Pages

Monday, 9 September 2013

Sports & Youth Services Secretary Pb. Visit Mohali Hockey Stadium

By  1 2 1   News Reporter

Mohali 09th September:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 63 ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ 12 ਏਕੜ ਵਿੱਚ ਬਣਾਏ ਗਏ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਦਾ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਕੱਤਰ ਅਸ਼ੋਕ ਕੁਮਾਰ ਗੁਪਤਾ ਨੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ
ਸਕੱਤਰ ਖੇਡ ਵਿਭਾਗ ਪੰਜਾਬ ਅਸ਼ੋਕ ਕੁਮਾਰ ਗੁਪਤਾ ਨੇ ਇਸ ਮੌਕੇ ਦੱਸਿਆ ਕਿ ਇਸ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਵਿੱਚ 13 ਹਜ਼ਾਰ 500 ਦਰਸ਼ਕਾਂ ਦੇ ਬੈਠਣ ਦਾ ਇੰਤਜਾਮ ਕੀਤਾ ਗਿਆ ਹੈ ਦਰਸ਼ਕਾਂ ਦੇ ਬੈਠਣ ਲਈ ਅਤਿ ਅਧੁਨਿਕ ਕਿਸਮ ਦੀਆਂ ਅਰਾਮ ਦਾਇਕ ਕੁਰਸੀਆਂ ਲਗਾਈਆਂ ਗਈਆਂ ਹਨ ਇਸ ਤੋਂ ਇਲਾਵਾ ਇਸ ਸਟੇਡੀਅਮ ਵਿੱਚ 150 ਵੀ.ਵੀ.ਆਈ.ਪੀਜ਼ ਲਈ ਵੀ ਰਾਖਵੀਆਂ ਸੀਟਾਂ ਦੀ ਵਿਵਸਥਾ ਕੀਤੀ ਗਈ ਹੈ ਉਨਾਂ ਦੱਸਿਆ ਕਿ ਇਸ ਸਟੇਡੀਅਮ ਦੀ ਕਨੌਪੀ ਕੇਵਲ ਇਕ ਪਾਸੇ ਦੇ ਪਿਲਰਾਂ ਦੀ ਸਪੋਰਟ ਨਾਲ ਬਣਾਈ ਗਈ ਜੋ ਕਿ ਆਪਣੇ ਆਪ ਨਵੀਨ ਕਿਸਮ ਦੀ ਹੈ

ਇਸ ਮੌਕੇ ਮੌਜੂਦ ਡਾਇਰੈਕਟਰ ਖੇਡ ਵਿਭਾਗ ਪੰਜਾਬ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ  ਸਟੇਡੀਅਮ ਦੇ ਉੱਤਰੀ ਹਿੱਸੇ ਵਿੱਚ ਖਿਡਾਰੀਆਂ ਵਾਸਤੇ ਚੇਜਿੰਗ ਰੂਮ, ਡਾਕਟਰੀ ਸਹਾਇਤਾ ਲਈ ਫਾਸਟਏਡ ਰੂਮ ਅਤੇ ਡੋਪ ਟੈਸਟਿੰਗ ਲੈਬਾਰਟਰੀ ਦੀ ਵਿਵਸਥਾ ਕੀਤੀ ਗਈ ਹੈ ਸਟੇਡੀਅਮ ਦੇ ਪੂਰਬੀ ਹਿੱਸੇ ਵਿੱਚ ਕਲੱਬ, ਜਿੰਮ, ਕੈਨਟੀਨ ਅਤੇ ਪੱਛਮੀ ਹਿੱਸੇ ਵਿੱਚ ਦਫ਼ਤਰ ਤੇ ਵੀ.ਵੀ.ਆਈ ਪੀ ਲਈ ਗੈਲਰੀ ਅਤੇ ਦੱਖਣੀ ਹਿੱਸੇ ਵਿੱਚ ਬਿਜਲੀ ਅਤੇ ਹੋਰ ਸੇਵਾਵਾਂ ਮੁਹੱਇਆ ਕਰਵਾਉਣ ਦੀ ਵਿਵਸ਼ਥਾ ਕੀਤੀ ਗਈ ਹੈ 

 

 

No comments:

Post a Comment