਖ ਨੂੰ ਦਰਸਾਂਉਂਦਾ  ਉੱਘੇ ਰੰਗ ਕਰਮੀ ਸਵਰਗੀ ਸ਼੍ਰੀ ਹਰਪਾਲ ਟਿਵਾਣਾ ਦੁਆਰਾ ਲਿਖਿਆ ਨਾਟਕ ਅਤੇ ਉਨ੍ਹਾਂ ਦੇ ਸਪੁੱਤਰ ਮਨਪਾਲ ਟਿਵਾਣਾ ਵੱਲੋਂ ਨਿਰਦੇਸ਼ਤ ਕੀਤਾ ਨਾਟਕ 'ਸਰਹਿੰਦ ਦੀ ਦੀਵਾਰ' ਦਾ ਮੰਚਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਥਿੰਦ ਨੇ ਜੰਗੀ ਯਾਦਗਾਰ ਚੱਪੜਚਿੜੀ ਵਿਖੇ ਨਾਟਕ ਦੇ ਮੰਚਨ ਲਈ ਪ੍ਰਬੰਧਾਂ ਦੀ ਤਿਆਰੀਆਂ ਸਬੰਧੀ ਅਧਿਕਾਰੀ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ

ਪ੍ਰਵੀਨ ਕੁਮਾਰ ਥਿੰਦ ਨੇ ਦੱਸਿਆ ਕਿ ਨਾਟਕ 'ਸਰਹਿੰਦ ਦੀ ਦੀਵਾਰ' ਬਾਬਾ ਬੰਦ ਸਿੰਘ ਬਹਾਦਰ ਜੀ ਦੇ ਨਾਲ ਨਾਲ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ, ਬਾਬਾ ਮੋਤੀ ਰਾਮ ਮਹਿਰਾ, ਦੀਵਾਨ ਟੋਡਰ ਮੱਲ ਦੇ ਇਤਿਹਾਸ ਨੂੰ ਵੀ ਵਰਨਣ ਕਰਦਾ ਹੈ ਅਤੇ ਇਹ ਨਾਟਕ ਨੌਜਵਾਨ ਪੀੜ੍ਹੀ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ। ਉਨ੍ਹਾ ਵੱਧ ਵੱਧ ਲੋਕਾਂ ਨੂੰ ਨਾਟਕ ਵੇਖਣ ਲਈ ਪਹੁੰਚਣ ਦੀ ਅਪੀਲ ਵੀ ਕੀਤੀ। ਉਨਾ੍ਹਂ ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਦੀ ਡਿਊਟੀ ਸਾਫ-ਸਫਾਈ ਦੇਪ੍ਰਬੰਧਾਂ, ਜਿਲ੍ਹਾ ਮੰਡੀ ਅਫਸਰ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਅਤੇ ਸਿਵਲ ਸਰਜਨ ਨੂੰ ਡਾਕਟਰੀ ਟੀਮ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ  

             ਇਸ ਮੌਕੇ ਨਾਟਕ ਦੇ ਨਿਰਦੇਸ਼ਕ ਮਨਪਾਲ ਟਿਵਾਣਾਂ ਨੇ ਦੱਸਿਆ ਕਿ ਸਰਹਿੰਦ ਦੀ ਦੀਵਾਰ ਨਾਟਕ ਦਾ ਦੇਸ-ਵਿਦੇਸ਼ਾਂ ਵਿਚ ਸਫਲ ਮੰਚਨ ਕੀਤਾ ਗਿਆ। ਜਿਲ੍ਹਾ ਐਸ..ਐਸ ਨਗਰ ਵਿਖੇ ਇਸ ਨਾਟਕ ਦਾ ਮੰਚਨ ਪਹਿਲੀ ਵਾਰ ਇਤਿਹਾਸਕ ਦਿਨ ਤੇ ਇਤਿਹਾਸਕ ਸਥਾਨ ਤੇ ਕੀਤਾ ਜਾ ਰਿਹਾ ਹੈ। ਇਸ ਨਾਟਕ ਦੇ ਵਿਚ ਨਿਰਮਲ ਰਿਸ਼ੀ ਅਤੇ ਨੀਨਾ ਟਿਵਾਣਾ ਸਮੇਤ 20 ਕਲਾਕਾਰ ਅਤੇ 5 ਟੈਕਨੀਸ਼ਿਅਨ ਕੰਮ ਕਰਨਗੇ। ਨਾਟਕ ਦਾ ਸੰਗੀਤ ਗਜ਼ਲ ਸਮਾਰਟ ਸਵਰਗੀ ਜਗਜੀਤ ਸਿੰਘ ਵਲੋਂ ਦਿੱਤਾ ਗਿਆ ਅਤੇ ਟ੍ਰੈਕ ਸੁਖਵਿੰਦਰ ਸਿੰਘ ਜੀ ਦਾ ਹੈ।

 

No comments:

Post a Comment