Pages

Wednesday, 7 December 2016

ਝੰਡਾ ਦਿਵਸ ਦਾ ਮੁੱਖ ਮੰਤਵ ਸੂਰਬੀਰ ਸੈਨਿਕਾਂ ਦੀ ਸ਼ਾਹਦਤ ਨੂੰ ਯਾਦ ਕਰਨਾ:ਮਾਂਗਟ

By 121 News

Chandigarh 07th December:-  ਸਮੁੱਚੇ ਦੇਸ਼ ਵਿਚ 1948 ਤੋਂ ਹਰ ਸਾਲ 07 ਦਸੰਬਰ ਨੂੰ ਹਥਿਆਰ ਬੰਦ ਸੈਨਾ ਝੰਡਾ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ ਉਨਾ੍ਹਂ ਮਹਾਨ ਸੂਰਬੀਰ ਸੈਨਿਕਾਂ ਦੀ ਸ਼ਾਹਦਤ ਨੂੰ ਯਾਦ ਕਰਨਾ ਹੈ ਜਿਨਾ੍ਹਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ ਅਤੇ ਇਸ ਦਿਨ ਉਨਾ੍ਹਂ ਦੇ ਪਰਿਵਾਰਾਂ ਦੀ ਮਾਲੀ ਮੱਦਦਤ ਤੇ ਹਰ ਤਰਾ੍ਹਂ ਦੀ ਸਹਾਇਤਾ ਕਰਨ ਲਈ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਨਾ ਹੈ ਅਤੇ ਇਸ ਦਿਨ ਦੇਸ਼ ਵਾਸੀ  ਝੰਡੇ ਦਾ ਚਿੰਨ ਲਗਾਕੇ ਅਤੇ ਖੁਲ੍ਹੇ ਦਿਲ ਨਾਲ ਦਾਨ ਕਰਕੇ ਸੈਨਿਕਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਵੀ ਕਰਦੇ ਹਨ ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡੀ.ਐਸ.ਮਾਂਗਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਥਿਆਰ ਬੰਦ ਸੈਨਾ ਝੰਡਾ ਦਿਵਸ ਮੌਕੇ ਝੰਡੇ ਦਾ ਚਿੰਨ ਲਗਾਉਣ ਅਤੇ ਰੱਖਿਆਂ ਸੇਵਾਵਾਂ ਵਿਭਾਗ ਵੱਲੋਂ ਪ੍ਰਕਾਸ਼ਿਤ ਕਰਵਾਏ ਕਿਤਾਬਚੇ ''ਰਣ-ਜੋਧੇ'' ਜਾਰੀ ਕਰਨ ਉਪਰੰਤ ਕੀਤਾ 

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਰੱਖਿਆ ਸੇਵਾਵਾਂ ਵਿਭਾਗ ਵੱਲੋਂ ਸਾਬਕਾ ਸੈਨਿਕ ਮੰਗਤ ਸਿੰਘ ਮੋਟੇ ਮਾਜਰਾ ਜੋ ਨੌਨ-ਪੈਨਸ਼ਨਰ ਹੈ ਨੂੰ ਵਿੱਤੀ ਸਹਾਇਤਾ ਵੱਜੋਂ 25 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਮੰਗਤ ਸਿੰਘ ਨੂੰ ਪਿਛਲੇ ਸਮੇਂ ਦੌਰਾਨ ਅਧਰੰਗ ਹੋ ਗਿਆ ਸੀ ਜਿਸ ਕਾਰਣ ਉਨਾ੍ਹਂ ਨੂੰ ਮਾਲੀ ਮਦੱਦ ਦੀ ਸਖ਼ਤ ਲੋੜ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੰਡਾ ਦਿਵਸ ਮੌਕੇ ਦਿਲ ਖੋਲ੍ਹ ਕੇ ਦਾਨ ਦੇਣਾ ਚਾਹੀਦਾ ਹੈ ਇਹ ਦਾਨ ਰਾਸ਼ੀ ਸਾਬਕਾ ਸੈਨਿਕ, ਆਸ਼ਿਰਤਾਂ ਤੇ ਵਿਧਾਵਾਂ ਨੂੰ ਵਿੱਤੀ ਸਹਾਇਤਾ ਵੱਜੋਂ ਬੜੇ ਹੀ ਪਾਰਦਰਸ਼ਤਾ ਢੰਗ ਨਾਲ ਸਿੱਧੇ ਤੌਰ ਤੇ ਦਿੱਤੀ ਜਾਂਦੀ ਹੈ ਤਾਂ ਜੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿੱਤੀ ਘਾਟ ਮਹਿਸੂਸ ਨਾ ਹੋਵੇ

ਇਸ ਮੌਕੇ ਡਿਪਟੀ ਡਾਇਰੈਕਟਰ ਰੱਖਿਆ ਸੇਵਾਵਾਂ ਵਿਭਾਗ ਪੰਜਾਬ ਕਰਨਲ ਪੀ.ਐਸ. ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ, ਸਾਬਕਾ ਸੈਨਿਕਾਂ ਤੇ ਉਨਾ੍ਹਂ ਦੇ ਆਸ਼ਿਰਤਾਂ ਦੀ ਭਲਾਈ ਲਈ ਪੂਰੀਤਰਾ੍ਹਂ ਵਚਨਬੱਧ ਹੈ ਜਿਸ ਲਈ ਰੱਖਿਆ ਸੇਵਾਵਾਂ ਭਲਾਈ ਵਿਭਾਗ ਉਨਾ੍ਹਂ ਦੇ ਦਰਾ੍ਹਂ ਤੱਕ ਪਹੁੰਚ ਕਰਕੇ ਉਨਾ੍ਹਂ ਦੀਆਂ ਵਿੱਤੀ ਲੋੜਾਂ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੀ ਸਿਦਤ ਨਾਲ ਕੰਮ ਕਰ ਰਿਹਾ ਹੈ ਉਨਾ੍ਹਂ ਹੋਰ ਦੱਸਿਆ ਕਿ ਸਾਬਕਾ ਸੈਨਿਕ ਤੇ ਉਨਾ੍ਹਂ ਦੇ ਆਸ਼ਿਰਤ ਕਿਸੇ ਵੀ ਮੁਸ਼ਕਿਲ ਜਾਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਦਫਤਰ ਚੰਡੀਗੜ੍ਹ ਵਿਖੇ ਟੋਲ ਫਰੀ ਨੰਬਰ 1800-180-2118 ਤੇ ਵੀ ਸੰਪਰਕ ਕਰ ਸਕਦੇ ਹਨ ਜਿਸ ਦਾ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ

No comments:

Post a Comment