News Reporter
Mohali 18th December:- ਨਗਰ ਨਿਗਮ ਦੇ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਐਸ.ਏ.ਐਸ.ਨਗਰ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਨਿਗਮ ਵੱਲੋਂ ਲੋਕਾਂ ਦੀ ਸਹੂਲਤ ਲਈ ਸਟਰੀਟ ਲਾਈਟ, ਵਾਟਰ ਸਪਲਾਈ, ਸੀਵਰੇਜ, ਰੋਡ, ਸੈਨੀਟੇਸ਼ਨ, ਗਾਰਵੇਜ, ਤਹਿਬਜਾਰੀ, ਨਜਾਇਜ ਕਬਜਿਆ ਅਤੇ ਬਾਗਬਾਨੀ ਅਤੇ ਹੋਰ ਸ਼ਿਕਾਇਤਾਂ ਦਰਜ ਕਰਾਉਣ ਲਈ ਸ਼ੁਰੂ ਕੀਤੀ ਗਈ ਸੁਵਿਧਾ CRAMAT ( Citizen' Reporting and Mapping Tool) ਦੀ ਵਰਤੋਂ ਕਰਨ । ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਦਸੰਬਰ 2013 ਵਿੱਚ ਲੋਕਾਂ ਦੀ ਸਹੂਲਤ ਲਈ ਇਹ ਸੇਵਾ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਸੀ। ਜਿਸ ਤੇ ਤਕਰੀਬਨ 400 ਦੋ ਕਰੀਬ ਸ਼ਹਿਰ ਨਿਵਾਸੀਆਂ ਨੇ ਸ਼ਿਕਾਇਤਾਂ ਦਰਜ ਕਰਵਾਇਆ ਅਤੇ ਜਿਨ੍ਹਾਂ ਵਿਚੋਂ 338 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਕਾਰਵਾਈ ਕੀਤੀ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਵੱਲੋ ਇਸ ਸੁਵਿਧਾ ਦੀ ਘੱਟ ਵਰਤੋਂ ਕੀਤੀ ਜਾ ਰਹੀਂ ਹੈ। ਉਨ੍ਹਾਂ ਇਸ ਸੁਵਿਧਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸੁਵਿਧਾ ਨੁ ਆਪਣੇ ਅੰਡਰਾਇਡ ਬੇਸਿਜ਼ ਸਮਾਰਟ ਫੌਨ ਤੇ ਇੰਟਰਨੈਂਟ ਰਾਹੀਂ ਫ੍ਰੀ ਆਫ ਕੋਸਟ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਅਸਾਨ ਤਰੀਕੇ ਰਾਹੀਂ ਸ਼ਿਕਾਇਤਾਂ ਨਗਰ ਨਿਗਮ ਨੁ ਭੇਜਿਆ ਜਾ ਸਕਦੀਆਂ ਹਨ।
No comments:
Post a Comment